(Source: ECI/ABP News/ABP Majha)
Road Trip Tips: ਵੀਕੈਂਡ 'ਤੇ ਆਪਣੀ ਕਾਰ 'ਚ ਘੁੰਮਣ ਜਾ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਆਪਣੀ ਕਾਰ 'ਚ ਵੀਕੈਂਡ 'ਤੇ ਘੁੰਮਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਵੀਕੈਂਡ ਆਪਣੀ ਕਾਰ 'ਤੇ ਘੁੰਮਣ ਦਾ ਮਨ ਬਣਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
ਨਵੀਂ ਦਿੱਲੀ: ਆਪਣੀ ਕਾਰ 'ਚ ਵੀਕੈਂਡ 'ਤੇ ਘੁੰਮਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਵੀਕੈਂਡ ਆਪਣੀ ਕਾਰ 'ਤੇ ਘੁੰਮਣ ਦਾ ਮਨ ਬਣਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
-ਰਾਤ ਦੇ ਸਫਰ 'ਚ ਇੰਜਨ ਆਇਲ, ਕੂਲੇਂਟ ਦੀ ਮਾਤਰਾ ਹੈਡਲੈਂਪਸ, ਫੋਗ ਲੈਂਪਸ ਚੈੱਕ ਕਰ ਕੇ ਨਿਕਲੋ।
-ਰਾਤ ਸਮੇਂ ਗੱਡੀ ਚਲਾਉਂਦੇ ਸਮੇਂ ਓਵਰਸਪੀਡ ਦਾ ਧਿਆਨ ਰੱਖੋ।
-ਰਾਤ 'ਚ ਡਰਾਇਵਿੰਗ ਦੌਰਾਨ ਹਮੇਸ਼ਾ ਕੇਬਿਨ ਲਾਈਟ ਬੰਦ ਹੀ ਰੱਖੋ। ਇਸ ਨਾਲ ਬਾਹਰਲੀ ਲਾਈਟ ਸਮਝਣ 'ਚ ਦਿੱਕਤ ਨਹੀਂ ਆਉਂਦੀ।
-ਰਾਤ ਨੂੰ ਹਾਈਵੇਅ ਜਾਂ ਸੁਨਸਾਨ ਜਗ੍ਹਾ 'ਤੇ ਗੱਡੀ ਨਾ ਰੋਕੋ।
-ਪਾਵਰ ਬੈਂਕ ਹਮੇਸ਼ਾ ਨਾਲ ਰੱਖੋ। ਇਸ ਨਾਲ ਜੇ ਤੁਹਾਡੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ ਤਾਂ ਤੁਸੀਂ ਆਸਾਨੀ ਨਾਲ ਚਾਰਜ ਕਰ ਸਕਦੇ ਹੋ।
-ਲਾਈਟਾਂ ਦਾ ਖਿਆਲ: ਇਹ ਬਹੁਤ ਹੀ ਸਧਾਰਨ ਗੱਲ ਹੈ ਕਿ ਜੇਕਰ ਤੁਸੀਂ ਰਾਤ ਨੂੰ ਗੱਡੀ ਚਲਾ ਰਹੇ ਹੋ, ਤਾਂ ਕੰਫਰਮ ਕਰ ਲਿਓ ਕਿ ਹੈੱਡਲਾਈਟ ਸਮੇਤ ਸਾਰੀਆਂ ਲਾਈਟਾਂ ਠੀਕ ਤਰ੍ਹਾਂ ਕੰਮ ਕਰ ਰਹੀਆਂ ਹਨ ਜਾਂ ਨਹੀਂ।
- ਡਰਾਈਵਿੰਗ ਦੌਰਾਨ ਬਣਾਈ ਰੱਖੋ ਦੂਰੀ: ਭਾਵੇਂ ਦਿਨ ਹੋਵੇ ਜਾਂ ਰਾਤ, ਪਰ ਕਾਰ ਚਲਾਉਂਦੇ ਸਮੇਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਪਰ ਜਦੋਂ ਰਾਤ ਆਉਂਦੀ ਹੈ, ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।
- ਸਪੀਡ ਦਾ ਰੱਖੋ ਖਿਆਲ : ਰਾਤ ਨੂੰ ਕਾਰ ਚਲਾਉਂਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤੇਜ਼ ਰਫਤਾਰ 'ਤੇ ਕਾਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਸਪੀਡ ਨੂੰ ਕੰਟਰੋਲ ਕੀਤਾ ਜਾਵੇ।
ਇਹ ਵੀ ਪੜ੍ਹੋ: ਗਜ਼ਬ! ਇਸ ਪਿੰਡ ਆਉਂਦੇ ਹੀ ਲੰਬੇ ਸਮੇਂ ਲਈ ਡੂੰਘੀ ਨੀਂਦ ਸੌਂ ਜਾਂਦੇ ਲੋਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin