ਪੜਚੋਲ ਕਰੋ
(Source: ECI/ABP News)
ਨਵੇਂ ਵਾਹਨ ਖਰਦੀਣ ਵਾਲੇ ਸਾਵਧਾਨ! ਸਰਕਾਰ ਵੱਲੋਂ ਨਵਾਂ ਹੁਕਮ
ਸਰਕਾਰ ਨੇ ਦੇਸ਼ ਭਰ ਵਿੱਚ ਵਾਹਨਾਂ ਦੀ ਰਜਿਸਟਰੇਸ਼ਨ ਜਾਂ ਫਿਰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਮੌਕੇ ‘ਫਾਸਟੈਗ’ ਦਾ ਵੇਰਵਾ ਦਰਜ ਕਰਨਾ ਲਾਜ਼ਮੀ ਕਰ ਦਿੱਤਾ ਹੈ। ਮੰਤਰਾਲੇ ਨੇ ਐਨਆਈਸੀ ਨੂੰ ਲਿਖੇ ਪੱਤਰ, ਜਿਸ ਦੀਆਂ ਕਾਪੀਆਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਭੇਜੀਆਂ ਗਈਆਂ ਹਨ, ਵਿੱਚ ਕਿਹਾ ਕਿ ਨੈਸ਼ਨਲ ਇਲੈਕਟ੍ਰੌਨਿਕ ਟੌਲ ਕੁਲੈਕਸ਼ਨ (ਐਨਈਟੀਸੀ) ਨੂੰ ‘ਵਾਹਨ’ ਪੋਰਟਲ ਨਾਲ ਜੋੜਨ ਦਾ ਕੰਮ ਮੁਕੰਮਲ ਹੋ ਗਿਆ ਹੈ।
![ਨਵੇਂ ਵਾਹਨ ਖਰਦੀਣ ਵਾਲੇ ਸਾਵਧਾਨ! ਸਰਕਾਰ ਵੱਲੋਂ ਨਵਾਂ ਹੁਕਮ FASTAG is now mandatory for vehicle registration in India ਨਵੇਂ ਵਾਹਨ ਖਰਦੀਣ ਵਾਲੇ ਸਾਵਧਾਨ! ਸਰਕਾਰ ਵੱਲੋਂ ਨਵਾਂ ਹੁਕਮ](https://static.abplive.com/wp-content/uploads/sites/5/2020/06/16231134/secondhand-car.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਰਕਾਰ ਨੇ ਦੇਸ਼ ਭਰ ਵਿੱਚ ਵਾਹਨਾਂ ਦੀ ਰਜਿਸਟਰੇਸ਼ਨ ਜਾਂ ਫਿਰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਮੌਕੇ ‘ਫਾਸਟੈਗ’ ਦਾ ਵੇਰਵਾ ਦਰਜ ਕਰਨਾ ਲਾਜ਼ਮੀ ਕਰ ਦਿੱਤਾ ਹੈ। ਮੰਤਰਾਲੇ ਨੇ ਐਨਆਈਸੀ ਨੂੰ ਲਿਖੇ ਪੱਤਰ, ਜਿਸ ਦੀਆਂ ਕਾਪੀਆਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਭੇਜੀਆਂ ਗਈਆਂ ਹਨ, ਵਿੱਚ ਕਿਹਾ ਕਿ ਨੈਸ਼ਨਲ ਇਲੈਕਟ੍ਰੌਨਿਕ ਟੌਲ ਕੁਲੈਕਸ਼ਨ (ਐਨਈਟੀਸੀ) ਨੂੰ ‘ਵਾਹਨ’ ਪੋਰਟਲ ਨਾਲ ਜੋੜਨ ਦਾ ਕੰਮ ਮੁਕੰਮਲ ਹੋ ਗਿਆ ਹੈ।
‘ਵਾਹਨ’ ਸਿਸਟਮ ਨੂੰ ‘ਫਾਸਟੈਗਜ਼’ ਬਾਰੇ ਪੂਰੀ ਜਾਣਕਾਰੀ ਹੁਣ ‘ਵੀਆਈਐਨ/ਵੀਆਰਐਨ’ (ਵਹੀਕਲ ਪਛਾਣ ਨੰਬਰ/ਵਹੀਕਲ ਰਜਿਸਟਰੇਸ਼ਨ ਨੰਬਰ) ਰਾਹੀਂ ਮਿਲ ਜਾਂਦੀ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ, ‘ਕੌਮੀ ਪਰਮਿਟ ਤਹਿਤ ਚੱਲਣ ਵਾਲੇ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਤੇ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਮੌਕੇ ਫਾਸਟੈਗਜ਼ ਦਾ ਵੇਰਵਾ ਦਰਜ ਕਰਨਾ ਯਕੀਨੀ ਬਣਾਇਆ ਜਾਵੇ।’
ਚੇਤੇ ਰਹੇ ਕਿ ਸਰਕਾਰ ਨੇ ਸਾਲ 2017 ਵਿੱਚ ‘ਐਮ’ ਤੇ ‘ਐਨ’ ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ ਮੌਕੇ ਹੀ ਨਵੇਂ ਵਾਹਨਾਂ ’ਤੇ ਫਾਸਟੈਗ ਲਾਉਣਾ ਲਾਜ਼ਮੀ ਕਰ ਦਿੱਤਾ ਸੀ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)