CNG ਕਾਰਾਂ ਦੀ ਵਧ ਰਹੀ ਮੰਗ, ਆਖਿਰ ਕੀ ਹੈ ਕਾਰਨ?
ਅੱਜ ਦੇ ਸਮੇਂ ਲੋਕਾਂ ਵੱਲੋਂ CNG ਕਾਰਾਂ ਪਸੰਦ ਕੀਤਾ ਜਾਣਾ ਸਿਰਫ ਸੀਐਨਜੀ ਦੇ ਸਸਤੇ ਹੋਣ ਕਾਰਨ ਹੈ। ਮੌਜੂਦਾ ਸਮੇਂ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ।

ਇਨੀਂ ਦਿਨੀਂ ਮਹਿੰਗੇ ਪੈਟਰੋਲ ਡੀਜ਼ਲ ਨੂੰ ਲੈਕੇ ਦੇਸ਼ 'ਚ ਕਾਫੀ ਹਾਹਾਕਾਰ ਮੱਚੀ ਹੋਈ ਹੈ। ਪੈਟਰੋਲ-ਡੀਜ਼ਲ ਦੇ ਭਾਅ ਦਿਨ ਬ ਦਿਨ ਵਧਦੇ ਜਾ ਰਹੇ ਹਨ। ਇਸ ਲਈ ਲੋਕ ਹੁਣ CNG ਈਂਧਨ 'ਤੇ ਚੱਲਣ ਵਾਲੀਆਂ ਕਾਰਾਂ ਵੱਲ ਆਕਰਸ਼ਿਕ ਹੋ ਰਹੇ ਹਨ। ਸੀਐਨਜੀ ਈਂਧਨ ਸਸਤਾ ਹੋਣ ਕਾਰਨ ਹੁਣ ਲੋਕ CNG ਕਾਰਾਂ ਪ੍ਰਤੀ ਆਪਣੀ ਰੁਚੀ ਵਧਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ 'ਚ ਪੈਟਰੋਲ ਤੇ ਡੀਜ਼ਲ ਦੇ ਵਿਚ ਘਟਦੀ ਕੀਮਤ ਦਾ ਅੰਕਰ ਘਰੇਲੂ ਯਾਤਰੀ ਵਾਹਨ ਸੈਗਮੇਂਟ 'ਚ ਪੈਟਰੋਲ ਤੇ CNG ਕਾਰਾਂ ਵੱਲ ਬਦਲਾਅ ਨੂੰ ਗਤੀ ਦੇਣ ਦੀ ਸੰਭਾਵਨਾ ਹੈ।
ਘੱਟ ਹੈ ਕੀਮਤ
ਅੱਜ ਦੇ ਸਮੇਂ ਲੋਕਾਂ ਵੱਲੋਂ CNG ਕਾਰਾਂ ਪਸੰਦ ਕੀਤਾ ਜਾਣਾ ਸਿਰਫ ਸੀਐਨਜੀ ਦੇ ਸਸਤੇ ਹੋਣ ਕਾਰਨ ਹੈ। ਮੌਜੂਦਾ ਸਮੇਂ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਾਲ 'ਚ ਬਜਟ ਇਕ ਵੱਡੀ ਸਮੱਸਿਆ ਬਣ ਰਿਹਾ ਹੈ ਸੀਐਨਜੀ ਦੀਆਂ ਕੀਮਤਾਂ ਡੀਜ਼ਲ ਤੇ ਪੈਟਰੋਲ ਦੇ ਮੁਕਾਬਲੇ ਘੱਟ ਹਨ।
ਇਲੈਕਟ੍ਰਿਕਤ ਵਾਹਨ ਦੇ ਮੁਕਾਬਲੇ ਕਿਫਾਇਤੀ
ਵਰਤਮਾਨ 'ਚ ਭਾਰਤੀ ਬਜ਼ਾਰ 'ਚ ਸਿਰਫ ਪੰਜ ਇਲੈਕਟ੍ਰਿਕ ਵਾਹਨ ਹਨ। ਇਨਾਂ ਵਾਹਨਾਂ ਦੀ ਕੀਮਤ 10 ਲੱਖ ਰੁਪਏ ਤਕ ਹੈ। ਉੱਥੇ ਹੀ ਬਜ਼ਾਰ 'ਚ ਸੀਐਨਜੀ ਵਾਹਨ ਇਸ ਦੇ ਸਾਹਮਣਏ ਕਾਫੀ ਸਸਤੇ ਹਨ। ਉਦਾਹਰਨ ਦੇ ਤੌਰ 'ਤੇ ਐਂਟਰੀ ਲੈਵਲ CNG ਕਾਰ ਮਰੂਤੀ ਸਜ਼ੂਕੀ ਅਲਟੋ ਦੀ ਕੀਮਤ 4.33 ਲੱਖ ਰੁਪਏ ਤਕ ਹੈ। ਉੱਥੇ ਹੀ ਇਸ ਰੇਂਜ 'ਚ ਇਲੈਕਟ੍ਰਿਕ ਵਾਹਨ ਟਾਟਾ ਟਿਗੋਰ EV ਹੈ। ਜਿਸ ਦੀ ਕੀਮਤ 9.5 ਲੱਖ ਤੋਂ ਸ਼ੁਰੂ ਹੁੰਦੀ ਹੈ।
ਇਕੋ ਫ੍ਰੈਂਡਲੀ
CNG ਕਾਰਾਂ ਪੂਰੀ ਤਰ੍ਹਾਂ ਨਾਲ ਈਕੋ ਫਰੈਂਡਲੀ ਹੁੰਦੀਆਂ ਹਨ। ਪੈਟਰੋਲ ਤੇ ਡੀਜ਼ਲ ਵਾਹਨਾਂ ਨਾਲ ਕਈ ਪ੍ਰਕਾਰ ਦੀਆਂ ਜ਼ਹਿਰੀਲੀਆਂ ਗੈਸਾਂ ਨਿੱਕਲ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਉੱਥੇ ਹੀ ਇਨ੍ਹਾਂ ਵਾਹਨਾਂ ਨਾਲ ਕਿਸੇ ਤਰ੍ਹਾਂ ਦੀ ਜ਼ਹਿਰੀਲੀ ਗੈਸ ਪੈਦਾ ਨਹੀਂ ਹੁੰਦੀ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਆਸ-ਪਾਸ CNG ਰੀਫਿਲਿੰਗ ਸਟੇਸ਼ਨ ਨਹੀਂ ਹੈ ਤਾਂ ਐਮਰਜੈਂਸੀ ਸਥਿਤੀ 'ਚ ਪੈਟਰੋਲ ਤੁਹਾਡਾ ਮੰਤਵ ਪੂਰਾ ਕਰ ਸਕਦਾ ਹੈ।






















