Driving License Rules: ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ 'ਚ ਵੱਡਾ ਬਦਲਾਅ! 1 ਜੁਲਾਈ ਤੋਂ ਇੰਝ ਬਣੇਗਾ ਤੁਹਾਡਾ DL
ਜੇਕਰ ਤੁਸੀਂ ਜਲਦੀ ਹੀ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣ ਜਾ ਰਹੇ ਹੋ ਜਾਂ ਇਸ ਨੂੰ ਰੀਨਿਊ ਕਰਵਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਮੋਦੀ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ।
Driving License New Rules 2022: ਜੇਕਰ ਤੁਸੀਂ ਜਲਦੀ ਹੀ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣ ਜਾ ਰਹੇ ਹੋ ਜਾਂ ਇਸ ਨੂੰ ਰੀਨਿਊ ਕਰਵਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਤਬਦੀਲੀਆਂ ਤੋਂ ਬਾਅਦ ਤੁਹਾਡੇ ਲਈ ਨਵਾਂ ਡ੍ਰਾਈਵਿੰਗ ਲਾਇਸੰਸ ਬਣਾਉਣਾ ਤੇ ਰੀਨਿਊ ਕਰਵਾਉਣਾ ਆਸਾਨ ਹੋ ਜਾਵੇਗਾ। ਇਸ ਨਾਲ ਹੁਣ ਤੁਹਾਨੂੰ ਆਪਣੇ ਡਰਾਈਵਿੰਗ ਲਾਇਸੈਂਸ ਦੇ ਕੰਮ ਲਈ ਵਾਰ-ਵਾਰ ਆਰਟੀਓ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਨਵੇਂ ਨਿਯਮ 1 ਜੁਲਾਈ 2022 ਤੋਂ ਲਾਗੂ ਹੋਣਗੇ
ਇਸ ਤੋਂ ਪਹਿਲਾਂ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਟੈਸਟ ਦੇਣਾ ਪੈਂਦਾ ਸੀ ਪਰ ਹੁਣ ਨਿਯਮਾਂ 'ਚ ਬਦਲਾਅ ਤੋਂ ਬਾਅਦ ਤੁਹਾਨੂੰ ਕਿਸੇ ਤਰ੍ਹਾਂ ਦਾ ਟੈਸਟ ਨਹੀਂ ਦੇਣਾ ਪਵੇਗਾ। ਲੋਕਾਂ ਦੀ ਸਹੂਲਤ ਲਈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ। ਇਸ ਨਵੇਂ ਨਿਯਮ ਕਾਰਨ ਹੁਣ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕੁਝ ਦਿਨਾਂ ਵਿੱਚ ਤੁਹਾਡਾ ਡਰਾਈਵਿੰਗ ਲਾਇਸੰਸ ਤਿਆਰ ਹੋ ਜਾਵੇਗਾ।
DL ਸਿਰਫ਼ ਇੱਕ ਸਰਟੀਫਿਕੇਟ ਰਾਹੀਂ ਬਣਾਇਆ ਜਾਵੇਗਾ
ਜੇਕਰ ਤੁਸੀਂ ਨਵਾਂ ਡਰਾਈਵਿੰਗ ਲਾਈਸੈਂਸ ਲੈਣਾ ਚਾਹੁੰਦੇ ਹੋ ਤਾਂ RTO ਜਾ ਕੇ ਬਣਾਉਣ ਦੀ ਲੋੜ ਨਹੀਂ ਪਵੇਗੀ। ਹੁਣ ਜੇਕਰ ਤੁਸੀਂ ਡਰਾਈਵਿੰਗ ਸਿੱਖਣ ਲਈ ਕਿਸੇ ਡਰਾਈਵਿੰਗ ਟਰੇਨਿੰਗ ਸਕੂਲ ਵਿੱਚ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤਾਂ ਉੱਥੇ ਟ੍ਰੇਨਿੰਗ ਲੈਣ ਤੋਂ ਬਾਅਦ ਆਸਾਨੀ ਨਾਲ ਟੈਸਟ ਦੇ ਕੇ ਡਰਾਈਵਿੰਗ ਸਰਟੀਫਿਕੇਟ ਪ੍ਰਾਪਤ ਕਰੋ। ਇਸ ਤੋਂ ਬਾਅਦ ਤੁਹਾਨੂੰ ਇਸ ਸਰਟੀਫਿਕੇਟ ਰਾਹੀਂ ਜਲਦੀ ਤੋਂ ਜਲਦੀ ਆਪਣਾ ਡਰਾਈਵਿੰਗ ਲਾਇਸੈਂਸ ਮਿਲ ਜਾਵੇਗਾ।
ਡਰਾਈਵਿੰਗ ਲਾਇਸੰਸ ਲਈ ਕੋਰਸ
ਡੀਐਲ ਬਣਾਉਣ ਲਈ ਇੱਕ ਕੋਰਸ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਥਿਊਰੀ ਅਤੇ ਪ੍ਰੈਕਟੀਕਲ ਦੋਵੇਂ ਸ਼ਾਮਲ ਹਨ। ਇਸ ਕੋਰਸ ਵਿੱਚ ਲਾਈਟ ਮੋਟਰ ਵਹੀਕਲ (LMV) ਕੋਰਸ 4 ਹਫ਼ਤੇ ਅਤੇ ਕੁੱਲ 29 ਘੰਟੇ ਦਾ ਹੋਵੇਗਾ। ਦੂਜੇ ਪਾਸੇ ਪ੍ਰੈਕਟੀਕਲ ਕੋਰਸ ਵਿੱਚ ਤੁਹਾਨੂੰ ਸ਼ਹਿਰ, ਪਿੰਡ, ਰਿਵਰਸਿੰਗ ਅਤੇ ਪਾਰਕਿੰਗ ਆਦਿ ਲਈ 21 ਘੰਟੇ ਦਾ ਪੂਰਾ ਸਮਾਂ ਮਿਲੇਗਾ। ਨਾਲ ਹੀ 8 ਘੰਟਿਆਂ ਵਿੱਚ ਤੁਸੀਂ ਥਿਊਰੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।