ਨਾ ਟ੍ਰੈਫਿਕ ਦੀ ਪਰੇਸ਼ਾਨੀ, ਨਾ ਜਾਮ ਦਾ ਝੰਝਟ! ਆ ਗਈ ਹਵਾ ‘ਚ ਉੱਡਣ ਵਾਲੀ ਬਾਈਕ, ਜਾਣ ਲਓ ਕੀਮਤ ਅਤੇ ਫੀਚਰਸ
Flying Bike Skyrider X6: ਚੀਨ ਦੀ ਤਕਨੀਕੀ ਕੰਪਨੀ Kuickwheel ਨੇ ਪਹਿਲੀ ਵਾਰ ਇੱਕ ਫਲਾਈਂਗ ਬਾਈਕ Skyrider X6 ਐਕਸ6 ਪੇਸ਼ ਕੀਤੀ ਹੈ। ਇਹ ਬਾਈਕ ਨਾ ਸਿਰਫ਼ ਜ਼ਮੀਨ 'ਤੇ ਚੱਲ ਸਕਦੀ ਹੈ, ਸਗੋਂ ਹਵਾ ਵਿੱਚ ਵੀ ਉੱਡਣ ਦੇ ਸਮਰੱਥ ਹੈ।

Flying Bike Skyrider X6: ਪੂਰੀ ਦੁਨੀਆ ਵਿੱਚ ਤਕਨਾਲੌਜੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਤੁਸੀਂ ਸੋਚ ਵੀ ਨਹੀਂ ਸਕੋਗੇ ਕਿ ਮਨੁੱਖ ਕੀ ਤੋਂ ਕੀ ਬਣਾ ਰਿਹਾ ਹੈ। ਉੱਥੇ ਹੀ ਜਿੱਥੇ ਪਹਿਲਾਂ ਉੱਡਣ ਵਾਲੀ ਕਾਰ ਦੀ ਗੱਲ ਹੋ ਰਹੀ ਸੀ, ਹੁਣ ਚੀਨ ਦੀ ਤਕਨੀਕੀ ਕੰਪਨੀ Kuickwheel ਨੇ ਪਹਿਲੀ ਵਾਰ ਇੱਕ ਫਲਾਈਂਗ ਬਾਈਕ Skyrider X6 ਐਕਸ6 ਪੇਸ਼ ਕੀਤੀ ਹੈ। ਇਹ ਬਾਈਕ ਨਾ ਸਿਰਫ਼ ਜ਼ਮੀਨ 'ਤੇ ਚੱਲ ਸਕਦੀ ਹੈ, ਸਗੋਂ ਹਵਾ ਵਿੱਚ ਵੀ ਉੱਡਣ ਦੇ ਸਮਰੱਥ ਹੈ।
ਇਹ ਤਿੰਨ ਪਹੀਆ ਵਾਲੀ ਉੱਡਣ ਵਾਲੀ ਬਾਈਕ Kuickwheel ਕੰਪਨੀ ਵਲੋਂ ਬਣਾਈ ਗਈ ਹੈ ਅਤੇ ਇਹ ਗਰਾਊਂਡ ਮੋਡ ਵਿੱਚ ਇਹ 70 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਚੱਲ ਸਕਦੀ ਹੈ। ਇਹ ਇੱਕ ਵਾਰ ਚਾਰਜ ਕਰਨ 'ਤੇ 200 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ, ਜੋ ਇਸਨੂੰ ਸ਼ਹਿਰੀ ਆਵਾਜਾਈ ਵਿੱਚ ਬਹੁਤ ਉਪਯੋਗੀ ਬਣਾਉਂਦੀ ਹੈ।
Skyrider X6 ਦੀ ਖਾਸੀਅਤ
