BSA ਦਾ ਸਿੰਗਲ ਸਿਲੰਡਰ ਬਾਇਕ ਭਾਰਤ ਵਿਚ ਲਾਂਚ, ਜਾਣੋ ਇਸਦੇ ਦਮਦਾਰ ਫੀਚਰ ਤੇ ਕੀਮਤ
New Bike : ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਰਮਿੰਘਮ ਸਮਾਲ ਆਰਮਜ਼ ਕੰਪਨੀ (BSA) ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਮੋਟਰਸਾਈਕਲ ਕੰਪਨੀਆਂ ਵਿੱਚੋਂ ਇੱਕ ਹੈ।
ਮੋਟਰਸਾਇਕਲ ਆਮ ਸਾਧਾਰਨ ਬੰਦੇ ਦੀ ਸਵਾਰੀ ਹੈ। ਨਿੱਤ ਦਿਨ ਦੀ ਆਵਾਜਾਈ ਲਈ ਲੋਕ ਇਸਨੂੰ ਵਰਤਦੇ ਹਨ। ਪਰ ਹੁਣ ਮੋਟਰਸਾਇਕਲ ਆਵਾਜਾਈ ਦੇ ਸਾਧਨ ਦੇ ਨਾਲ ਨਾਲ ਸ਼ੌਂਕ ਦਾ ਹਿੱਸਾ ਵੀ ਬਣਦੇ ਜਾ ਰਹੇ ਹਨ। ਇਸ ਲਈ ਭਾਰਤੀ ਬਾਜ਼ਾਰ ਵਿਚ ਦਮਦਾਰ ਬਾਇਕਸ ਦਾ ਕ੍ਰੇਜ ਵਧਦਾ ਜਾ ਰਿਹਾ ਹੈ। ਮਹਿੰਦਰਾ ਗਰੁੱਪ ਦੀ ਮਲਕੀਅਤ ਵਾਲੇ ਆਈਕੋਨਿਕ ਮੋਟਰਸਾਈਕਲ ਬ੍ਰਾਂਡ BSA ਨੇ ਵੀਰਵਾਰ ਨੂੰ ਭਾਰਤ ਵਿਚ ਨੂੰ ਗੋਲਡ ਸਟਾਰ 650 ਮਾਡਲ ਨੂੰ ਪੇਸ਼ ਕੀਤਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਰਮਿੰਘਮ ਸਮਾਲ ਆਰਮਜ਼ ਕੰਪਨੀ (BSA) ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਮੋਟਰਸਾਈਕਲ ਕੰਪਨੀਆਂ ਵਿੱਚੋਂ ਇੱਕ ਹੈ। BSA ਕੰਪਨੀ ਨੂੰ 2016 ਵਿਚ ਮਹਿੰਦਰਾ ਗਰੁੱਪ ਦੀ ਪ੍ਰੀਮੀਅਮ ਮੋਟਰਸਾਈਕਲ ਆਰਮ, ਕਲਾਸਿਕ ਲੈਜੈਂਡਜ਼ ਦੁਆਰਾ ਹਾਸਲ ਕੀਤਾ ਗਿਆ ਸੀ।ਕਲਾਸਿਕ ਲੈਜੇਂਡਸ ਦੇਸ਼ ਵਿੱਚ ਜਾਵਾ ਅਤੇ ਯੇਜ਼ਦੀ ਮੋਟਰਸਾਈਕਲ ਵੇਚਦਾ ਹੈ।
BSA ਗੋਲਡ ਸਟਾਰ 650 ਨੂੰ 2021 ਵਿਚ ਯੂਕੇ ਵਿਚ ਲਾਂਚ ਕੀਤਾ ਗਿਆ। ਇਸ ਸਮੇਂ ਇਸਨੂੰ ਭਾਰਤ ਸਮੇਤ ਤੁਰਕੀ, ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਵਿੱਚ ਵੇਚਿਆ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ BSA ਬ੍ਰਾਂਡ ਜਲਦ ਹੀ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਬਾਜ਼ਾਰਾਂ ਵਿਚ ਪ੍ਰਵੇਸ਼ ਕਰੇਗਾ।
