Driving Licence: ਘਰ ਬੈਠੇ ਕਰਵਾਓ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ, ਜਾਣੋ ਆਸਾਨ ਤਰੀਕਾ
ਜੇਕਰ ਤੁਹਾਡੇ ਕੋਲ ਡ੍ਰਾਈਵਿੰਗ ਲਾਇਸੰਸ ਹੈ, ਜਿਸ ਨੂੰ ਰੀਨਿਊ ਦੀ ਲੋੜ ਹੈ ਤਾਂ ਤੁਹਾਨੂੰ ਆਖਰੀ ਮਿਤੀ ਤੋਂ ਪਹਿਲਾਂ ਇਹ ਕੰਮ ਕਰਨਾ ਹੋਵੇਗਾ।
Driving Licence Renewal: ਜੇਕਰ ਤੁਹਾਡੇ ਕੋਲ ਡ੍ਰਾਈਵਿੰਗ ਲਾਇਸੰਸ ਹੈ, ਜਿਸ ਨੂੰ ਰੀਨਿਊ ਦੀ ਲੋੜ ਹੈ ਤਾਂ ਤੁਹਾਨੂੰ ਆਖਰੀ ਮਿਤੀ ਤੋਂ ਪਹਿਲਾਂ ਇਹ ਕੰਮ ਕਰਨਾ ਹੋਵੇਗਾ। ਇਹ ਨਾ ਸਿਰਫ਼ ਤੁਹਾਨੂੰ ਡ੍ਰਾਈਵਿੰਗ ਕਰਦੇ ਸਮੇਂ ਕਾਨੂੰਨੀ ਤੌਰ 'ਤੇ ਸੁਰੱਖਿਅਤ ਰੱਖੇਗਾ, ਸਗੋਂ ਇਹ ਪੁਸ਼ਟੀ ਕਰੇਗਾ ਕਿ ਤੁਸੀਂ ਲਾਇਸੰਸਸ਼ੁਦਾ ਡਰਾਈਵਰ ਹੋ।
ਰੀਨਿਊ ਲਈ ਚਾਹੀਦੇ ਇਹ ਡਾਕੂਮੈਂਟਸ
ਅਸਲੀ ਡਰਾਈਵਿੰਗ ਲਾਇਸੰਸ ਦੀ ਕਾਪੀ ਜਿਸ ਨੂੰ ਰੀਨਿਊ ਕਰਵਾਉਣਾ ਹੈ।
ਜੇਕਰ ਡਰਾਈਵਰ ਦੀ ਉਮਰ 40 ਸਾਲ ਤੋਂ ਵੱਧ ਹੈ ਤਾਂ ਫਾਰਮ 1A ਦੇ ਨਾਲ ਇੱਕ ਮੈਡੀਕਲ ਸਰਟੀਫ਼ਿਕੇਟ ਜਮ੍ਹਾ ਕਰਨਾ ਹੋਵੇਗਾ।
2 ਪਾਸਪੋਰਟ ਸਾਈਜ਼ ਫ਼ੋਟੋਆਂ
ਤੁਹਾਡੇ ਪਤੇ ਤੇ ਉਮਰ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ਾਂ ਦੀ ਫ਼ੋਟੋ ਕਾਪੀ।
200 ਰੁਪਏ ਐਪਲੀਕੇਸ਼ਨ ਫੀਸ ਤੇ ਰਸੀਦ।
ਇੰਝ ਕਰੋ ਅਪਲਾਈ
ਟਰਾਂਸਪੋਰਟ ਸੇਵਾ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। 'ਔਨਲਾਈਨ ਸਰਵਿਸਿਜ' 'ਚ 'ਡਰਾਈਵਿੰਗ ਲਾਇਸੈਂਸ ਸਬੰਧੀ ਸਰਵਿਸ' 'ਤੇ ਕਲਿੱਕ ਕਰੋ।
ਉਹ ਸੂਬਾ ਚੁਣੋ ਜਿੱਥੇ ਤੁਸੀਂ ਸਰਵਿਸ ਜਾਂ ਲਾਇਸੈਂਸ ਪ੍ਰਦਾਨ ਕਰਨਾ ਚਾਹੁੰਦੇ ਹੋ।
ਡਰਾਈਵਿੰਗ ਲਾਇਸੈਂਸ ਸੇਵਾਵਾਂ ਦੀ ਸੂਚੀ 'ਚੋਂ 'Apply for DL Renewal' ਨੂੰ ਚੁਣੋ।
