Car Modify Rule: ਕਾਰ ਮੋਡੀਫਾਈ ਕਰਵਾਓ, ਪਰ ਜੇਕਰ ਇਹ ਚੀਜ਼ਾਂ ਲਗਾਈਆਂ ਨੇ ਤਾਂ ਪੁਲਿਸ ਕਦੇ ਵੀ ਗੱਡੀ ਨੂੰ ਰੁਕਵਾ ਲਵੇਗੀ
Car Modification Challan: ਕੀ ਤੁਸੀਂ ਜਾਣਦੇ ਹੋ ਕਿ ਕਈ ਮੋਡੀਫਿਕੇਸ਼ਨ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ, ਕਿਉਂਕਿ ਇਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ।
Car Modification Challan: ਬਹੁਤ ਸਾਰੇ ਲੋਕ ਆਪਣੀ ਕਾਰ ਵਿੱਚ ਕਈ ਤਰ੍ਹਾਂ ਦੇ ਮੋਡੀਫ਼ਿਕੇਸ਼ਨ ਕਰਕੇ ਸਵੈਗ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣਾ ਸ਼ੌਕ ਪੂਰਾ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਮੋਡੀਫਿਕੇਸ਼ਨ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ, ਕਿਉਂਕਿ ਇਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ।
ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਆਪਣੇ ਵਾਹਨ ਦੇ ਕਿਹੜੇ ਹਿੱਸੇ ਨੂੰ ਮੋਡੀਫਾਈ ਕਰਵਾਉਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ। ਕਿਉਂਕਿ ਜੇਕਰ ਤੁਸੀਂ ਬਿਨਾਂ ਜਾਣਕਾਰੀ ਦੇ ਆਪਣੀ ਗੱਡੀ ਨੂੰ ਮੋਡੀਫਾਈ ਕਰਵਾ ਲੈਂਦੇ ਹੋ ਤਾਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਆਪਣੀ ਗੱਡੀ ਵਿੱਚ ਕੀ ਮੋਡੀਫਿਕੇਸ਼ਨ ਨਹੀਂ ਕਰਵਾਉਣੀਆਂ ਚਾਹੀਦੀਆਂ।
ਨੰਬਰ ਪਲੇਟ
ਕਈ ਲੋਕ ਆਪਣੇ ਵਾਹਨ ਦੀ ਨੰਬਰ ਪਲੇਟ ਬਦਲ ਕੇ ਫੈਂਸੀ ਨੰਬਰ ਪਲੇਟ ਲਗਵਾ ਲੈਂਦੇ ਹਨ, ਜੋ ਕਿ ਟਰੈਫਿਕ ਨਿਯਮਾਂ ਦੇ ਖਿਲਾਫ ਹੈ। ਟਰੈਫਿਕ ਪੁਲਿਸ ਤੁਰੰਤ ਅਜਿਹੀਆਂ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟਦੀ ਹੈ। ਇਸ ਲਈ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।
ਗਲਾਸ
ਕਈ ਲੋਕ ਆਪਣੀ ਕਾਰ 'ਚ ਰੰਗੀਨ ਫਿਲਮ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਕਾਲਾ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੀ ਗੱਡੀ 'ਚ ਅਜਿਹਾ ਮੋਡੀਫਿਕੇਸ਼ਨ ਕਰਵਾਇਆ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ ਕਿਉਂਕਿ ਅਜਿਹਾ ਕਰਨਾ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਜੇਕਰ ਤੁਸੀਂ ਆਪਣੇ ਵਾਹਨ ਦੇ ਸ਼ੀਸ਼ੇ ਨੂੰ ਗੂੜ੍ਹਾ ਕਰਨਾ ਚਾਹੁੰਦੇ ਹੋ, ਤਾਂ ਅੱਗੇ ਅਤੇ ਪਿੱਛੇ ਲਈ ਘੱਟੋ-ਘੱਟ 70% ਅਤੇ ਸਾਈਡ ਸ਼ੀਸ਼ੇ ਲਈ ਘੱਟੋ-ਘੱਟ 50% ਵਿਜ਼ੀਬਿਲਟੀ ਹੋਣੀ ਚਾਹੀਦੀ ਹੈ। ਨਾਲ ਹੀ ਮਾਮੂਲੀ ਸੋਧਾਂ ਜਿਵੇਂ ਕਿ ਕਾਰ ਵਿੱਚ ਆਕਸੀਲਿਯਰੀ ਲਾਈਟਾਂ ਨੂੰ ਜੋੜਨਾ ਅਤੇ ਫ੍ਰੀ ਫਲੋ ਯੂਨਿਟ ਲਈ ਐਗਜ਼ੌਸਟ ਨੂੰ ਸਵੈਪ ਕਰਨਾ, ਚੌੜੇ ਟਾਇਰਾਂ ਲਗਵਾਉਣਾ ਵੀ ਗੈਰ-ਕਾਨੂੰਨੀ ਹੈ।
ਸਾਈਲੈਂਸਰ
ਕੁਝ ਲੋਕ ਆਪਣੀ ਬਾਈਕ ਅਤੇ ਕਾਰ ਵਿੱਚ ਕੰਪਨੀ ਵੱਲੋਂ ਦਿੱਤੇ ਸਾਈਲੈਂਸਰ ਨੂੰ ਬਦਲ ਕੇ ਕੋਈ ਹੋਰ ਸਾਈਲੈਂਸਰ ਲਗਵਾ ਲੈਂਦੇ ਹਨ, ਜਿਸ ਕਾਰਨ ਵਾਹਨ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ। ਅਜਿਹਾ ਕਰਵਾਉਣ ਉਤੇ ਤਾਂ ਟ੍ਰੈਫਿਕ ਪੁਲਿਸ ਅਜਿਹੇ ਵਾਹਨਾਂ ਦੇ ਚਲਾਨ ਕੱਟ ਸਕਦੀ ਹੈ।
ਹਾਰਨ
ਕਈ ਲੋਕ ਆਪਣੇ ਵਾਹਨਾਂ ਵਿੱਚ ਅਜੀਬੋ-ਗਰੀਬ ਆਵਾਜ਼ਾਂ ਨਾਲ ਹਾਰਨ ਲਗਾ ਲੈਂਦੇ ਹਨ, ਜਿਸ ਕਾਰਨ ਹੋਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਰਨ ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਹੈ ਅਤੇ ਇਸ ਲਈ ਟ੍ਰੈਫਿਕ ਪੁਲਿਸ ਵੀ ਤੁਹਾਡਾ ਚਲਾਨ ਕੱਟ ਸਕਦੀ ਹੈ।