Diving Tips for Winter: ਸਰਦੀਆਂ 'ਚ ਗੱਡੀ ਚਲਾਉਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਨਹੀਂ ਤਾਂ ਹੋਵੇਗੋ 'ਖੱਜਲ ਖ਼ੁਆਰ'
ਅਜਿਹੇ ਮੌਸਮ ਵਿੱਚ ਗੱਡੀ ਚਲਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੂ ਹੈ ਤਾਂ ਕਿ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਹੀ ਦੱਸਣ ਜਾ ਰਹੇ ਹਾਂ ਜੋ ਕਿ ਇਸ ਮੌਸਮ ਵਿੱਚ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
Car Tips: ਦੇਸ਼ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਇਸ ਲਈ ਇਸ ਮੌਸਮ ਵਿੱਚ ਗੱਡੀ ਚਲਾਉਣਾ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਅਜਿਹੇ ਮੌਸਮ ਵਿੱਚ ਗੱਡੀ ਚਲਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੂ ਹੈ ਤਾਂ ਕਿ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਹੀ ਦੱਸਣ ਜਾ ਰਹੇ ਹਾਂ ਜੋ ਕਿ ਇਸ ਮੌਸਮ ਵਿੱਚ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
ਵੇਲੇ ਸਿਰ ਕਰਵਾਓ ਸਰਵਿਸ
ਕਿਸੇ ਵੀ ਗੱਡੀ ਲਈ ਸਭ ਤੋਂ ਜ਼ਰੂਰ ਹੁੰਦੀ ਹੈ ਉਸ ਦੀ ਵੇਲੇ ਸਿਰ ਸਰਵਿਸ ਹੋਣੀ। ਇਸ ਲਈ ਸਮੇਂ ਸਿਰ ਆਪਣੀ ਗੱਡੀ ਦੀ ਸਰਵਿਸ ਕਰਵਾਓ ਤੇ ਜੇ ਕੋਈ ਪੁਰਜ਼ਾ ਬਦਲਣ ਦੀ ਲੋੜ ਹੈ ਤਾਂ ਉਸ ਵਿੱਚ ਕੰਜੂਸੀ ਨਾ ਕਰੋ।
ਸਾਫ਼ ਸਫ਼ਾਈ ਦਾ ਰੱਖੋ ਧਿਆਨ
ਠੰਡ ਵਿੱਚ ਦੂਰ ਤੱਕ ਦੇਖਣ ਲਈ ਆਪਣੀ ਗੱਡੀ ਦੇ ਸ਼ੀਸ਼ਿਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ, ਇਸ ਤੋਂ ਇਲਾਵਾ ਲਾਇਟਾਂ, ਹੈਜ਼ਰਡ ਲੈਂਪ ਤੇ ਫੌਗ ਲੈਂਪ ਦੀ ਵੀ ਜਾਂਚ ਕਰ ਲਵੋ। ਇਸ ਲਈ ਸ਼ੀਸ਼ੇ ਸਾਫ਼ ਕਰਨ ਵਾਲੇ ਕਲੀਨਰ ਤੇ ਗੁਣਗੁਣੇ ਪਾਣੀ ਦੀ ਵਰਤੋਂ ਕਰੋ।
