Elon Musk: ਭਾਰਤ 'ਚ ਟੇਸਲਾ ਕਾਰ ਦੀ ਮੈਨੂਫੈਕਚਰਿੰਗ 'ਤੇ ਐਲੋਨ ਮਸਕ ਦਾ ਵੱਡਾ ਬਿਆਨ
Tesla in India: ਟੇਸਲਾ ਭਾਰਤ ਵਿੱਚ ਉਦੋਂ ਤੱਕ ਕੋਈ ਕਾਰ ਨਹੀਂ ਬਣਾਏਗੀ ਜਦੋਂ ਤੱਕ ਉਸ ਨੂੰ ਪਹਿਲਾਂ ਬਾਜ਼ਾਰ ਵਿੱਚ ਕਾਰ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
Tesla in India: ਟੇਸਲਾ ਭਾਰਤ ਵਿੱਚ ਉਦੋਂ ਤੱਕ ਕੋਈ ਕਾਰ ਨਹੀਂ ਬਣਾਏਗੀ ਜਦੋਂ ਤੱਕ ਉਸ ਨੂੰ ਪਹਿਲਾਂ ਬਾਜ਼ਾਰ ਵਿੱਚ ਕਾਰ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਹ ਗੱਲ ਐਲੋਨ ਮਸਕ ਨੇ ਟਵਿਟਰ 'ਤੇ ਇਕ ਯੂਜ਼ਰ ਵੱਲੋਂ ਭਾਰਤ 'ਚ ਕਾਰ ਨਿਰਮਾਣ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਕਹੀ।
ਉਨ੍ਹਾਂ ਕਿਹਾ ਕਿ ਟੇਸਲਾ ਪਲਾਂਟ ਉੱਥੇ ਸਥਾਪਿਤ ਕੀਤਾ ਜਾਵੇਗਾ ਜਿੱਥੇ ਪਹਿਲਾਂ ਉਨ੍ਹਾਂ ਨੂੰ ਕਾਰ ਵੇਚਣ ਅਤੇ ਸਰਵਿਸ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਰਤ ਵਿੱਚ ਸਟਾਰਲਿੰਕ ਪ੍ਰੋਜੈਕਟ (Starlink in India) ਕਦੋਂ ਸ਼ੁਰੂ ਹੋਵੇਗਾ। ਇਸ ਦੇ ਜਵਾਬ ਵਿਚ ਐਲੋਨ ਮਸਕ ਨੇ ਕਿਹਾ ਕਿ ਉਹ ਅਜੇ ਵੀ ਸਰਕਾਰ ਦੀ ਇਜਾਜ਼ਤ ਦਾ ਇੰਤਜ਼ਾਰ ਕਰ ਰਹੇ ਹਨ।
ਟੇਸਲਾ ਨੇ ਭਾਰਤੀ ਬਾਜ਼ਾਰ 'ਚ ਪ੍ਰਵੇਸ਼ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਇੱਕ ਹੋਰ ਯੂਜ਼ਰ ਨੇ ਪੁੱਛਿਆ ਕਿ ਕੀ ਟੇਸਲਾ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਇੱਕ ਨਿਰਮਾਣ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਜਵਾਬ ਵਿੱਚ, ਐਲੋਨ ਮਸਕ ਨੇ ਟਵੀਟ ਕੀਤਾ ਕਿ ਟੇਸਲਾ ਕਿਸੇ ਵੀ ਅਜਿਹੇ ਸਥਾਨ 'ਤੇ ਨਿਰਮਾਣ ਪਲਾਂਟ ਸਥਾਪਤ ਨਹੀਂ ਕਰੇਗੀ ਜਿੱਥੇ ਸਾਨੂੰ ਪਹਿਲਾਂ ਕਾਰਾਂ ਵੇਚਣ ਅਤੇ ਸੇਵਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
What about Tesla ?
— Madhu sudhan V (@madhusudhanv96) May 27, 2022
Is Tesla manufacturing a plant in India in future?
Tesla will not put a manufacturing plant in any location where we are not allowed first to sell & service cars
— Elon Musk (@elonmusk) May 27, 2022
ਸਟਾਰਲਿੰਕ ਦੇ ਭਾਰਤ ਆਉਣ 'ਤੇ ਦਿੱਤਾ ਇਹ ਜਵਾਬ
ਇਸ ਟਵੀਟ ਤੋਂ ਬਾਅਦ ਕੁਝ ਯੂਜ਼ਰਸ ਨੇ ਹੋਰ ਸਵਾਲ ਪੁੱਛੇ, ਜਿਸ ਤੋਂ ਬਾਅਦ ਮਸਕ ਨੇ ਦੱਸਿਆ ਕਿ ਉਨ੍ਹਾਂ ਦੀ ਅੱਗੇ ਦੀ ਯੋਜਨਾ ਕੀ ਹੈ। ਉੱਥੇ ਹੀ ਇੱਕ ਹੋਰ ਵਿਅਕਤੀ ਨੇ ਐਲੋਨ ਮਸਕ ਨੂੰ ਪੁੱਛਿਆ ਕਿ ਭਾਰਤ ਵਿੱਚ ਉਨ੍ਹਾਂ ਦੇ ਪ੍ਰੋਜੈਕਟ ਸਟਾਰਲਿੰਕ ਦੀ ਵਰਤੋਂ ਬਾਰੇ ਕੀ ਅਪਡੇਟ ਹੈ। ਇਸ ਦੇ ਜਵਾਬ ਵਿਚ ਮਸਕ ਨੇ ਕਿਹਾ ਕਿ ਉਹ ਅਜੇ ਵੀ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਐਲੋਨ ਮਸਕ ਨੇ ਟਵੀਟ ਕਰਕੇ ਲਿਖਿਆ ਸੀ ਕਿ ਸਟਾਰਲਿੰਕ ਨੂੰ ਨਾਈਜੀਰੀਆ ਅਤੇ ਮੋਜ਼ਾਮਬੀਕ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਫਿਲੀਪੀਨਜ਼ ਦੀ ਸਰਕਾਰ ਨੇ ਵੀ ਸਟਾਰਲਿੰਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਕਈ ਮਹੀਨਿਆਂ ਤੋਂ ਇਸ ਗੱਲ ਦੀ ਚਰਚਾ ਹੈ ਕਿ ਐਲੋਨ ਮਸਕ ਭਾਰਤ 'ਚ ਆਪਣਾ ਕਾਰੋਬਾਰ ਕਦੋਂ ਸ਼ੁਰੂ ਕਰਨਗੇ। ਹੁਣ ਇਨ੍ਹਾਂ ਜਵਾਬਾਂ ਤੋਂ ਬਾਅਦ ਭਾਰਤ 'ਚ ਟੇਸਲਾ ਦਾ ਇੰਤਜ਼ਾਰ ਕਰਦੇ ਹੋਏ ਲੋਕਾਂ ਦੇ ਹੱਥ ਨਿਰਾਸ਼ਾ ਲੱਗੀ ਹੈ।