Car Windshield: ਕਾਰ ਦੀ ਵਿੰਡਸ਼ੀਲਡ ਉਤੇ ਕਾਲੇ ਡੌਟਸ ਕਿਉਂ ਹੁੰਦੇ ਹਨ? ਜਾਣੋ ਇਨ੍ਹਾਂ ਦਾ ਅਸਲ ਕੰਮ
ਕਾਰਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਜਾਣਕਾਰੀ ਹੈ ਜੋ ਆਮ ਲੋਕ ਨਹੀਂ ਜਾਣਦੇ ਹਨ ਪਰ ਉਨ੍ਹਾਂ ਨੂੰ ਪਤਾ ਹੋਣੀ ਚਾਹੀਦੀ ਹੈ। ਹਰ ਰੋਜ਼ ਲੱਖਾਂ ਲੋਕ ਕਾਰ ਰਾਹੀਂ ਸਫ਼ਰ ਕਰਦੇ ਹਨ।
Car Windshield: ਕਾਰਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਜਾਣਕਾਰੀ ਹੈ ਜੋ ਆਮ ਲੋਕ ਨਹੀਂ ਜਾਣਦੇ ਹਨ ਪਰ ਉਨ੍ਹਾਂ ਨੂੰ ਪਤਾ ਹੋਣੀ ਚਾਹੀਦੀ ਹੈ। ਹਰ ਰੋਜ਼ ਲੱਖਾਂ ਲੋਕ ਕਾਰ ਰਾਹੀਂ ਸਫ਼ਰ ਕਰਦੇ ਹਨ। ਹਾਲਾਂਕਿ, ਲੋਕ ਅਕਸਰ ਕਾਰਾਂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਨਹੀਂ ਜਾਣਦੇ ਹਨ।
ਇਸੇ ਤਰ੍ਹਾਂ, ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਵਿੰਡਸ਼ੀਲਡ 'ਤੇ ਕਾਲੀਆਂ ਬਿੰਦੀਆਂ ਕਿਉਂ ਮੌਜੂਦ ਹੁੰਦੀਆਂ ਹਨ। ਲੋਕ ਅਕਸਰ ਕਾਰ ਦੀ ਵਿੰਡਸ਼ੀਲਡ 'ਤੇ ਕਾਲੇ ਬਿੰਦੀਆਂ ਦੇਖਦੇ ਹਨ। ਪਰ, ਬਹੁਤ ਸਾਰੇ ਲੋਕ ਇਸ ਨੂੰ ਸਿਰਫ਼ ਇੱਕ ਡਿਜ਼ਾਈਨ ਸਮਝੇ ਹਨ।
ਅਸਲ ਵਿੱਚ ਇਹ ਕੋਈ ਡਿਜ਼ਾਈਨ ਨਹੀਂ ਹੈ। ਇਨ੍ਹਾਂ ਬਿੰਦੀਆਂ ਦਾ ਕੀ ਕੰਮ ਹੁੰਦਾ ਹੈ, ਆਓ ਜਾਣਦੇ ਹਾਂ...
ਵਿੰਡਸ਼ੀਲਡ ਅਤੇ ਵਿੰਡੋਜ਼ 'ਤੇ ਕਾਲੀਆਂ ਬਿੰਦੀਆਂ ਅਤੇ ਉਨ੍ਹਾਂ ਦੇ ਆਲੇ ਦੁਆਲੇ ਕਾਲੇ ਰਿਮ ਡਿਜ਼ਾਈਨ ਤੋਂ ਇਲਾਵਾ ਕੁੱਝ ਖਾਸ ਕਾਰਨਾਂ ਕਰਕੇ ਹੁੰਦੇ ਹਨ। ਇਹ ਅਸਲ ਵਿੱਚ ਕਾਰ ਵਿੰਡੋਜ਼ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹੈ।
ਅਸਲ ਵਿੱਚ, 1950 ਅਤੇ 60 ਦੇ ਦਹਾਕੇ ਤੋਂ, ਕਾਰ ਨਿਰਮਾਤਾਵਾਂ ਨੇ ਮੈਟਲ ਟ੍ਰਿਮ ਦੀ ਬਜਾਏ ਕਾਰ ਦੀਆਂ ਵਿੰਡੋਜ਼ ਨੂੰ ਟਿਕਾ ਕੇ ਰੱਖਣ ਲਈ ਚਿਪਕਣ ਵਾਲੇ ਮਟੀਰੀਅਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਚਿਪਕਣ ਵਾਲੇ ਮਟੀਰੀਅਲ ਨੂੰ ਲਗਾਉਣ ਨਾਲ ਕੰਮ ਵਧੀਆ ਹੋ ਗਿਆ ਪਰ ਇਹ ਬਹੁਤਾ ਟਿਕਾਊ ਨਹੀਂ ਸੀ। ਕਾਰ ਦੀ ਵਿੰਡਸ਼ੀਲਡ 'ਤੇ ਦਿਖਾਈ ਦੇਣ ਵਾਲੀਆਂ ਇਨ੍ਹਾਂ ਬਿੰਦੀਆਂ ਨੂੰ ਫ੍ਰਿਟਸ ਕਿਹਾ ਜਾਂਦਾ ਹੈ।
