ਹੁਣ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ 'ਤੇ ਬਿਠਾਉਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਜਾਣੋ ਸੜਕ ਸੁਰੱਖਿਆ ਦੇ ਨਵੇਂ ਦਿਸ਼ਾ-ਨਿਰਦੇਸ਼
Road Safety Rules for Kids: ਦੋਪਹੀਆ ਵਾਹਨਾਂ ਲਈ ਨਵੇਂ ਨਿਯਮ ਚਾਰ ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਵੀ ਪਿੱਛੇ ਦੀ ਸਵਾਰੀ ਕਰਦੇ ਸਮੇਂ ਕਰੈਸ਼ ਹੈਲਮੇਟ ਜਾਂ ਸਾਈਕਲ ਹੈਲਮੇਟ ਪਹਿਨਣਾ ਲਾਜ਼ਮੀ ਹੈ।
Helmet, safety harness mandatory for kids riding: ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਦੋ-ਪਹੀਆ ਵਾਹਨਾਂ ਲਈ ਨਵੇਂ ਸੁਰੱਖਿਆ ਨਿਯਮ ਜਾਰੀ ਕੀਤੇ ਹਨ। ਇਸ ਤਹਿਤ ਤੁਹਾਨੂੰ 4 ਸਾਲ ਤੱਕ ਦੇ ਬੱਚਿਆਂ ਨੂੰ ਮੋਟਰਸਾਈਕਲ 'ਤੇ ਲਿਜਾਂਦੇ ਸਮੇਂ ਕੁਝ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਸੜਕ ਸੁਰੱਖਿਆ ਦੇ ਨਵੇਂ ਨਿਯਮਾਂ ਮੁਤਾਬਕ ਜੇਕਰ ਤੁਸੀਂ 9 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ਨੂੰ ਮੋਟਰਸਾਈਕਲ 'ਤੇ ਲੈ ਕੇ ਜਾਂਦੇ ਹੋ ਤਾਂ ਬਾਈਕ 'ਤੇ ਸੇਫ਼ਟੀ ਹਾਰਨੈੱਸ ਲਗਾਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਬੱਚਿਆਂ ਨੂੰ ਆਪਣੇ ਆਕਾਰ ਦਾ ਹੈਲਮੇਟ ਵੀ ਪਾਉਣਾ ਹੋਵੇਗਾ।
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਈਕ ਸਵਾਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ 9 ਮਹੀਨੇ ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਨੂੰ ਲੈ ਕੇ ਜਾਂਦੇ ਸਮੇਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਸੀਮਾ ਤੋਂ ਵੱਧ ਨਾ ਹੋਵੇ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਬਾਈਕ 'ਤੇ ਸੇਫਟੀ ਹਾਰਨੈੱਸ ਲਗਾਉਣਾ ਵੀ ਲਾਜ਼ਮੀ ਹੋਵੇਗਾ।
ਕਿਵੇਂ ਹੋਵੇਗਾ ਸੇਫ਼ਟੀ ਹਾਰਨੈੱਸ?
ਸੜਕੀ ਆਵਾਜਾਈ ਮੰਤਰਾਲੇ ਦੇ ਨੋਟੀਫ਼ਿਕੇਸ਼ਨ ਦੇ ਅਨੁਸਾਰ ਇਹ ਸੇਫ਼ਟੀ ਹਾਰਨੈੱਸ ਭਾਰ 'ਚ ਹਲਕਾ, ਵਾਟਰਪਰੂਫ ਤੇ ਗੱਦੀਆਂ ਵਾਲਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ 30 ਕਿਲੋ ਤੱਕ ਭਾਰ ਚੁੱਕਣ ਦੇ ਸਮਰੱਥ ਹੋਣਾ ਚਾਹੀਦਾ ਹੈ।
ਬੱਚਿਆਂ ਦਾ ਹੈਲਮੇਟ
ਸੜਕ ਸੁਰੱਖਿਆ ਦੇ ਨਵੇਂ ਨਿਯਮਾਂ ਮੁਤਾਬਕ ਬੱਚਿਆਂ ਨੂੰ ਹੁਣ ਬਾਈਕ 'ਤੇ ਆਪਣੇ ਆਕਾਰ ਦਾ ਹੈਲਮੇਟ ਪਾਉਣਾ ਹੋਵੇਗਾ। ਮੰਤਰਾਲੇ ਨੇ ਕਿਹਾ ਕਿ ਬੀਆਈਐਸ ਬੱਚਿਆਂ ਦੇ ਹੈਲਮੇਟ ਲਈ ਇੱਕ ਵੱਖਰਾ ਮਿਆਰ ਜਾਰੀ ਕਰੇਗਾ। ਉਦੋਂ ਤੱਕ ਬੱਚਿਆਂ ਲਈ ਛੋਟੇ ਹੈਲਮੇਟ ਜਾਂ ਸਾਈਕਲ ਹੈਲਮੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਰਕਾਰ ਨੇ ਸੜਕ ਸੁਰੱਖਿਆ ਲਈ ਕੇਂਦਰੀ ਮੋਟਰ ਵਾਹਨ ਨਿਯਮਾਂ (CMVR) 1989 ਵਿੱਚ ਸੋਧ ਕਰਨ ਲਈ ਪਹਿਲੀ ਵਾਰ 25 ਅਕਤੂਬਰ 2021 ਨੂੰ ਇਹ ਡਰਾਫਟ ਨੋਟੀਫਿਕੇਸ਼ਨ ਲਿਆਂਦਾ ਸੀ। ਇਸ ਖਰੜੇ ਬਾਰੇ ਲੋਕਾਂ ਵੱਲੋਂ ਮਿਲੇ ਇਤਰਾਜ਼ਾਂ ਅਤੇ ਸੁਝਾਵਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਨਿਯਮਾਂ ’ਤੇ ਵਿਚਾਰ ਕੀਤਾ ਗਿਆ।