ਇਲੈਕਟ੍ਰੋਨਿਕ ਪੁਰਜ਼ਿਆਂ ਦੀ ਜਾਂਚ ਕਰੋ
ਕਾਰ ਦੇ ਬਾਹਰ ਤੇ ਅੰਦਰ ਦੀਆਂ ਸਾਰੀਆਂ ਲਾਟੀਆਂ ਸਹੀ ਕੰਮ ਕਰਦੀਆਂ ਹੋਣੀਆਂ ਚਾਹਦੀਆਂ ਚਾਹੀਦੀਆਂ ਹਨ। ਕਾਰ ਦਾ ਤਾਪਮਾਨ ਸਹੀ ਰੱਖਣ ਲਈ ਹੀਟਰ ਜਾਂ ਏਸੀ ਚੰਗੀ ਤਰ੍ਹਾਂ ਚਲਦਾ ਹੋਣਾ ਚਾਹੀਦਾ ਹੈ। ਜੇ ਲੋੜ ਹੋਵੇ ਤਾਂ ਵਾਇਪਰ ਵੀ ਬਦਲਾ ਲੈਣੇ ਚਾਹੀਦੇ ਹਨ।
ਇੰਜਣ ਨੂੰ ਚੈੱਕ ਕਰੋ
ਠੰਡ ਦਾ ਮੌਸਮ ਬੈਂਟਰੀ ਨੂੰ ਵੀ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਗੱਡੀ ਨੂੰ ਸਟਾਰਟ ਕਰਨ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜੇ ਬੈਂਟਰੀ ਪੁਰਾਣੀ ਹੈ ਤਾਂ ਇਸ ਨੂੰ ਬਦਲਾਅ ਲੈਣਾ ਚਾਹੀਦਾ ਹੈ ਤੇ ਸਾਰੀਆਂ ਤਾਰਾਂ ਦੀ ਵੀ ਜਾਂਚ ਕਰ ਲੈਣੀ ਚਾਹੀਦੀ ਹੈ। ਇੰਜਣ ਵਾਲੇ ਤੇਲ ਤੇ ਕੁਲੈਂਟ ਦੀ ਵੀ ਜਾਂਚ ਕਰਨੀ ਜ਼ਰੂਰੀ ਹੈ ਤੇ ਜੇ ਲੋੜ ਹੋਵੇ ਤਾਂ ਇਸ ਨੂੰ ਬਦਲਾਅ ਲੈਣਾ ਚਾਹੀਦਾ ਹੈ।
ਬ੍ਰੇਕ ਦੀ ਜਾਂਚ ਕਰਵਾਓ
ਗਿੱਲੀਆਂ ਜਾਂ ਬਰਫੀਲੀਆਂ ਸੜਕਾਂ ਉੱਤੇ ਬ੍ਰੇਕ ਰੁਕਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਇਸ ਲਈ ਠੰਢ ਵਧਣ ਵੇਲੇ ਪਹਿਲਾਂ ਬ੍ਰੇਕਾਂ ਦੀ ਜਾਂਚ ਕਰ ਲਓ। ਜੇ ਲੋੜ ਹੋਵੇ ਤਾਂ ਸਮੇਂ ਸਿਰ ਬ੍ਰੇਕ ਪੈਡ ਵੀ ਬਦਲਾਅ ਲਓ।
ਟਾਇਰਾਂ ਦੀ ਦੇਖਭਾਲ ਕਰੋ
ਗਰਮੀ ਤੇ ਠੰਢ ਵਿੱਚ ਟਾਇਰਾਂ ਦਾ ਪ੍ਰੈਸ਼ਰ ਵੱਖਰਾ ਹੁੰਦਾ ਹੈ। ਇਸ ਲਈ ਗੱਡੀ ਦੇ ਟਾਇਰਾਂ ਵਿੱਚ ਮੌਸਮ ਮੁਤਾਬਕ, ਏਅਰ ਪ੍ਰੈਸ਼ਨ ਹੋਣਾ ਚਾਹੀਦਾ ਹੈ। ਜੇ ਟਾਇਰ ਜ਼ਿਆਦਾ ਘਸ ਚੁੱਕੇ ਹੋਣ ਤਾਂ ਇਨ੍ਹਾਂ ਨੂੰ ਬਦਲਾਅ ਲੈਣਾ ਚਾਹੀਦਾ ਹੈ।
ਗੱਡੀ ਵਿੱਚ ਰੱਖੋ ਖਾਣ-ਪੀਣ ਦਾ ਸਮਾਨ
ਠੰਢ ਵਿੱਚ ਕਿਤੇ ਦੂਰ ਜਾਣਾ ਹੈ ਤਾਂ ਹਮੇਸ਼ਾ ਗੱਡੀ ਵਿੱਚ ਕੁਝ ਖਾਣ-ਪੀਣ ਦਾ ਸਮਾਨ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਮੁਸੀਬਤ ਵਿੱਚ ਤੁਹਾਡੇ ਕੰਮ ਆ ਸਕੇ।