Fastag Rules: ਫਾਸਟੈਗ ਦੇ ਸਟਿੱਕਰ ਨੂੰ ਗੱਡੀ ਦੇ ਸ਼ੀਸ਼ੇ 'ਤੇ ਲਾਉਣਾ ਜ਼ਰੂਰੀ ਹੈ ਜਾਂ ਨਹੀਂ ? ਜਾਣੋ ਕੀ ਕਹਿੰਦੇ ਨੇ ਨਿਯਮ
Fastag Rules: ਬਹੁਤ ਸਾਰੇ ਲੋਕ ਫਾਸਟੈਗ ਸਟਿੱਕਰ ਨੂੰ ਖ਼ਰੀਦਣ ਤੋਂ ਬਾਅਦ ਆਪਣੀ ਕਾਰ 'ਤੇ ਨਹੀਂ ਚਿਪਕਾਉਂਦੇ ਹਨ, ਜਦਕਿ ਅਜਿਹਾ ਕਰਨਾ ਗ਼ਲਤ ਹੈ। ਤੁਹਾਨੂੰ ਇਸਨੂੰ ਆਪਣੀ ਵਿੰਡਸ਼ੀਲਡ 'ਤੇ ਲਗਾਉਣਾ ਹੋਵੇਗਾ।
ਜੇ ਤੁਸੀਂ ਵੀ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਫਾਸਟੈਗ ਬਾਰੇ ਪਤਾ ਹੋਣਾ ਚਾਹੀਦਾ ਹੈ। ਭਾਰਤ ਵਿੱਚ ਚੱਲਣ ਵਾਲੇ ਸਾਰੇ ਵਾਹਨਾਂ ਲਈ ਫਾਸਟੈਗ ਦੀ ਵਰਤੋਂ ਲਾਜ਼ਮੀ ਹੈ, ਇਸ ਤੋਂ ਬਿਨਾਂ ਤੁਹਾਨੂੰ ਡਬਲ ਟੋਲ ਟੈਕਸ ਦੇਣਾ ਪਵੇਗਾ। ਫਾਸਟੈਗ ਨੂੰ ਲੈ ਕੇ ਕਈ ਨਿਯਮ ਹਨ, ਜਿਨ੍ਹਾਂ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਇਹੀ ਕਾਰਨ ਹੈ ਕਿ ਹਰ ਰੋਜ਼ ਟੋਲ ਪਲਾਜ਼ਿਆਂ 'ਤੇ ਲੜਾਈ ਦੀਆਂ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਨਿਯਮ ਵਿੰਡਸ਼ੀਲਡ 'ਤੇ ਫਾਸਟੈਗ ਨੂੰ ਚਿਪਕਾਉਣ ਬਾਰੇ ਹੈ, ਜਿਸ ਨੂੰ ਬਹੁਤ ਸਾਰੇ ਲੋਕ ਅਣਡਿੱਠ ਕਰਦੇ ਹਨ।
ਅਕਸਰ ਤੁਸੀਂ ਲੋਕਾਂ ਨੂੰ ਦੇਖਿਆ ਹੋਵੇਗਾ ਕਿ ਫਾਸਟੈਗ ਸਟਿੱਕਰ ਖ਼ਰੀਦਣ ਤੋਂ ਬਾਅਦ ਉਹ ਇਸ ਨੂੰ ਆਪਣੀ ਕਾਰ 'ਤੇ ਨਹੀਂ ਲਗਾਉਂਦੇ। ਜਦੋਂ ਵੀ ਅਸੀਂ ਕਿਸੇ ਟੋਲ ਪਲਾਜ਼ਾ ਤੋਂ ਲੰਘਦੇ ਹਾਂ ਤਾਂ ਗੱਡੀ ਵਿੱਚ ਰੱਖੇ ਸਟਿੱਕਰ ਦਿਖਾ ਕੇ ਆਪਣਾ ਟੈਕਸ ਕਟਵਾ ਲੈਂਦੇ ਹਨ ਤੇ ਅੱਗੇ ਵਧਦੇ ਹਨ। ਹੁਣ ਸਵਾਲ ਇਹ ਹੈ ਕਿ ਅਜਿਹਾ ਕਰਨਾ ਸਹੀ ਹੈ ਜਾਂ ਗ਼ਲਤ? ਆਓ ਤੁਹਾਨੂੰ ਦੱਸਦੇ ਹਾਂ।