ਇਸ ਮੌਕੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ BSA ਨੂੰ ਭਾਰਤ ਵਿਚ ਲਿਆਉਣਾ,ਵਿਸ਼ਵ ਮੋਟਰਸਾਈਕਲ ਦੇ ਇਤਿਹਾਸ ਦੇ ਇੱਕ ਹਿੱਸੇ ਨੂੰ ਭਾਰਤ ਨਾਲ ਸਾਂਝਾ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੁੱਧ ਦੀ ਅੱਗ ਵਿਚ ਬਣੇ BSA ਬ੍ਰਾਂਡ ਦੀਆਂ ਭਾਵਨਾਵਾਂ ਇਸ ਨਵੇਂ ਗੋਲਡ ਸਟਾਰ ਦੇ ਵਿਚ ਵੀ ਦਿਖਾਈ ਦਿੰਦੀਆਂ ਹਨ।
ਗੋਲਡ ਸਟਾਰ ਦੀ ਦਮਦਾਰ ਫੀਚਰ
ਗੋਲਡ ਸਟਾਰ 650 ਮਾਡਲ ਦੇ ਫੀਚਰ ਬਹੁਤ ਦਮਦਾਰ ਹਨ। ਇਸ ਵਿਚ 652cc ਸਿੰਗਲ-ਸਿਲੰਡਰ ਮੋਜੂਦ ਹੈ। ਇਸਨੂੰ ਤਰਲ ਕੂਲਡ ਇੰਜਣ ਦੁਆਰਾ ਸੰਚਾਲਿਤ ਹੈ, ਜੋ ਇਸਨੂੰ ਦੇਸ਼ ਵਿੱਚ ਸਭ ਤੋਂ ਵੱਡਾ ਸਿੰਗਲ-ਸਿਲੰਡਰ ਮੋਟਰਸਾਈਕਲ ਬਣਾਉਂਦਾ ਹੈ। ਇਸ ਦੀ ਮੋਟਰ 45 bhp ਦੀ ਪਾਵਰ ਅਤੇ 55 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਇਸ ਨੂੰ 5-ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਇਸ ਵਿਚ ਟੈਲੀਸਕੋਪਿਕ ਫਰੰਟ ਫੋਰਕਸ ਅਤੇ 5-ਸਟੈਪ ਪ੍ਰੀਲੋਡ ਐਡਜਸਟੇਬਲ ਟਵਿਨ ਸ਼ੌਕ ਐਬਜ਼ੋਰਬਰਸ ਹਨ।
ਗੋਲਡ ਸਟਾਰ 650 ਦੀ ਕੀਮਤ
ਗੋਲਡ ਸਟਾਰ 650 ਦੀ ਦਿੱਲੀ ਵਿਚ ਸ਼ੋਅਰੂਮ ਕੀਮਤ 2.99 ਲੱਖ ਰੁਪਏ ਹੈ। ਇਸਦੇ ਵੱਖ ਵੱਖ ਮਾਡਲਾਂ ਦੀ ਕੀਮਤ ਵੱਖੋ ਵੱਖਰੀ ਰੱਖੀ ਗਈ ਹੈ। ਗੋਲਡ ਸਟਾਰ 650 ਦੇ ਹਾਈਲੈਂਡ ਗ੍ਰੀਨ ਮਾਡਲ ਦੀ ਕੀਮਤ 2,99,990 ਰੁਪਏ, ਇਨਸੀਨਿਆ ਰੈੱਡ ਦੀ ਕੀਮਤ 2,99,990 ਰੁਪਏ, ਮਿਡਨਾਈਟ ਬਲੈਕ ਦੀ ਕੀਮਤ 3,11,990 ਰੁਪਏ, ਡੌਨ ਚਾਂਦੀ ਦੀ ਕੀਮਤ 3,11,990 ਰੁਪਏ, ਸ਼ੈਡੋ ਬਲੈਕ- 3,15,900 ਰੁਪਏ ਅਤੇ ਲੀਗੇਸੀ ਐਡੀਸ਼ਨ ਸ਼ੀਨ ਸਿਲਵਰ ਦੀ ਕੀਮਤ 3,34,900 ਰੁਪਏ ਹੈ।