ਐਪਲੀਕੇਸ਼ਨ ਜਮਾਂ ਕਰਵਾਉਣ ਲਈ ਵੇਰਵੇ ਭਰੋ।
ਹੁਣ ਬਿਨੈਕਾਰ ਦੀ ਜਾਣਕਾਰੀ ਭਰੋ।
ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰੋ ਅਤੇ ਆਪਣੇ ਪੈਸੇ ਦੀ ਸਥਿਤੀ ਦੀ ਜਾਂਚ ਕਰੋ।
'Acknowledgement Page' 'ਤੇ ਐਪਲੀਕੇਸ਼ਨ ਆਈਡੀ ਨੂੰ ਦੇਖਿਆ ਜਾ ਸਕਦਾ ਹੈ। ਬਿਨੈਕਾਰ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ ਦੇ ਪੂਰੇ ਵੇਰਵਿਆਂ ਦੇ ਨਾਲ ਇੱਕ SMS ਵੀ ਪ੍ਰਾਪਤ ਹੋਵੇਗਾ।
ਡਰਾਈਵਰ ਲਾਇਸੈਂਸ ਰੀਨਿਊ ਦੀ ਮਹੱਤਤਾ
ਦੁਰਘਟਨਾ ਹੋਣ ਦੀ ਸਥਿਤੀ 'ਚ ਨੁਕਸਾਨ ਲਈ ਬੀਮੇ ਦਾ ਦਾਅਵਾ ਕਰ ਸਕਦੇ ਹਨ। ਇਸ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ। ਵਾਹਨ ਮਾਲਕ, ਜੋ ਮਿਆਦ ਪੁੱਗ ਚੁੱਕੇ ਡਰਾਈਵਿੰਗ ਲਾਇਸੈਂਸ ਨਾਲ ਗੱਡੀ ਚਲਾਉਂਦੇ ਹਨ, ਉਹ ਆਪਣੀ ਬੀਮਾ ਕੰਪਨੀ ਨਾਲ ਹਰਜਾਨੇ ਦੇ ਦਾਅਵੇ ਦਾ ਨਿਪਟਾਰਾ ਕਰਨ 'ਚ ਅਸਮਰੱਥ ਹੁੰਦੇ ਹਨ।
ਡਰਾਈਵਿੰਗ ਲਾਇਸੈਂਸ ਦੀ ਇੱਕ ਵੈਧਤਾ ਹੁੰਦੀ ਹੈ ਤੇ ਇਸ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਇੱਕ ਮਹੀਨੇ ਲਈ ਵੈਧ ਹੁੰਦੀ ਹੈ। ਹਾਲਾਂਕਿ ਕੋਈ ਵਿਅਕਤੀ ਆਪਣੇ ਡਰਾਈਵਿੰਗ ਲਾਇਸੈਂਸ ਦੇ ਰੀਨਿਊ ਦੀ ਮੰਗ ਕਰ ਸਕਦਾ ਹੈ, ਕਿਉਂਕਿ ਇਹ ਜੁਰਮਾਨਾ ਭਰ ਕੇ ਮਿਆਦ ਪੁਗਾ ਚੁੱਕਾ ਹੈ।
ਨੋਟ : ਜੇਕਰ ਡਰਾਈਵਰ ਦਾ ਲਾਇਸੰਸ ਇਸ ਦੀ ਮਿਆਦ ਪੁੱਗਣ ਦੀ ਮਿਤੀ ਦੇ 5 ਸਾਲਾਂ ਦੇ ਅੰਦਰ ਰੀਨਿਊ ਨਹੀਂ ਕੀਤਾ ਜਾਂਦਾ ਹੈ ਤਾਂ ਕਾਰ ਮਾਲਕ ਨੂੰ ਨਵੇਂ ਲਾਇਸੈਂਸ ਲਈ ਅਰਜ਼ੀ ਦੇਣੀ ਪਵੇਗੀ, ਕਿਉਂਕਿ ਪੁਰਾਣਾ ਹੁਣ ਵੈਧ ਨਹੀਂ।