ਇਹ ਹੈ ਭਾਰਤ ਦੀ ਸਭ ਤੋਂ ਤੇਜ਼ ਰਫ਼ਤਾਰ ਇਲੈਕਟ੍ਰਿਕ ਬਾਈਕ, ਇਹ ਹੋਵੇਗੀ ਕੀਮਤ...
ਤਾਮਿਲਨਾਡੂ ਦੇ ਕੋਇੰਬਟੂਰ ਸਥਿਤ ਸ਼੍ਰੀਵਰੂ ਮੋਟਰਜ਼ ਨੇ ਭਾਰਤ ’ਚ ਆਪਣੀ ‘ਪ੍ਰਾਣ ਇਲੈਕਟ੍ਰਿਕ ਮੋਟਰ ਬਾਈਕ’ (Prana Electric Motorbike) ਲਾਂਚ ਕੀਤੀ ਹੈ।
ਤਾਮਿਲਨਾਡੂ ਦੇ ਕੋਇੰਬਟੂਰ ਸਥਿਤ ਸ਼੍ਰੀਵਰੂ ਮੋਟਰਜ਼ ਨੇ ਭਾਰਤ ’ਚ ਆਪਣੀ ‘ਪ੍ਰਾਣ ਇਲੈਕਟ੍ਰਿਕ ਮੋਟਰ ਬਾਈਕ’ (Prana Electric Motorbike) ਲਾਂਚ ਕੀਤੀ ਹੈ। ਇਸ ਨੂੰ ਕੰਪਨੀ ਦੀ ਵੈੱਬਸਾਈਟ ਰਾਹੀਂ 1,999 ਰੁਪਏ ਦੀ ਟੋਕਨ ਮਨੀ ਦੇ ਕੇ ਬੁੱਕ ਕੀਤਾ ਜਾ ਸਕਦਾ ਹੈ। ਇਸ ਦੀ ਡਿਲੀਵਰੀ ਮਾਰਚ ਮਹੀਨੇ ਤੋਂ ਸ਼ੁਰੂ ਹੋਵੇਗੀ। ਇਸ ਦੀ ਦਿੱਖ ਸਪੋਰਟੀ ਹੈ ਤੇ ਇਸ ਨੂੰ ਦੋ ਬੈਟਰੀ ਪੈਕ ਆਪਸ਼ਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੀ ਟਾਪ ਸਪੀਡ 123 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੈ।
ਐਸਵੀਐਮ ਪ੍ਰਾਣ (SVM Prana) ਇੱਕ ਡਬਲ ਕ੍ਰੈਡਲ ਸਟੀਲ ਟਿਊਬ ਫ਼੍ਰੇਮ ਉੱਤੇ ਬਣੀ ਹੈ। ਇਸ ਵਿੱਚ ਢਲਾਣ ਵਾਲਾ ਈਂਧਨ ਟੈਂਕ, ਸਟੈੱਪ ਅੱਪ ਸੀਟ ਤੇ ਡਿਊਏਲ ਐਲਈਡੀ ਲੈਂਪ ਹੈ। ਬਾਈਕ ਵਿੱਚ 17 ਇੰਚ ਦੇ ਪਹੀਏ ਲੱਗੇ ਹੋਏ ਹਨ ਤੇ ਵਜ਼ਨ 165 ਕਿਲੋਗ੍ਰਾਮ ਹੈ। ਇਹ ਚਾਰ ਰੰਗਾਂ ਮਿਸਟ੍ਰੀ ਬਲੈਕ, ਪ੍ਰੋਗ੍ਰੈਸਿਵ ਗ੍ਰੀਨ, ਪਰਫ਼ੈਕਟ ਵ੍ਹਾਈਟ ਤੇ ਪੈਸ਼ਨੇਟ ਰੈੱਡ ਵਿੱਚ ਉਪਲਬਧ ਹੈ।
ਪ੍ਰਾਣ ਬਾਈਕ ਦੇ ਗ੍ਰੈਂਡ ਵੇਰੀਐਂਟ ਦੀ ਕੀਮਤ 2 ਲੱਖ ਰੁਪਏ ਹੈ, ਜਦ ਕਿ ਇਲੀਟ ਵੇਰੀਐਂਟ ਦੀ ਕੀਮਤ 3 ਲੱਖ ਰੁਪਏ ਹੈ। ਫ਼ਿਲਹਾਲ ਇਸ ਬਾਈਕ ਉੱਤੇ 25,001 ਰੁਪਏ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਇਸ ਨੁੰ 5,200 ਰੁਪਏ ਪ੍ਰਤੀ ਮਹੀਨਾ ਦੀ EMI ਉੱਤੇ ਖ਼ਰੀਦਿਆ ਜਾ ਸਕਦਾ ਹੈ।
ਐੱਸਵੀਐੱਮ ਪ੍ਰਾਣ ’ਚ ਇੱਕ ਏਅਰ ਕੂਲਡ ਬੀਐੱਲਡੀਸੀ ਮੋਟਰ 4.32kW ਅਤੇ 7.2kW ਲਿਥੀਅਮ ਆਇਨ ਬੈਟਰੀ ਪੈਕ ਨਾਲ ਦਿੱਤੀ ਗਈ ਹੈ। ਬਾਈਕ ਦਾ 4.32kW ਦੀ ਬੈਟਰੀ ਵਾਲਾ ਗ੍ਰੈਂਡ ਮਾੱਡਲ ਚਾਰਜ ਹੋਣ ’ਤੇ 126 ਕਿਲੋਮੀਟਰ ਦੀ ਅਨੁਮਾਨਿਤ ਰੇਂਜ ਦਿੱਤਾ ਹੈ, ਜਦ ਕਿ 7.2kW ਦੀ ਬੈਟਰੀ ਨਾਲ ਆਉਣ ਵਾਲਾ ਇਲੀਟ ਵੇਰੀਐਂਟ 225 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਇਹ ਬਾਈਕ ਕੇਵਲ ਚਾਰ ਸੈਂਕਡ ਵਿੱਚ ਹੀ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜ ਸਕਦੀ ਹੈ।