Xiaomi ਹੁਣ ਇਲੈਕਟ੍ਰੀਕਲ ਵਹੀਕਲ ਬਣਾ ਕੇ ਰੱਖੇਗੀ ਆਟੋਮੋਬਾਈਲ ਦੀ ਦੁਨੀਆ ’ਚ ਕਦਮ
ਸ਼ਿਓਮੀ ਨੇ ਹੁਣ ਬਿਜਲਈ ਕਾਰਾਂ (Electric Cars) ਬਣਾਉਣ ਲਈ ਗ੍ਰੇਟ ਵਾਲ ਨਾਲ ਹੱਥ ਮਿਲਾਇਆ ਹੈ। ਕੰਪਨੀ ਆਪਣਾ ਇਲੈਕਟ੍ਰਿਕ ਵਾਹਨ ਗ੍ਰੇਟ ਵਾਲ (Great Wall Plant) ਦੇ ਪਲਾਂਟ ’ਚ ਬਣਾਏਗੀ। ਦੋਵੇਂ ਕੰਪਨੀਆਂ ਅਗਲੇ ਹਫ਼ਤੇ ਤੱਕ ਇਸ ਸਬੰਧੀ ਰਸਮੀ ਐਲਾਨ ਕਰ ਸਕਦੀਆਂ ਹਨ।
Xiaomi: ਦੇਸ਼ ਤੇ ਦੁਨੀਆ ’ਚ ਇਲੈਕਟ੍ਰਿਕ ਵਾਹਨਾਂ (electric vehicles) ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਕਈ ਕਾਰ ਕੰਪਨੀਆਂ ਹੁਣ ਬਿਜਲਈ ਕਾਰਾਂ ਲਾਂਚ ਕਰ ਰਹੀਆਂ ਹਨ। ਚੀਨ ਦੀ ਹਰਮਨਪਿਆਰੀ ਸਮਾਰਟਫ਼ੋਨ ਕੰਪਨੀ ਸ਼ਿਓਮੀ (Smartphone Company Xiaomi) ਵੀ ਹੁਣ ਇਲੈਕਟ੍ਰਿਕ ਵਾਹਨ ਬਣਾਉਣ ਜਾ ਰਹੀ ਹੈ।
ਸ਼ਿਓਮੀ ਨੇ ਹੁਣ ਬਿਜਲਈ ਕਾਰਾਂ (Electric Cars) ਬਣਾਉਣ ਲਈ ਗ੍ਰੇਟ ਵਾਲ ਨਾਲ ਹੱਥ ਮਿਲਾਇਆ ਹੈ। ਕੰਪਨੀ ਆਪਣਾ ਇਲੈਕਟ੍ਰਿਕ ਵਾਹਨ ਗ੍ਰੇਟ ਵਾਲ (Great Wall Plant) ਦੇ ਪਲਾਂਟ ’ਚ ਬਣਾਏਗੀ। ਦੋਵੇਂ ਕੰਪਨੀਆਂ ਅਗਲੇ ਹਫ਼ਤੇ ਤੱਕ ਇਸ ਸਬੰਧੀ ਰਸਮੀ ਐਲਾਨ ਕਰ ਸਕਦੀਆਂ ਹਨ।
ਗ੍ਰੇਟ ਵਾਲ (Great Wall) ਨੇ ਇਸ ਤੋਂ ਪਹਿਲਾਂ ਕਿਸੇ ਵੀ ਕੰਪਨੀ ਦੇ ਨਾਲ ਕੋਈ ਵਾਹਨ ਨਹੀਂ ਬਣਾਇਆ। ਗ੍ਰੇਟ ਵਾਲ ਕੰਪਨੀ ਜ਼ੀਓਮੀ (Xiaomi) ਦੇ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਇੰਜੀਨੀਅਰਿੰਗ ਵਿਚ ਮਦਦ ਕਰੇਗੀ। ਸ਼ੀਓਮੀ ਆਪਣੀ ਇਲੈਕਟ੍ਰਿਕ ਵਾਹਨ ਨੂੰ ਵੱਡੇ ਬਾਜ਼ਾਰ ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਅਜੇ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਵਾਹਨ ਬਾਜ਼ਾਰ ਵਿੱਚ ਕਦੋਂ ਦਸਤਕ ਦੇਣਗੇ।
ਪਿਛਲੇ ਸ਼ੁੱਕਰਵਾਰ ਨੂੰ ਸ਼ਿਓਮੀ ਦੇ ਸ਼ੇਅਰਾਂ ਵਿੱਚ 6.71 ਫ਼ੀ ਸਦੀ ਦਾ ਉਛਾਲ ਵੇਖਣ ਨੂੰ ਮਿਲਿਆ। ਇਸ ਦੇ ਸ਼ੰਘਾਈ ਸ਼ੇਅਰਾਂ ਵਿੱਚ ਵੀ ਸੱਤ ਫ਼ੀਸਦੀ ਦਾ ਉਛਾਲ ਦਰਜ ਹੋਇਆ। ਸ਼ੀਓਮੀ ਨੇ ਇਲੈਕਟ੍ਰਿਕ ਵਾਹਨ ਬਣਾਉਣ ਲਈ ਗ੍ਰੇਟ ਵਾਲ ਨਾਲ ਹੱਥ ਮਿਲਾਇਆ ਹੈ। ਦੋਵੇਂ ਕੰਪਨੀਆਂ ਅਗਲੇ ਹਫਤੇ ਤੱਕ ਇਸ ਦਾ ਐਲਾਨ ਕਰ ਸਕਦੀਆਂ ਹਨ। ਇਹ ਕਦੋਂ ਸ਼ੁਰੂ ਕੀਤੇ ਜਾਣਗੇ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।
ਦੱਸ ਦਈਏ ਕਿ ਪਿਛਲੇ ਸਾਲ, ਸ਼ੀਓਮੀ ਨੇ ਐਪਲ ਨੂੰ ਪਛਾੜਦਿਆਂ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਬਣ ਗਈ ਸੀ, ਅਤੇ ਹੁਣ ਉਹ ਐਪਲ ਦੀ ਕਾਰ ਦੀ ਵਿਕਰੀ ਵਿਚ ਵੀ ਸੇਂਧ ਲਗਾਉਣਾ ਚਾਹੁੰਦੀ ਹੈ। ਹਾਲਾਂਕਿ ਐਪਲ ਆਪਣੇ ਇਲੈਕਟ੍ਰੋਨਿਕ ਕਾਰ ਪ੍ਰੋਜੈਕਟ ਨੂੰ ਸਿੱਧ ਕਰਨ ਵਿੱਚ ਮਦਦ ਲਈ ਕੀਆ ਨਾਲ ਗੱਲਬਾਤ ਕਰ ਰਿਹਾ ਹੈ
ਇਹ ਵੀ ਪੜ੍ਹੋ: The Kapil Sharma Show ਦੀ ਉਡੀਕ ਕਰ ਰਹੇ ਲੋਕਾਂ ਲਈ ਖੁਸ਼ਖਬਰੀ, ਜਲਦ ਸ਼ੁਰੂ ਹੋ ਰਿਹਾ ਹੈ ਸ਼ੋਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904