ਦਰਅਸਲ, ਫਾਸਟੈਗ ਸਟਿੱਕਰ ਦਾ ਮਤਲਬ ਇਹ ਹੈ ਕਿ ਇਸ ਨੂੰ ਤੁਹਾਡੀ ਕਾਰ ਦੇ ਅਗਲੇ ਸ਼ੀਸ਼ੇ 'ਤੇ ਚਿਪਕਾਉਣਾ ਹੁੰਦਾ ਹੈ, ਤਾਂ ਜੋ ਤੁਹਾਡੀ ਕਾਰ ਦੇ ਚਲਦੇ ਹੀ ਇਹ ਪੜ੍ਹ ਜਾਵੇ ਅਤੇ ਟੋਲ ਟੈਕਸ ਕੱਟਿਆ ਜਾਵੇ। ਇਸ ਕਾਰਨ ਪਿੱਛੇ ਖੜ੍ਹੇ ਵਾਹਨਾਂ ਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਉਹ ਆਸਾਨੀ ਨਾਲ ਅੱਗੇ ਵੀ ਜਾਂਦੇ ਹਨ। ਯਾਨੀ ਵਾਹਨ ਦੀ ਵਿੰਡਸ਼ੀਲਡ 'ਤੇ ਫਾਸਟੈਗ ਲਗਾਉਣਾ ਜ਼ਰੂਰੀ ਹੈ, ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਟੋਲ ਕਰਮਚਾਰੀਆਂ ਨਾਲ ਤੁਹਾਡੀ ਤਕਰਾਰ ਹੋ ਸਕਦੀ ਹੈ। ਇਸ ਲਈ ਤੁਰੰਤ ਇਸ ਸਟਿੱਕਰ ਨੂੰ ਕਾਰ ਦੀ ਵਿੰਡਸ਼ੀਲਡ 'ਤੇ ਅਜਿਹੀ ਜਗ੍ਹਾ 'ਤੇ ਲਗਾਓ ਜਿੱਥੋਂ ਕੈਮਰਾ ਆਸਾਨੀ ਨਾਲ ਇਸ ਨੂੰ ਸਕੈਨ ਕਰ ਸਕਦਾ ਹੈ। ਆਮ ਤੌਰ 'ਤੇ ਲੋਕ ਇਸਨੂੰ ਰੀਅਰ ਵਿਊ ਮਿਰਰ ਦੇ ਪਿੱਛੇ ਇੰਸਟਾਲ ਕਰਦੇ ਹਨ।
ਫਾਸਟੈਗ ਸਟਿੱਕਰ ਦੇ ਪਿਛਲੇ ਪਾਸੇ ਚਿਪਕਣ ਵਾਲਾ ਗੱਮ ਹੈ, ਤੁਸੀਂ ਸਫੈਦ ਪਰਤ ਨੂੰ ਹਟਾਉਣ ਤੋਂ ਬਾਅਦ ਇਸ ਨੂੰ ਚਿਪਕ ਸਕਦੇ ਹੋ। ਜੇਕਰ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਕਿਸੇ ਵੀ ਸ਼ੋਅਰੂਮ ਵਿੱਚ ਜਾ ਕੇ ਇਸ ਨੂੰ ਇੰਸਟਾਲ ਕਰਵਾ ਸਕਦੇ ਹੋ, ਉਹ ਤੁਹਾਡੇ ਸਟਿੱਕਰ ਨੂੰ ਸਹੀ ਜਗ੍ਹਾ 'ਤੇ ਸਹੀ ਤਰੀਕੇ ਨਾਲ ਲਗਾ ਦੇਣਗੇ।