ਪੜਚੋਲ ਕਰੋ

ਭਾਰਤ 'ਚ ਬੇਹੱਦ ਕਫਾਇਤੀ 6 ਐਸਯੂਵੀ, ਦਮਦਾਰ ਇੰਜਨ ਤੇ ਸ਼ਾਨਦਾਰ ਫੀਚਰਜ਼ ਨਾਲ ਲੈਸ

ਐਸਯੂਵੀ ਸੈਗਮੈਂਟ ਪਿਛਲੇ ਕੁਝ ਸਾਲਾਂ ’ਚ ਕਾਫ਼ੀ ਤੇਜ਼ੀ ਨਾਲ ਹਰਮਨ ਪਿਆਰਾ ਹੋਇਆ ਹੈ ਤੇ ਇਸ ਵਿੱਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਮਾਰੂਤੀ ਤੋਂ ਲੈ ਕੇ ਮਰਸਡੀਜ਼ ਤੱਕ ਲਗਪਗ ਹਰੇਕ ਵਾਹਨ ਨਿਰਮਾਤਾ ਇਸ ਸੈਗਮੈਂਟ ਵਿੱਚ ਕਿਸਮਤ ਅਜ਼ਮਾ ਰਿਹਾ ਹੈ।

ਐਸਯੂਵੀ ਸੈਗਮੈਂਟ ਪਿਛਲੇ ਕੁਝ ਸਾਲਾਂ ’ਚ ਕਾਫ਼ੀ ਤੇਜ਼ੀ ਨਾਲ ਹਰਮਨ ਪਿਆਰਾ ਹੋਇਆ ਹੈ ਤੇ ਇਸ ਵਿੱਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਮਾਰੂਤੀ ਤੋਂ ਲੈ ਕੇ ਮਰਸਡੀਜ਼ ਤੱਕ ਲਗਪਗ ਹਰੇਕ ਵਾਹਨ ਨਿਰਮਾਤਾ ਇਸ ਸੈਗਮੈਂਟ ਵਿੱਚ ਕਿਸਮਤ ਅਜ਼ਮਾ ਰਿਹਾ ਹੈ। ਕੁਝ ਸਮਾਂ ਪਹਿਲਾਂ ਐਸਯੂਵੀ ਖ਼ਰੀਦਣ ਲਈ ਕਾਫ਼ੀ ਸੋਚਣਾ ਪੈਂਦਾ ਸੀ ਜਾਂ ਇੰਝ ਆਖੋ ਕਿ ਐਸਯੂਵੀ ਦੀ ਪਹੁੰਚ ਕੁਝ ਘੱਟ ਸੀ ਪਰ ਹੁਣ ਭਾਰਤੀ ਬਾਜ਼ਾਰ ਵਿੱਚ ਕਫ਼ਾਇਤੀ ਐਸਯੂਵੀ ਆਉਣ ਨਾਲ ਚੀਜ਼ਾਂ ਕਾਫ਼ੀ ਬਦਲ ਗਈਆਂ ਹਨ।
ਭਾਵੇਂ ਤੁਹਾਡਾ ਬਜਟ ਘੱਟ ਹੋਵੇ, ਤਦ ਵੀ ਤੁਹਾਡੇ ਕੋਲ ਐਸਯੂਵੀ ਦੇ ਕਈ ਸਾਰੇ ਵਿਕਲਪ ਹਨ। ਜੇ ਤੁਸੀਂ ਵੀ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਐੱਸਯੂਵੀ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਅਸੀਂ ਇੱਕ ਸੂਚੀ ਤਿਆਰ ਕੀਤੀ ਹੈ, ਜਿਸ ਵਿੱਚ 10 ਲੱਖ ਰੁਪਏ ਤੋਂ ਘੱਟ ਐਕਸ-ਸ਼ੋਅਰੂਮ ਕੀਮਤ ਦੀ ਐਸਯੂਵੀਜ਼ ਸ਼ਾਮਲ ਕੀਤੀਆਂ ਹਨ। ਇਹ ਹੈ ਉਹ ਸੂਚੀ