ਇਹ ਛੋਟੀਆਂ ਕਾਲੀਆਂ ਬਿੰਦੀਆਂ ਵਿੰਡਸ਼ੀਲਡ ਨੂੰ ਸਹੀ ਥਾਂ 'ਤੇ ਰੱਖਣ ਵਿੱਚ ਮਦਦ ਕਰਦੀਆਂ ਹਨ। ਇਹ ਕਾਲੀਆਂ ਬਿੰਦੀਆਂ ਕਾਰ ਦੇ ਗਤੀ ਵਿੱਚ ਹੋਣ ਵੇਲੇ ਵਿੰਡਸ਼ੀਲਡ ਨੂੰ ਟੁੱਟਣ ਤੋਂ ਰੋਕਦੀਆਂ ਹਨ। ਫਰਿੱਟਸ ਤੋਂ ਬਿਨਾਂ, ਵਿੰਡਸ਼ੀਲਡ ਢਿੱਲੀ ਹੋ ਸਕਦੀ ਹੈ ਅਤੇ ਫਰੇਮ ਤੋਂ ਬਾਹਰ ਆ ਸਕਦੀ ਹੈ। ਇਨ੍ਹਾਂ ਕਾਲੀਆਂ ਬਿੰਦੀਆਂ ਕਾਰਨ ਕਾਰ ਦੀ ਲੁੱਕ ਵੀ ਬਹੁਤ ਸ਼ਾਨਦਾਰ ਦਿਖਾਈ ਦਿੰਦੀ ਹੈ। ਇਹ ਬਿੰਦੀਆਂ ਤੇਜ਼ ਧੁੱਪ ਵਿੱਚ ਵੀ ਕਾਰ ਦੇ ਅੰਦਰ ਦਾ ਤਾਪਮਾਨ ਘਟਾਉਣ ਵਿੱਚ ਮਦਦ ਕਰਦੀਆਂ ਹਨ।
ਇਹ ਸ਼ੀਸ਼ੇ ਅਤੇ ਗੂੰਦ ਦੇ ਵਿਚਕਾਰ ਇੱਕ ਮਜ਼ਬੂਤ ਪਕੜ ਦਾ ਕੰਮ ਕਰਦੀਆਂ ਹਨ। ਇਹ ਵਿੰਡ ਸ਼ੀਲਡ ਅਤੇ ਵਿੰਡੋ ਗਲਾਸ ਇੱਕ ਦੂਜੇ ਨਾਲ ਚਿਪਕ ਜਾਂਦੇ ਹਨ। ਧੁੱਪ ਕਾਰਨ ਗੂੰਦ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਨਾਲ ਤੇਜ਼ ਧੁੱਪ ਵਿਚ ਵੀ ਗੂੰਦ ਪਿਘਲਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਜਦੋਂ ਗੂੰਦ ਚੰਗੀ ਸਥਿਤੀ ਵਿੱਚ ਹੁੰਦੀ ਹੈ, ਤਾਂ ਵਿੰਡਸ਼ੀਲਡ ਅਤੇ ਖਿੜਕੀ ਦੇ ਸ਼ੀਸ਼ੇ ਮਜ਼ਬੂਤੀ ਨਾਲ ਜਗ੍ਹਾ 'ਤੇ ਰਹਿੰਦੇ ਹਨ। ਜੇਕਰ ਕਾਲੀਆਂ ਬਿੰਦੀਆਂ ਘਟਣੀਆਂ ਸ਼ੁਰੂ ਹੋ ਗਈਆਂ ਹਨ, ਤਾਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਠੀਕ ਕਰ ਲੈਣਾ ਚਾਹੀਦਾ ਹੈ।
ਇਸ ਦੇ ਬਿਨਾਂ, ਗਲਾਸ ਢਿੱਲਾ ਹੋ ਸਕਦਾ ਹੈ ਅਤੇ ਫਰੇਮ ਤੋਂ ਬਾਹਰ ਡਿੱਗ ਸਕਦਾ ਹੈ। ਉਂਜ, ਅਜਿਹਾ ਨਹੀਂ ਹੁੰਦਾ, ਪਰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਸ ਨੂੰ ਜ਼ਰੂਰ ਬਦਲੋ। ਜੇਕਰ ਇਹ ਕਾਲੀਆਂ ਬਿੰਦੀਆਂ ਖਰਾਬ ਹੋ ਗਈਆਂ ਹਨ ਜਾਂ ਹੌਲੀ-ਹੌਲੀ ਮਿਟ ਰਹੀਆਂ ਹਨ, ਤਾਂ ਤੁਹਾਨੂੰ ਆਪਣੀ ਪੂਰੀ ਵਿੰਡਸ਼ੀਲਡ ਨੂੰ ਬਦਲਣ ਦੀ ਲੋੜ ਨਹੀਂ ਹੋ ਸਕਦੀ। ਪਰ ਜੇ ਗਲਾਸ ਵਿੱਚ ਦਰਾਰ ਆ ਗਈ ਹੈ ਤਾਂ ਵਿੰਡਸ਼ੀਲਡ ਨੂੰ ਬਦਲਣਾ ਸਹੀ ਰਹੇਗਾ।