(Source: ECI/ABP News/ABP Majha)
Engine Tuning: ਜ਼ਿਆਦਾ ਮਾਈਲੇਜ ਲਈ ਨਾ ਕਰੋ ਇਹ ਗਲਤੀ, ਲੱਗ ਸਕਦਾ ਹੈ ਵੱਡਾ ਝਟਕਾ
ਜਦੋਂ ਤੁਸੀਂ ਜ਼ਿਆਦਾ ਮਾਈਲੇਜ ਲੈਣ ਲਈ ਬਾਈਕ 'ਚ ਫਿਊਲ ਟਿਊਨਿੰਗ ਕਰਵਾਉਂਦੇ ਹੋ ਤਾਂ ਇੰਜਣ 'ਚ ਫਿਊਲ ਸਪਲਾਈ ਘੱਟ ਹੋ ਜਾਂਦੀ ਹੈ। ਤੁਸੀਂ ਮਹਿਸੂਸ ਕਰਦੇ ਰਹਿੰਦੇ ਹੋ ਕਿ ਬਾਈਕ ਰੁਕਣ ਵਾਲੀ ਹੈ ਅਤੇ ਤੁਸੀਂ ਵਾਰ-ਵਾਰ ਐਕਸਲੇਟਰ ਲੈਂਦੇ ਰਹਿੰਦੇ ਹੋ।
Bike engine tuning disadvantage: ਭਾਰਤ 'ਚ ਤੇਲ ਦੀਆਂ ਕੀਮਤਾਂ ਹੁਣ ਸਿਖਰ 'ਤੇ ਹਨ। ਇਸ ਕਾਰਨ ਜ਼ਿਆਦਾਤਰ ਦੋਪਹੀਆ ਵਾਹਨ ਮਾਲਕ, ਖ਼ਾਸ ਕਰਕੇ ਉਹ ਲੋਕ ਜੋ ਆਪਣੀ ਮੋਟਰਸਾਈਕਲ 'ਤੇ ਬਹੁਤ ਜ਼ਿਆਦਾ ਸਫ਼ਰ ਕਰਦੇ ਹਨ, ਆਪਣੀ ਬਾਈਕ ਤੋਂ ਜ਼ਿਆਦਾ ਮਾਈਲੇਜ ਪ੍ਰਾਪਤ ਕਰਨ ਲਈ ਫਿਊਲ ਟਿਊਨਿੰਗ ਕਰਵਾ ਲੈਂਦੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਥੋੜ੍ਹੀ ਜਿਹੀ ਬੱਚਤ ਦੇ ਨਾਮ 'ਤੇ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਇਸ ਲਈ ਅੱਜ ਅਸੀਂ ਫਿਊਲ ਟਿਊਨਿੰਗ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਜੋ ਤੁਸੀਂ ਇਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚ ਸਕੋ।
ਐਕਸਲੇਟਰ ਦੀ ਬਹੁਤ ਜ਼ਿਆਦਾ ਵਰਤੋਂ
ਜਦੋਂ ਤੁਸੀਂ ਜ਼ਿਆਦਾ ਮਾਈਲੇਜ ਲੈਣ ਲਈ ਬਾਈਕ 'ਚ ਫਿਊਲ ਟਿਊਨਿੰਗ ਕਰਵਾਉਂਦੇ ਹੋ ਤਾਂ ਇੰਜਣ 'ਚ ਫਿਊਲ ਸਪਲਾਈ ਘੱਟ ਹੋ ਜਾਂਦੀ ਹੈ। ਤੁਸੀਂ ਮਹਿਸੂਸ ਕਰਦੇ ਰਹਿੰਦੇ ਹੋ ਕਿ ਬਾਈਕ ਰੁਕਣ ਵਾਲੀ ਹੈ ਅਤੇ ਤੁਸੀਂ ਵਾਰ-ਵਾਰ ਐਕਸਲੇਟਰ ਲੈਂਦੇ ਰਹਿੰਦੇ ਹੋ। ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਭੀੜ-ਭੜੱਕੇ ਵਾਲੇ ਖੇਤਰ ਜਾਂ ਜਾਮ 'ਚ ਫਸ ਜਾਂਦੇ ਹੋ।
ਸਟਾਰਟ ਹੋਣ 'ਚ ਸਮਾਂ ਲੱਗਣਾ
ਜਦੋਂ ਮਕੈਨਿਕ ਫਿਊਲ ਟਿਊਨਿੰਗ ਕਰਦਾ ਹੈ। ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਉਹ ਕਾਰਬੋਰੇਟਰ ਨੂੰ ਟਿਊਨ ਕਰਦਾ ਹੈ ਜੋ ਬਾਈਕ ਦੇ ਇੰਜਣ ਦੇ ਨੇੜੇ ਹੁੰਦਾ ਹੈ। ਇੱਥੋਂ ਹੀ ਇੰਜਣ ਨੂੰ ਤੇਲ ਦੀ ਸਪਲਾਈ ਕੀਤੀ ਜਾਂਦੀ ਹੈ, ਜਿਸ ਨੂੰ ਟਿਊਨ ਕੀਤਾ ਜਾਂਦਾ ਹੈ ਅਤੇ ਬਹੁਤ ਸਾਰਾ ਕੰਮ ਕੀਤਾ ਜਾਂਦਾ ਹੈ। ਇਸ ਕਰਕੇ ਜਦੋਂ ਰਾਤ ਭਰ ਖੜ੍ਹੇ ਰਹਿਣ ਤੋਂ ਬਾਅਦ ਬਾਈਕ ਨੂੰ ਚਾਲੂ ਕੀਤਾ ਜਾਂਦਾ ਹੈ ਤਾਂ ਬਾਈਕ ਨੂੰ ਸਟਾਰਟ ਕਰਨ 'ਚ ਕਾਫੀ ਸਮਾਂ ਲੱਗ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।
ਸੀਜ ਹੋ ਸਕਦਾ ਹੈ ਇੰਜਣ
ਥੋੜ੍ਹੇ ਜਿਹੇ ਪੈਸੇ ਬਚਾਉਣ ਲਈ ਕੀਤੀ ਗਈ ਫਿਊਲ ਟਿਊਨਿੰਗ ਦਾ ਤੁਹਾਡੀ ਬਾਈਕ ਦੇ ਇੰਜਣ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜਦੋਂ ਤੁਸੀਂ ਬਾਈਕ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਖੁਦ ਮਹਿਸੂਸ ਕਰਦੇ ਹੋ ਕਿ ਬਾਈਕ ਦਾ ਇੰਜਣ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਦੇ ਯੋਗ ਨਹੀਂ ਹੈ। ਇੰਜਣ ਨੂੰ ਘੱਟ ਈਂਧਨ ਮਿਲਣ ਕਾਰਨ ਤੁਹਾਡੀ ਬਾਈਕ ਦਾ ਇੰਜਣ ਬੰਦ ਹੋ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।