(Source: ECI/ABP News)
3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ
Ford Return To India: ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਇੱਕ ਵਾਰ ਫਿਰ ਭਾਰਤੀ ਬਾਜ਼ਾਰ ਵਿੱਚ ਵਾਪਸੀ ਕਰਨ ਜਾ ਰਹੀ ਹੈ। ਕੰਪਨੀ ਆਪਣਾ ਚੇਨਈ ਪਲਾਂਟ ਦੁਬਾਰਾ ਸ਼ੁਰੂ ਕਰੇਗੀ ਅਤੇ ਇੱਥੋਂ ਵਾਹਨਾਂ ਦਾ ਨਿਰਯਾਤ ਕਰੇਗੀ।
![3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ ford chennai plant reopens after three years in india 3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ](https://feeds.abplive.com/onecms/images/uploaded-images/2024/09/13/a8901ffdc57a8b864825a352ec4292721726236077564674_original.png?impolicy=abp_cdn&imwidth=1200&height=675)
Ford Chennai Plant Reopens: Ford Motor Company ਭਾਰਤ ਵਿੱਚ ਆਪਣਾ ਪਲਾਂਟ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਇਹ ਪਲਾਂਟ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਦੁਬਾਰਾ ਖੁੱਲ੍ਹਣ ਜਾ ਰਿਹਾ ਹੈ। ਕੰਪਨੀ ਇਸ ਪਲਾਂਟ ਤੋਂ ਵਾਹਨਾਂ ਦਾ ਨਿਰਮਾਣ ਕਰੇਗੀ। ਫੋਰਡ ਨੇ ਇਸ ਸਬੰਧ 'ਚ ਸੂਬਾ ਸਰਕਾਰ ਨੂੰ 'ਲੈਟਰ ਆਫ ਇੰਟੈਂਟ' ਸੌਂਪਿਆ ਹੈ, ਜਿਸ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਕੰਪਨੀ ਭਾਰਤ 'ਚ ਆਪਣਾ ਕੰਮ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ।
ਤਾਮਿਲਨਾਡੂ ਸਰਕਾਰ ਨਾਲ ਗੱਲਬਾਤ
ਕੁਝ ਦਿਨ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਤੇ ਫੋਰਡ ਵਿਚਾਲੇ ਗੱਲਬਾਤ ਚੱਲ ਰਹੀ ਹੈ, ਜਿਸ ਤੋਂ ਬਾਅਦ ਫੋਰਡ ਨੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਕੰਪਨੀ ਨੇ ਕਿਹਾ ਕਿ ਹੁਣ ਪਲਾਂਟ 'ਚ ਵਾਹਨਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪਲਾਂਟ ਵਿੱਚ ਕਿਹੜੇ-ਕਿਹੜੇ ਵਾਹਨਾਂ ਦਾ ਨਿਰਮਾਣ ਕੀਤਾ ਜਾਵੇਗਾ, ਇਸ ਬਾਰੇ ਕੰਪਨੀ ਬਾਅਦ ਵਿੱਚ ਜਾਣਕਾਰੀ ਸਾਂਝੀ ਕਰੇਗੀ।
ਸਾਲ 2021 ਵਿੱਚ ਨਿਰਮਾਣ ਕਰ ਦਿੱਤਾ ਸੀ ਬੰਦ
ਫੋਰਡ ਨੇ ਸਾਲ 2021 ਵਿੱਚ ਭਾਰਤ ਵਿੱਚ ਵਿਕਰੀ ਲਈ ਵਾਹਨਾਂ ਦਾ ਨਿਰਮਾਣ ਬੰਦ ਕਰ ਦਿੱਤਾ ਸੀ, ਕਿਉਂਕਿ ਕੰਪਨੀ ਨੂੰ ਆਪਣੇ ਵਾਹਨਾਂ ਦੀ ਵਿਕਰੀ ਵਿੱਚ ਵਾਧਾ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਸਾਲ 2022 'ਚ ਭਾਰਤ ਤੋਂ ਨਿਰਯਾਤ ਵੀ ਬੰਦ ਕਰ ਦਿੱਤਾ ਸੀ, ਜਿਸ ਕਾਰਨ ਫੋਰਡ ਨੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਆਟੋ ਬਾਜ਼ਾਰ 'ਚੋਂ ਪੂਰੀ ਤਰ੍ਹਾਂ ਬਾਹਰ ਹੋਣ ਦਾ ਫੈਸਲਾ ਕੀਤਾ ਸੀ।
ਨਿਰਯਾਤ 'ਤੇ ਧਿਆਨ ਦਿੱਤਾ ਜਾਵੇਗਾ
ਫੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਫੈਸਲੇ ਤਹਿਤ ਪਲਾਂਟ ਦਾ ਮੁੜ ਨਿਰਮਾਣ ਕੀਤਾ ਜਾਵੇਗਾ ਜਿੱਥੋਂ ਅੰਤਰਰਾਸ਼ਟਰੀ ਬਾਜ਼ਾਰ ਲਈ ਵਾਹਨਾਂ ਦੀ ਬਰਾਮਦ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫੋਰਡ ਕਾਰਾਂ ਤੇ ਇੰਜਣਾਂ ਦਾ ਨਿਰਮਾਣ ਚੇਨਈ ਪਲਾਂਟ ਵਿੱਚ ਕੀਤਾ ਜਾਂਦਾ ਸੀ। ਹੁਣ ਇਹ ਦੇਖਣਾ ਬਾਕੀ ਹੈ ਕਿ ਫੋਰਡ ਇਸ ਪਲਾਂਟ ਤੋਂ ਕਿਹੜੇ ਮਾਡਲ ਤਿਆਰ ਕਰਦੀ ਹੈ ਤੇ ਕੰਪਨੀ ਦੀਆਂ ਭਵਿੱਖੀ ਯੋਜਨਾਵਾਂ ਕੀ ਹੋਣਗੀਆਂ।
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਫੋਰਡ ਨਾਲ ਹੋਏ ਇਸ ਸੌਦੇ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਤਾਮਿਲਨਾਡੂ ਦੇ ਸੀਐਮ ਨੇ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਦੀ ਫੋਰਡ ਟੀਮ ਨਾਲ ਚੰਗੀ ਗੱਲਬਾਤ ਹੋਈ। ਫੋਰਡ ਨਾਲ ਤਾਮਿਲਨਾਡੂ ਦੀ ਤਿੰਨ ਦਹਾਕਿਆਂ ਪੁਰਾਣੀ ਸਾਂਝੇਦਾਰੀ ਨੂੰ ਮੁੜ ਸ਼ੁਰੂ ਕਰਨ ਬਾਰੇ ਗੱਲਬਾਤ ਹੋਈ ਹੈ। ਹੁਣ ਤਾਮਿਲਨਾਡੂ ਦੇ ਪਲਾਂਟ ਵਿੱਚ ਦੁਨੀਆ ਲਈ ਨਿਰਮਾਣ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)