1.    ਟਾਟਾ ਨੈਕਸਨ (ਪੈਟਰੋਲ) (Tata Nexon-Petrol)
ਟਾਟਾ ਨੈਕਸਨ ਕਾਰ ਆਪਣੀ ਦਿੱਖ, ਸੁਰੱਖਿਆ ਤੇ ਕਾਰਗੁਜ਼ਾਰੀ ਵਿੱਚ ਖ਼ੁਦ ਨੂੰ ਪਹਿਲਾਂ ਹੀ ਵਧੀਆ ਸਿੱਧ ਕਰ ਚੁੱਕੀ ਹੈ। ਸਬ-4 ਮੀਟਰ ਐਸਯੂਵੀ ਨੂੰ ਇਸੇ ਵਰ੍ਹੇ ਜਨਵਰੀ ’ਚ ਅਪਡੇਟ ਕੀਤਾ ਗਿਆ ਸੀ। ਇਸ ਤੋਂ ਬਾਅਦ ਕਾਰ ਨੂੰ ਇੱਕ ਆਲ ਨਿਊ ਫ਼ਰੰਟ ਫ਼ੇਸ ਨਾਲ ਕਈ ਬਿਹਤਰੀਨ ਫ਼ੀਚਰਜ਼ ਮਿਲੇ ਸਨ; ਜਿਵੇਂ ਇਲੈਕਟ੍ਰਿਕ ਸਨ–ਰੂਫ਼, ਡਿਜੀਟਲ ਇੰਸਟਰੂਮੈਂਟਲ ਕੰਸੋਲ, ਕੁਨੈਕਟਡ ਕਾਰ ਟੈੱਕ, ਬੀਐਸ 6 ਕੰਪਲੇਂਟ 1.2 ਲਿਟਰ ਟਰਬੋ ਪੈਟਰੋਲ ਤੇ 1.5 ਲਿਟਰ ਟਰਬੋ ਡੀਜ਼ਲ ਪਾਵਰ ਟ੍ਰੇਨ ਸ਼ਾਮਲ ਹਨ। ਇਸ ਵੇਲੇ ਨੈਕਸਨ ਦੀ ਕੀਮਤ 6.99 ਤੋਂ ਲੈ ਕੇ 12.69 ਲੱਖ ਰੁਪਏ ਦੇ ਵਿਚਕਾਰ ਹੈ। ਇਸ ਵਿੱਚ 120 ਪੀਐੱਸ ਤੇ 170 ਐੱਨਐੱਮ ਟੌਰਕ ਮਿਲਦਾ ਹੈ।
2.    ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ
ਵਿਟਾਰਾ ਬ੍ਰੈਜ਼ਾ ਨੇ ਆਪਣੀ ਸ਼ੁਰੂਆਤ ਦੇ ਬਾਅਦ ਤੋਂ ਹੀ ਸਬ-4 ਮੀਟਰ ਐਸਯੂਵੀ ਚਾਰਟ ਵਿੱਚ ਸਫ਼ਲਤਾ ਦਾ ਸੁਆਦ ਚਖਿਆ ਹੈ, ਭਾਵੇਂ ਹੁਣ ਇਸ ਦੇ 1.3 ਲਿਟਰ ਡੀਡੀਆਈਐਸ ਡੀਜ਼ਲ ਇੰਜਣ ਦੀ ਥਾਂ 1.5 ਲਿਟਰ ਪੈਟਰੋਲ ਇੰਜਣ ਲੈ ਚੁੱਕਾ ਹੈ, ਜੋ 105 ਪੀਐਸ ਦਾ ਪਾਵਰ ਤੇ 138 ਐੰਨਐੱਮ ਟੌਰਕ ਜੈਨਰੇਟ ਕਰਦਾ ਹੈ ਤੇ ਮਾਈਲਡ-ਹਾਈਬ੍ਰਿੱਡ ਤਕਨੀਕ (ਕੇਵਲ ਏਟੀ) ਨਾਲ ਆਉਂਦਾ ਹੈ। ਬੀਐਸ6 ਕੰਪਲੈਂਟ ਇੰਜਣ 5-ਸਪੀਡ ਐਮਟੀ ਜਾਂ 4-ਸਪੀਡ ਟੌਰਕ ਕਨਵਰਟਰ ਆਟੋ ਨਾਲ ਆਉਂਦਾ ਹੈ।