Skyrider X6 ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਡਿਊਲ ਮੋਡ ਕੌਂਫਿਗਰੇਸ਼ਨ ਹੈ, ਜਿਸ ਕਾਰਨ ਇਹ ਬਾਈਕ ਨਾ ਸਿਰਫ਼ ਜ਼ਮੀਨ 'ਤੇ ਚੱਲ ਸਕਦੀ ਹੈ ਬਲਕਿ ਹਵਾ ਵਿੱਚ ਵੀ ਉੱਡ ਸਕਦੀ ਹੈ। ਇਸ ਦੀ ਕੀਮਤ 4,98,800 ਯੂਆਨ ਹੈ ਯਾਨੀ ਕਿ ਭਾਰਤੀ ਮੁਦਰਾ ਵਿੱਚ ਲਗਭਗ 59.87 ਲੱਖ ਰੁਪਏ ਹੈ, ਅਤੇ ਇਸ ਦੀ ਪ੍ਰੀ-ਬੁਕਿੰਗ ਚੀਨ ਵਿੱਚ ਵੀ ਸ਼ੁਰੂ ਹੋ ਗਈ ਹੈ।
ਫਲਾਇੰਗ ਮੋਡ ਵਿੱਚ, Skyrider X6 ਵਿੱਚ 6 ਐਕਸਿਸ ਅਤੇ 6 ਰੋਟਰ ਹਨ, ਜੋ ਇਸ ਨੂੰ 72 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵੱਧ ਤੋਂ ਵੱਧ 20 ਮਿੰਟ ਲਈ ਹਵਾ ਵਿੱਚ ਉੱਡਣ ਦੀ ਸਮਰੱਥਾ ਦਿੰਦੇ ਹਨ। ਇਸ ਵਿੱਚ ਉਡਾਣ ਲਈ ਜਾਏਸਟਿਕ-ਅਧਾਰਤ ਓਪਰੇਸ਼ਨ ਸਿਸਟਮ ਹੈ, ਜਿਸ ਨਾਲ ਇਹ ਆਸਾਨੀ ਨਾਲ ਚੱਲ ਸਕਦੀ ਹੈ।
ਇਸ ਦੇ ਨਿਰਮਾਣ ਵਿੱਚ ਕਾਰਬਨ ਫਾਈਬਰ ਕੰਪੋਜ਼ਿਟ ਅਤੇ ਏਵੀਏਸ਼ਨ ਗ੍ਰੇਡ ਐਲੂਮੀਨੀਅਮ ਦੀ ਵਰਤੋਂ ਕੀਤੀ ਗਈ ਹੈ, ਜੋ ਇਸਨੂੰ ਹਲਕਾ ਅਤੇ ਮਜ਼ਬੂਤ ਬਣਾਉਂਦਾ ਹੈ। ਨਾਲ ਹੀ, ਇਸ ਵਿੱਚ ਬੈਲਿਸਟਿਕ ਪੈਰਾਸ਼ੂਟ ਵਰਗੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਆਟੋ ਟੇਕਆਫ, ਲੈਂਡਿੰਗ, ਰੂਟ ਪਲੈਨਿੰਗ ਅਤੇ ਕਰੂਜ਼ਿੰਗ ਵਰਗੇ ਆਟੋਮੇਟਿਡ ਸਿਸਟਮ ਸ਼ਾਮਲ ਹਨ।
Skyrider X6 ਨੂੰ ਖਾਸ ਤੌਰ 'ਤੇ ਘੱਟ ਦੂਰੀ ਦੀ ਯਾਤਰਾ ਅਤੇ ਐਮਰਜੈਂਸੀ ਸਥਿਤੀਆਂ ਲਈ ਤਿਆਰ ਕੀਤਾ ਗਿਆ ਹੈ - ਜਿਵੇਂ ਕਿ ਡਾਕਟਰੀ ਐਮਰਜੈਂਸੀ, ਟ੍ਰੈਫਿਕ ਜਾਮ ਜਾਂ ਦੂਰ-ਦੁਰਾਡੇ ਥਾਵਾਂ 'ਤੇ ਜਲਦੀ ਪਹੁੰਚਣ ਲਈ। ਭਵਿੱਖ ਦੀ ਗੱਲ ਕਰੀਏ ਤਾਂ Skyrider X6 ਭਾਵੇਂ ਇੱਕ ਲਗਜ਼ਰੀ ਪ੍ਰੋਡਕਟ ਹੋਵੇ, ਪਰ ਆਉਣ ਵਾਲੇ ਸਾਲਾਂ ਵਿੱਚ, ਇਹ ਸ਼ਹਿਰਾਂ ਲਈ ਟ੍ਰੈਫਿਕ ਤੋਂ ਰਾਹਤ ਅਤੇ ਵਿਕਲਪਿਕ ਆਵਾਜਾਈ ਹੱਲ ਵਜੋਂ ਇੱਕ ਜ਼ਰੂਰਤ ਬਣ ਸਕਦਾ ਹੈ।






















