BMW Electric Scooter: ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਦੀ ਤਿਆਰੀ 'ਚ ਹੈ BMW, ਇਹ ਹੋਵੇਗੀ ਕੀਮਤ
BMW Electric Scooter India: ਭਾਰਤੀ ਬਾਜ਼ਾਰ 'ਚ ਇਸ ਇਲੈਕਟ੍ਰਿਕ ਸਕੂਟਰ ਨੂੰ ਇੰਪੋਰਟ ਕੀਤਾ ਜਾਵੇਗਾ। ਸਾਰੇ ਟੈਕਸਾਂ ਤੋਂ ਬਾਅਦ, ਇਸਦੀ ਕੀਮਤ 15-18 ਲੱਖ ਦੇ ਵਿਚਕਾਰ ਹੋ ਸਕਦੀ ਹੈ।
BMW Electric Scooter: ਜਰਮਨ ਆਟੋਮੋਬਾਈਲ ਬ੍ਰਾਂਡ BMW ਭਾਰਤ ਵਿੱਚ ਹੁਣ ਤੇਜ਼ੀ ਨਾਲ ਇਲੈਕਟ੍ਰਿਕ ਵਾਹਨਾਂ ਲਈ ਆਪਣਾ ਬਾਜ਼ਾਰ ਵਧਾ ਰਿਹਾ ਹੈ। ਹਾਲ ਹੀ 'ਚ BMW ਨੇ ਬਾਜ਼ਾਰ 'ਚ ਆਪਣੀ ਇੱਕ ਬਾਈਕ ਲਾਂਚ ਕੀਤੀ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਦੇ ਮੱਦੇਨਜ਼ਰ ਹੁਣ ਕੰਪਨੀ ਆਪਣੇ ਇਲੈਕਟ੍ਰਿਕ ਸਕੂਟਰ ਤੋਂ ਵੀ ਇਹੀ ਉਮੀਦ ਕਰ ਰਹੀ ਹੈ। ਪਿਛਲੇ ਸਾਲ ਕੰਪਨੀ ਨੇ 10 ਲੱਖ ਰੁਪਏ ਦੀ ਕੀਮਤ 'ਚ BMW C 400 GT ਮੈਕਸੀ ਸਕੂਟਰ ਨੂੰ ਲਾਂਚ ਕੀਤਾ ਸੀ। ਜਿਸ ਦੀ ਬਹੁਤ ਚੰਗੀ ਵਿਕਰੀ ਹੋਈ ਸੀ।
BMW ਦਾ ਇਹ ਇਲੈਕਟ੍ਰਿਕ ਸਕੂਟਰ ਫਿਲਹਾਲ ਯੂਰਪ 'ਚ ਵੇਚਿਆ ਜਾ ਰਿਹਾ ਹੈ। ਕੰਪਨੀ ਦੇ ਇੰਡੀਆ ਪ੍ਰੈਜ਼ੀਡੈਂਟ ਵਿਕਰਮ ਪਵਾਹ ਦਾ ਕਹਿਣਾ ਹੈ ਕਿ BMW C 400 GT ਮੈਕਸੀ-ਸਕੂਟਰ ਦੀ ਸਫਲਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਰੋਸਾ ਹੈ ਕਿ ਕੰਪਨੀ ਦੇ ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ 'ਚ ਵੀ ਅਜਿਹਾ ਹੀ ਪਿਆਰ ਮਿਲੇਗਾ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ BMW ਇਸ ਨੂੰ ਭਾਰਤ ਵਿੱਚ CBU ਰੂਟ ਰਾਹੀਂ ਲੈ ਕੇ ਆਵੇਗੀ।
BMW ਨੇ ਇਸ ਸਕੂਟਰ ਵਿੱਚ 8.9 kWh ਦੀ ਬੈਟਰੀ ਦਿੱਤੀ ਹੈ, ਜੋ Ola S1 Pro ਇਲੈਕਟ੍ਰਿਕ ਸਕੂਟਰ ਵਿੱਚ ਪਾਈ ਗਈ ਬੈਟਰੀ ਪੈਕ ਤੋਂ ਦੁੱਗਣੀ ਹੈ। ਸਕੂਟਰ 'ਚ ਪਾਇਆ ਗਿਆ ਮੋਟਰ 42 bhp ਪਾਵਰ ਅਤੇ 62 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ BMW ਕਾਰਾਂ ਦੀ ਤਰ੍ਹਾਂ ਦਿਖਣ ਲਈ 10.25 ਹਰੀਜੋਂਟਲ ਸਕਿਨ ਵੀ ਦਿੱਤੀ ਗਈ ਹੈ। ਸਿੰਗਲ ਚਾਰਜ 'ਚ ਇਹ ਸਕੂਟਰ 130 ਕਿਲੋਮੀਟਰ ਦੀ ਰੇਂਜ ਲੈ ਸਕਦਾ ਹੈ। ਇਸ ਦੀ ਟਾਪ ਸਪੀਡ 120 kmph ਹੈ।
ਇਸ ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ 'ਚ ਇੰਪੋਰਟ ਕੀਤਾ ਜਾਵੇਗਾ, ਜਿਸ 'ਤੇ ਸਾਰੇ ਟੈਕਸ ਲਗਾਉਣ ਤੋਂ ਬਾਅਦ ਇਸ ਦੀ ਕੀਮਤ 15-18 ਲੱਖ ਦੇ ਵਿਚਕਾਰ ਹੋ ਸਕਦੀ ਹੈ। ਗਲੋਬਲ ਮਾਰਕੀਟ ਵਿੱਚ, ਇਸ ਸਕੂਟਰ ਦੇ ਬੇਸ ਮਾਡਲ ਦੀ ਕੀਮਤ ਲਗਭਗ 9.50 ਲੱਖ ਰੁਪਏ ਹੈ ਅਤੇ ਇਸਦੇ ਟਾਪ-ਸਪੈਕ ਮਾਡਲ ਦੀ ਕੀਮਤ 11.42 ਲੱਖ ਰੁਪਏ ਹੈ।