ਹੁਣ ਇਹ ਕਾਰ ਡਿਊਲ ਫ਼ੰਕਸ਼ਨਿੰਗ ਐੱਲਈਡੀ DRLs, LED ਫ਼ੌਗ ਲੈਂਪਸ, LED ਟੇਲ ਲੈਂਪਸ, ਆਟੋ–ਡਿਮਿੰਗ IRVM ਤੇ ਐਪਲ ਕਾਰਪਲੇਅ ਤੇ ਐਂਡ੍ਰਾਇਡ ਆਟੋ ਸਪੋਰਟ ਕਰਨ ਵਾਲੇ 7 ਇੰਚ ਦੇ ਸਮਾਰਟਪਲੇਅ ਸਟੂਡੀਓ ਇਨਫ਼ੋਟੇਨਮੈਂਟ ਸਿਸਟਮ ਨਾਲ ਡਿਊਏਲ LED ਪ੍ਰੋਜੈਕਟਰ ਹੈੱਡਲੈਂਪ ਜਿਹੇ ਫ਼ੀਚਰਜ਼ ਨਾਲ ਲੈਸ ਹੈ। ਇਸ ਵੇਲੇ ਇਸ ਦੀ ਐਕਸ-ਸ਼ੋਅਰੂਮ ਕੀਮਤ 7.34 ਤੋਂ ਲੈ ਕੇ 11.40 ਲੱਖ ਰੁਪਏ ਦੇ ਵਿਚਕਾਰ ਹੈ।
3.    ਮਹਿੰਦਰਾ XUV 300 (Mahindra XUV300)
ਮਹਿੰਦਰਾ XUV300 ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰ ਹੈ। ਗਲੋਬਲ NCAP ਕ੍ਰੈਸ਼ ਟੈਸਟ ਵਿੱਚ ਇਸ ਨੂੰ 5 ਸਟਾਰ ਰੇਟਿੰਗ ਮਿਲੀ ਹੈ। ਇਸ ਵਿੱਚ ਦੋ ਇੰਜਣ ਆਪਸ਼ਨ ਮਿਲਦੇ ਹਨ; ਜਿਸ ਵਿੱਚ 110.1 ਪੀਐਸ/200 ਐੱਨਐਮ ਟੌਰਕ ਜਨਰੇਟ ਕਰਨ ਵਾਲਾ 1.2 ਲਿਟਰ 4.ਸਿਲੰਡਰ ਟਰਬੋ ਪੈਟਰੋਲ ਇੰਜਣ ਤੇ 116.6 ਪੀਐੱਸ/300 ਐੱਨਐੱਮ ਟੌਰਕ ਜਨਰੇਟ ਕਰਨ ਵਾਲਾ 1.5 ਲਿਟਰ ਦਾ ਡੀਜ਼ਲ ਇੰਜਣ ਸ਼ਾਮਲ ਹੈ।
ਟ੍ਰਾਂਸਮਿਸ਼ਨ ਆੱਪਸ਼ਨ ਵਿੱਚ ਸਟੈਂਡਰਡ 6-ਸਪੀਡ ਮੈਨੂਏਅਲ ਗੀਅਰ-ਬਾਕਸ ਸ਼ਾਮਲ ਹੈ, ਜਦ ਕਿ ਡੀਜ਼ਲ ਵਿੱਚ ਆਪਸ਼ਨਲ 6-ਸਪੀਡ ਏਐੱਮਟੀ ਗੀਅਰ-ਬਾਕਸ ਦੇ ਨਾਲ ਵੀ ਲਿਆ ਜਾ ਸਕਦਾ ਹੈ। ਮਹਿੰਦਰਾ XUV300 ਦੀ ਐਕਸ ਸ਼ੋਅਰੂਮ ਕੀਮਤ 7.94 ਤੋਂ ਲੈ ਕੇ 12.29 ਲੱਖ ਰੁਪਏ ਦੇ ਵਿਚਕਾਰ ਹੈ।
4.    ਹੁੰਡਈ ਵੇਨਯੂ (ਟਰਬੋ) (Hyundai Venue-Turbo)
