Cristiano Ronaldo ਦੀ ਕਾਰ ਦਾ ਹੋਇਆ ਐਕਸੀਡੈੈਂਟ, ਕੀਮਤ ਜਾਣ ਕੇ ਤੁਹਾਡੇ ਉੱਡ ਜਾਣਗੇ ਹੋਸ਼
Cristiano Ronaldo car accident: ਵਿਸ਼ਵ ਪ੍ਰਸਿੱਧ ਪੁਰਤਗਾਲੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।
Cristiano Ronaldo car accident: ਵਿਸ਼ਵ ਪ੍ਰਸਿੱਧ ਪੁਰਤਗਾਲੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਸਾਰੀ ਦੁਨੀਆਂ ਉਨ੍ਹਾਂ ਨੂੰ ਜਾਣਦੀ ਹੈ। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਰੋਨਾਲਡੋ ਨੂੰ ਨਾ ਸਿਰਫ ਫੁੱਟਬਾਲ ਪਸੰਦ ਹੈ ਸਗੋਂ ਉਹ ਲਗਜ਼ਰੀ ਕਾਰਾਂ ਦੇ ਵੀ ਸ਼ੌਕੀਨ ਹਨ। ਕ੍ਰਿਸਟੀਆਨੋ ਰੋਨਾਲਡੋ ਕੋਲ ਇੱਕ ਤੋਂ ਵੱਧ ਮਹਿੰਗੀਆਂ ਲਗਜ਼ਰੀ ਸੁਪਰ ਕਾਰਾਂ ਦਾ ਭੰਡਾਰ ਹੈ। ਕਈ ਵਾਰ ਉਹ ਆਪਣੀਆਂ ਸੁਪਰ ਕਾਰਾਂ ਦੇ ਨਾਲ ਵੀ ਨਜ਼ਰ ਆਉਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਦੱਸ ਦੇਈਏ ਕਿ ਰੋਨਾਲਡੋ ਦੀ ਬੁਗਾਟੀ ਵੇਰੋਨ ਸੁਪਰਕਾਰ ਸਪੇਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਕ੍ਰਿਸਟੀਆਨੋ ਰੋਨਾਲਡੋ ਦੀ ਇਸ ਕਾਰ ਦੀ ਕੀਮਤ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ, ਜਿਸ ਨਾਲ ਇਹ ਹਾਦਸਾ ਵਾਪਰਿਆ ਹੈ, ਜੀ ਹਾਂ ਤੁਸੀਂ ਇਹ ਸਹੀ ਸੁਣਿਆ ਹੈ, ਦੱਸ ਦੇਈਏ ਕਿ ਇਸ ਕਾਰ ਦੀ ਕੀਮਤ 1.7 ਮਿਲੀਅਨ ਪੌਂਡ ਯਾਨੀ ਕਿ ਭਾਰਤੀ ਕਰੰਸੀ ਵਿੱਚ ਲਗਭਗ 16.28 ਕਰੋੜ ਰੁਪਏ ਹੈ। ਇੱਥੇ ਦੱਸ ਦੇਈਏ ਕਿ ਇਹ ਹਾਦਸਾ ਕ੍ਰਿਸਟੀਆਨੋ ਰੋਨਾਲਡੋ ਦਾ ਨਹੀਂ ਸਗੋਂ ਉਨ੍ਹਾਂ ਦੇ ਬਾਡੀਗਾਰਡ ਨਾਲ ਹੋਇਆ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਰੋਨਾਲਡੋ ਦੀ ਬੁਗਾਟੀ ਦਾ ਹਾਦਸਾ ਸਪੇਨ ਦੇ ਮੇਜੋਰਕਾ 'ਚ ਹੋਇਆ, ਜਿੱਥੇ ਇਹ ਕਾਰ ਇੱਕ ਘਰ 'ਚ ਦਾਖਲ ਗਈ।
ਜਾਣਕਾਰੀ ਮੁਤਾਬਕ ਕ੍ਰਿਸਟੀਆਨੋ ਰੋਨਾਲਡੋ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਪੇਨ 'ਚ ਛੁੱਟੀਆਂ ਮਨਾ ਰਹੇ ਹਨ। ਰੋਨਾਲਡੋ ਨੇ ਇਸ ਕਾਰ ਨੂੰ ਸਪੇਨ ਦੇ ਇਸ ਟਾਪੂ 'ਤੇ ਇਕ ਜਹਾਜ਼ ਤੋਂ ਆਰਡਰ ਕੀਤਾ ਸੀ। ਖਬਰਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੋਨਾਲਡੋ ਦਾ ਬਾਡੀਗਾਰਡ ਗੱਡੀ ਚਲਾ ਰਿਹਾ ਸੀ, ਗੱਡੀ ਚਲਾਉਂਦੇ ਸਮੇਂ ਬਾਡੀਗਾਰਡ ਨੇ ਕਾਰ 'ਤੇ ਕੰਟਰੋਲ ਗੁਆ ਦਿੱਤਾ ਅਤੇ ਕਾਰ ਇਕ ਘਰ 'ਚ ਜਾ ਵੱਜੀ, ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ । ਕਾਰ ਦੇ ਅੱਗੇ ਦਾ ਹਿੱਸਾ ਨੁਕਸਾਨਿਆ ਗਿਆ।