ਬਾਰਸ਼ 'ਚ ਕਾਰ ਦੇ ਸ਼ੀਸ਼ੇ ਹੋ ਜਾਂਦੇ ਧੁੰਦਲੇ, ਹਾਦਸੇ ਤੋਂ ਬਚਣ ਲਈ ਤੁਰੰਤ ਕਰੋ ਇਹ ਕੰਮ
Car Tips For Rainy Weather: ਬਾਰਸ਼ ਦੇ ਮੌਸਮ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ 'ਚ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Car Tips For Rainy Weather: ਇਸ ਸਮੇਂ ਦੇਸ਼ ਵਿੱਚ ਬਾਰਸ਼ ਦਾ ਮੌਸਮ ਚੱਲ ਰਿਹਾ ਹੈ। ਇਸ ਮੌਸਮ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ 'ਚ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਾਹਨ ਦੇ ਅੰਦਰ ਸ਼ੀਸ਼ੇ ਧੁੰਦਲੇ ਹੋ ਜਾਂਦੇ ਹਨ। ਤੁਸੀਂ ਵੀ ਬਾਰਸ਼ ਵਿੱਚ ਵਾਹਨ ਦੇ ਕੈਬਿਨ ਅੰਦਰ ਅਕਸਰ ਧੁੰਦ ਦਾ ਅਨੁਭਵ ਕੀਤਾ ਹੋਵੇਗਾ ਜਿਸ ਕਾਰਨ ਗੱਡੀ ਚਲਾਉਣ ਵਿੱਚ ਦਿੱਕਤ ਆਉਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਹਵਾ ਦੀ ਦਿਸ਼ਾ ਬਦਲੋ
ਵਾਹਨਾਂ ਦੇ ਏਅਰ ਵੈਂਟਸ ਵਿੱਚ ਕਈ ਤਰ੍ਹਾਂ ਦੀਆਂ ਸੈਟਿੰਗਾਂ ਉਪਲਬਧ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੱਖੇ ਦੀ ਸਪੀਡ ਨੂੰ ਵਧਾ ਜਾਂ ਘੱਟ ਕਰਕੇ ਹਵਾ ਦੀ ਦਿਸ਼ਾ ਬਦਲ ਸਕਦੇ ਹੋ। ਇਸ ਨੂੰ ਸਮਝਣ ਲਈ, ਕੰਟਰੋਲ ਸਵਿੱਚ ਦੇ ਬਾਹਰ ਤੀਰ ਦੇ ਨਿਸ਼ਾਨ ਬਣਾਏ ਜਾਂਦੇ ਹਨ। ਜਦੋਂ ਵਾਹਨ ਦੇ ਅੰਦਰ ਭਾਫ਼ ਇਕੱਠੀ ਹੋ ਜਾਂਦੀ ਹੈ ਤਾਂ ਹਵਾ ਦੀ ਪੋਜੀਸ਼ਨ ਨੂੰ ਬਦਲੋ ਤੇ ਇਸ ਨੂੰ ਵਿੰਡਸ਼ੀਲਡ ਵੱਲ ਮੋੜੋ, ਜਿਸ ਨਾਲ ਉੱਥੇ ਇਕੱਠੀ ਹੋਈ ਭਾਫ਼ ਥੋੜ੍ਹੇ ਸਮੇਂ ਵਿੱਚ ਆਪਣੇ ਆਪ ਗਾਇਬ ਹੋ ਜਾਵੇਗੀ।
ਬਲੋਅਰ ਦੀ ਵਰਤੋਂ ਕਰੋ
ਜੇਕਰ ਤੁਹਾਡੇ ਵਾਹਨ ਦੇ ਅੰਦਰ ਧੁੰਦ ਜਮ੍ਹਾ ਹੋ ਗਈ ਹੈ ਤਾਂ ਤੁਸੀਂ ਇਸ ਨੂੰ ਸਾਫ ਕਰਨ ਲਈ ਬਲੋਅਰ ਨੂੰ ਚਾਲੂ (ON) ਕਰ ਸਕਦੇ ਹੋ ਪਰ ਇਸ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ ਤੇ ਇਸ ਨੂੰ ਜ਼ਿਆਦਾ ਦੇਰ ਤੱਕ ਨਾ ਚਲਾਓ, ਨਹੀਂ ਤਾਂ ਤੁਹਾਨੂੰ ਸਮੱਸਿਆ ਹੋ ਸਕਦੀ ਹੈ। ਇਸ ਨਾਲ ਧੁੰਦ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ।
ਤਾਪਮਾਨ ਘੱਟ ਰੱਖੋ
ਬਾਹਰ ਤੇ ਅੰਦਰ ਦੇ ਤਾਪਮਾਨ ਵਿੱਚ ਅੰਤਰ ਹੋਣ ਕਾਰਨ ਵਾਹਨ ਦੇ ਅੰਦਰ ਧੁੰਦ ਜਮ੍ਹਾ ਹੋ ਜਾਂਦੀ ਹੈ। ਇਸ ਦੇ ਲਈ ਤੁਹਾਨੂੰ ਵਾਹਨ ਦੇ ਅੰਦਰ ਦਾ ਤਾਪਮਾਨ ਘੱਟ ਕਰਨਾ ਚਾਹੀਦਾ ਹੈ, ਜਿਸ ਲਈ ਤੁਹਾਨੂੰ ਏਸੀ ਚਾਲੂ ਕਰਨਾ ਹੋਵੇਗਾ। ਹਾਲਾਂਕਿ ਇਸ ਕਾਰਨ ਤੁਹਾਨੂੰ ਥੋੜੀ ਠੰਢ ਜ਼ਰੂਰ ਮਹਿਸੂਸ ਹੋਵੇਗੀ।
ਡੀਫ੍ਰੌਸਟ ਵੈਂਟ
ਡੀਫ੍ਰੌਸਟ ਵੈਂਟ ਤੋਂ ਹਵਾ ਦਾ ਵਹਾਅ ਸਿੱਧੇ ਵਾਹਨ ਦੀ ਵਿੰਡਸ਼ੀਲਡ ਵਿੱਚ ਜਾਂਦਾ ਹੈ, ਜੋ ਵਾਹਨ ਦੇ ਅੰਦਰ ਤੇ ਬਾਹਰ ਤਾਪਮਾਨ ਨੂੰ ਬਰਾਬਰ ਕਰੇਗਾ ਅਤੇ ਵਾਹਨ ਦੇ ਅੰਦਰ ਦੀ ਧੁੰਦ ਨੂੰ ਖਤਮ ਕਰ ਦੇਵੇਗਾ।