ਹੁੰਡਈ ਵੇਨਯੂ ਦੇਸ਼ ਦੀ ਇੱਕੋ-ਇੱਕ ਸਬ-4 ਮੀਟਰ SUV ਸੀ, ਜੋ ਵਿਕਰੀ ਦੇ ਮਾਮਲੇ ਵਿੱਚ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨੂੰ ਸਖ਼ਤ ਚੁਣੌਤੀ ਦੇਣ ਦੇ ਸਮਰੱਥ ਸੀ। ਅਜਿਹਾ ਇਸ ਲਈ ਹੈ ਕਿਉਂਕਿ ਹੁੰਡਈ ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੇਨਯੂ ਨੂੰ ਕਈ ਪਾਵਰਟ੍ਰੇਨ ਤੇ ਟ੍ਰਾਂਸਮਿਸ਼ਨ ਆਪਸ਼ਨ ਨਾਲ ਪੇਸ਼ ਕਰ ਰਹੀ ਹੈ।
ਵੇਨਯੂ 1.2 ਲਿਟਰ ਦਾ ਨੈਚੁਰਲੀ ਐਸਪੀਰੇਟਡ ਪੈਟਰੋਲ ਤੇ 1.5 ਲਿਟਰ ਟਰਬੋ ਡੀਜ਼ਲ ਇੰਜਣ ਨਾਲ 1.0 ਲਿਟਰ ਟਰਬੋਚਾਰਜਡ TGDi ਪੈਟਰੋਲ ਇੰਜਣ ਵਿੱਚ ਵੀ ਉਪਲਬਧ ਹੈ, ਜੋ ਕਾਫ਼ੀ ਵਧੀਆ ਹੈ, ਇਹ ਇੰਜਣ 172 ਐੱਨਐੱਮ ਦੇ ਪੀਕ ਟੌਰਕ ਨਾਲ ਵੱਧ ਤੋਂ ਵੱਧ 120 ਪੀਐਸ ਦੀ ਪਾਵਰ ਜੈਨਰੇਟ ਕਰਦਾ ਹੈ ਤੇ ਇਸ ਨੂੰ 6–ਸਪੀਡ ਮੈਨੂਏਲ ਜਾਂ 7–ਸਪੀਡ DCT ਗੀਅਰ ਬਾੱਕਸ ਨਾਲ ਜੋੜਿਆ ਗਿਆ ਹੈ। ਹੁੰਡਈ ਵੇਨਯੂ ਦੇ ‘ਟਰਬੋ–ਵੇਰੀਐਂਟ’ ਦੀ ਐਕਸ–ਸ਼ੋਅਰੂਮ ਦੀ ਕੀਮਤ 8.52 ਲੱਖ ਰੁਪਏ ਤੋਂ ਲੈ ਕੇ 11.63 ਲੱਖ ਰੁਪਏ ਦੇ ਵਿਚਕਾਰ ਹੈ।
5.    ਕੀਆ ਸੋਨੇਟ
ਕੀਆ ਸੋਨੇਟ ਦੇ ਲਾਂਚ ਹੁੰਦਿਆਂ ਹੀ ਸਬ–4 ਮੀਟਰ ਸੈਗਮੈਂਟ ਵਿੱਚ ਤਹਿਲਕਾ ਮਚਾ ਦਿੱਤਾ ਸੀ। ਸਭ ਨੂੰ ਪਤਾ ਹੈ ਕਿ ਸੋਨੇਟ ਆਪਣੀ ਅੰਡਰਪਿਨਿੰਗ ਵੇਨਯੂ ਨਾਲ ਸ਼ੇਅਰ ਕਰਦੀ ਹੈ। ਇਸੇ ਲਈ ਕਿਹਾ ਜਾ ਰਿਹਾ ਹੈ ਕਿ ਇਸ ਦਾ 1.2 ਲਿਟਰ ਪੈਟਰੋਲ, 1.0 ਲਿਟਰ ਟਰਬੋ ਪੈਟਰੋਲ ਤੇ 1.5 ਲਿਟਰ ਡੀਜ਼ਲ ਇੰਜਣ ਡੋਨਰ ਕਾਰ ਵਾਂਗ ਹੈ।
ਇਸ ਵਿੱਚ 10.25 ਦੀ ਟੱਚ–ਸਕ੍ਰੀਨ ਇਨਫ਼ੋਟੇਨਮੈਂਟ ਸਿਸਟਮ, ਫ਼ੁਲੀ ਡਿਜੀਟਲ ਇੰਸਟਰੂਮੈਂਟ ਕਲੱਸਟਰ, ਵੈਂਟੀਲੇਟਡ ਫ਼੍ਰੰਟ ਸੀਟਸ, ਫ਼੍ਰੰਟ ਪਾਰਕਿੰਗ ਸੈਂਸਰ, ਐੱਲਈਡੀ ਸਾਊਂਡ ਮੂਡ ਲਾਈਟ ਨਾਲ ਬੋਸ ਮਿਊਜ਼ਿਕ ਸਿਸਟਮ ਜਿਹੇ ਕਲਾਸ–ਲੀਡਿੰਗ ਫ਼ੀਚਰਜ਼ ਮਿਲਦੇ ਹਨ। ਇਸ ਵਿੱਚ ਵੇਨਯੂ ਦੇ ਉਲਟ ਡੀਜ਼ਲ–ਆਟੋਮੈਟਿਕ ਦਾ ਵਿਕਲਪ ਵੀ ਹੈ।
ਇਸ ਵੇਲੇ ਸੋਨੇਟ ਦੀ ਐਕਸ–ਸ਼ੋਅਰੂਮ ਕੀਮਤ 6.71 ਤੋਂ ਲੈ ਕੇ 12.99 ਲੱਖ ਦੇ ਵਿਚਕਾਰ ਹੈ।
6.    ਟੋਯੋਟਾ ਅਰਬਨ ਕਰੂਜ਼ਰ (Toyota Urban Cruiser)
ਟੋਯੋਟਾ ਅਰਬਨ ਕਰੂਜ਼ਰ ਬੁਨਿਆਦੀ ਤੌਰ ਉੱਤੇ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੈਜ਼ਾ ਦਾ ਇੱਕ ਰੀਬੈਜਡ ਵਰਜ਼ਨ ਹੈ ਪਰ ਇਹ ‘ਲੋਅ ਮੇਂਟੀਨੈਂਸ ਕਾੱਸਟ’ ਟੈਗ ਨਾਲ ਆਉਂਦਾ ਹੈ, ਜੋ ਟੋਯੋਟਾ ਕਿਰਲੋਸਕਰ ਮੋਟਰ ਨਾਲ ਸਾਲਾਂ ਤੋਂ ਜੁੜਿਆ ਹੋਇਆ ਹੈ। ਟੋਯੋਟਾ ਅਰਬਨ ਕਰੂਜ਼ਰ ਦੀ ਕੀਮਤ ਐਕਸ–ਸ਼ੋਅਰੂਮ ਕੀਮਤ 8.40 ਤੋਂ 11.30 ਲੱਖ ਰੁਪਏ ਦੇ ਵਿਚਕਾਰ ਹੈ। ਇਸ ਵਿੱਚ ਵਿਟਾਰਾ ਬ੍ਰੈਜ਼ਾ ਵਾਂਗ 1.5 ਲਿਟਰ ਪੈਟਰੋਲ ਇੰਜਣ ਹੈ ਜੋ 5–ਸਪੀਡ ਮੈਨੂਏਲ ਤੇ ਆੱਪਸ਼ਨਲ 4–ਸਪੀਡ ਏਟੀ ਨਾਲ ਆਉਂਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
Punjab Weather Update: ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...
ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤ ’ਚ ਸਿਰ ’ਤੇ ਗੋਲੀ ਲੱਗਣ ਨਾਲ ਮੌਤ; ਪਰਿਵਾਰਿਕ ਮੈਂਬਰ ਬੋਲੇ...
ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤ ’ਚ ਸਿਰ ’ਤੇ ਗੋਲੀ ਲੱਗਣ ਨਾਲ ਮੌਤ; ਪਰਿਵਾਰਿਕ ਮੈਂਬਰ ਬੋਲੇ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
Punjab Weather Update: ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...
ਧੁੰਦ ਦੀ ਸੰਘਣੀ ਚਾਦਰ ਨਾਲ ਤਿੰਨ ਦਿਨ ਢੱਕਿਆ ਰਹੇਗਾ ਪੰਜਾਬ, ਜਾਣੋ ਕਦੋਂ ਵਰ੍ਹੇਗਾ ਛਮ-ਛਮ ਮੀਂਹ? ਅੰਮ੍ਰਿਤਸਰ ਸਭ ਤੋਂ ਠੰਢਾ, ਇਨ੍ਹਾਂ 6 ਜ਼ਿਲ੍ਹਿਆਂ 'ਚ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤ ’ਚ ਸਿਰ ’ਤੇ ਗੋਲੀ ਲੱਗਣ ਨਾਲ ਮੌਤ; ਪਰਿਵਾਰਿਕ ਮੈਂਬਰ ਬੋਲੇ...
ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, ਪੁਲਿਸ ਇੰਸਪੈਕਟਰ ਦੀ ਭੇਤਭਰੇ ਹਾਲਾਤ ’ਚ ਸਿਰ ’ਤੇ ਗੋਲੀ ਲੱਗਣ ਨਾਲ ਮੌਤ; ਪਰਿਵਾਰਿਕ ਮੈਂਬਰ ਬੋਲੇ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Punjab News: ਪੰਜਾਬ ਤੋਂ ਵੱਡੀ ਖਬਰ, ਮਜੀਠਾ ਤੋਂ ਇਹ ਆਗੂ ਹੋਣਗੇ ਉਮੀਦਵਾਰ; CM ਮਾਨ ਨੇ ਐਲਾਨਿਆ...
Sunil Kumar Jakhar Health Update: ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
Large Drone Attacks: ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
Punjab State Dear Lohri Bumper Lottery: ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 'ਚ ਡਰਾਈਵਰ ਬਣਿਆ ਕਰੋੜਪਤੀ, ਪੁੱਤਰ ਬੋਲਿਆ- ਹੁਣ ਖਰੀਦਾਂਗੇ ਥਾਰ; ਜਾਣੋ ਲੱਖਾਂ ਰੁਪਏ ਜਿੱਤਣ ਵਾਲਿਆਂ ਦਾ ਟਿਕਟ ਨੰਬਰ... 
ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 'ਚ ਡਰਾਈਵਰ ਬਣਿਆ ਕਰੋੜਪਤੀ, ਪੁੱਤਰ ਬੋਲਿਆ- ਹੁਣ ਖਰੀਦਾਂਗੇ ਥਾਰ; ਜਾਣੋ ਲੱਖਾਂ ਰੁਪਏ ਜਿੱਤਣ ਵਾਲਿਆਂ ਦਾ ਟਿਕਟ ਨੰਬਰ... 
Rohit Sharma-Virat Kohli: ਰੋਹਿਤ ਸ਼ਰਮਾ-ਵਿਰਾਟ ਕੋਹਲੀ 6 ਮਹੀਨਿਆਂ ਤੱਕ ਕ੍ਰਿਕਟ ਦੇ ਮੈਦਾਨ 'ਚ ਨਹੀਂ ਆਉਣਗੇ ਨਜ਼ਰ, ਜਾਣੋ ਕਦੋਂ ਕਰਨਗੇ ਵਾਪਸੀ?
ਰੋਹਿਤ ਸ਼ਰਮਾ-ਵਿਰਾਟ ਕੋਹਲੀ 6 ਮਹੀਨਿਆਂ ਤੱਕ ਕ੍ਰਿਕਟ ਦੇ ਮੈਦਾਨ 'ਚ ਨਹੀਂ ਆਉਣਗੇ ਨਜ਼ਰ, ਜਾਣੋ ਕਦੋਂ ਕਰਨਗੇ ਵਾਪਸੀ?
Embed widget