ਪੜਚੋਲ ਕਰੋ

GST ਕਟੌਤੀ ਨਾਲ ਵੱਡੀ ਰਾਹਤ, ਅੱਜ ਤੋਂ ਇਹ ਨੇ ਦੇਸ਼ ਦੀਆਂ 5 ਸਭ ਤੋਂ ਸਸਤੀ ਕਾਰਾਂ, ਬਸ ਹੁਣ ਇੰਨੀ ਰਹਿ ਗਈਆਂ ਕੀਮਤਾਂ

ਹੁਣ ਭਾਰਤ ਦੀ ਸਭ ਤੋਂ ਸਸਤੀ ਕਾਰ Maruti Alto K10 ਨਹੀਂ ਰਹੀ, ਸਗੋਂ Maruti S-Presso ਬਣ ਗਈ ਹੈ। ਇਸ ਦੀ ਕੀਮਤ ਸਿਰਫ 3.50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਓ ਜਾਣੀਏ ਉਹ 5 ਕਾਰਾਂ ਬਾਰੇ ਜੋ ਹੁਣ 5 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਮਿਲ

ਭਾਰਤ ਵਿੱਚ ਨਵਰਾਤਰੀ ਦੇ ਪਹਿਲੇ ਦਿਨ, ਅੱਜ 22 ਸਤੰਬਰ 2025 ਤੋਂ ਨਵੀਂ GST ਸਲੈਬ ਲਾਗੂ ਹੋਣ ਦੇ ਨਾਲ ਕਾਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਇਸ ਬਦਲਾਅ ਨੇ ਸਿਰਫ ਕਾਰ ਖਰੀਦਣ ਵਾਲਿਆਂ ਨੂੰ ਹੀ ਫਾਇਦਾ ਨਹੀਂ ਪਹੁੰਚਾਇਆ, ਸਗੋਂ ਦੇਸ਼ ਦੀਆਂ ਸਭ ਤੋਂ ਸਸਤੀ ਕਾਰਾਂ ਦੀ ਲਿਸਟ ਵਿੱਚ ਵੀ ਵੱਡਾ ਬਦਲਾਅ ਕਰ ਦਿੱਤਾ ਹੈ। ਹੁਣ ਭਾਰਤ ਦੀ ਸਭ ਤੋਂ ਸਸਤੀ ਕਾਰ Maruti Alto K10 ਨਹੀਂ ਰਹੀ, ਸਗੋਂ Maruti S-Presso ਬਣ ਗਈ ਹੈ। ਇਸ ਦੀ ਕੀਮਤ ਸਿਰਫ 3.50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਓ ਜਾਣੀਏ ਉਹ 5 ਕਾਰਾਂ ਬਾਰੇ ਜੋ ਹੁਣ 5 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਮਿਲ ਰਹੀਆਂ ਹਨ।

Maruti S-Presso – 3.49 ਲੱਖ ਤੋਂ ਸ਼ੁਰੂ
Maruti S-Presso ਹੁਣ ਦੇਸ਼ ਦੀ ਸਭ ਤੋਂ ਸਸਤੀ ਕਾਰ ਹੈ। ਪਹਿਲਾਂ ਇਸ ਦੇ STD (O) ਵੈਰੀਐਂਟ ਦੀ ਕੀਮਤ 4.26 ਲੱਖ ਸੀ, ਜੋ ਹੁਣ ਘਟ ਕੇ 3.49 ਲੱਖ ਰੁਪਏ ਹੋ ਗਈ ਹੈ। ਯਾਨੀ ਗ੍ਰਾਹਕਾਂ ਨੂੰ ਲਗਭਗ 76,600 ਰੁਪਏ ਦਾ ਫਾਇਦਾ ਹੋਇਆ ਹੈ। ਕੀਮਤ ਵਿੱਚ ਲਗਭਗ 18% ਦੀ ਕਟੌਤੀ ਤੋਂ ਬਾਅਦ ਇਹ ਬਜਟ ਸੈਗਮੈਂਟ ਵਿੱਚ ਸਭ ਤੋਂ ਮੰਗ ਵਾਲੀ ਕਾਰ ਬਣ ਗਈ ਹੈ।

Maruti Alto K10
Maruti Alto K10 ਪਹਿਲਾਂ ਭਾਰਤ ਦੀ ਸਭ ਤੋਂ ਸਸਤੀ ਕਾਰ ਸੀ, ਪਰ ਹੁਣ ਇਹ ਦੂਜੇ ਨੰਬਰ 'ਤੇ ਆ ਗਈ ਹੈ। ਇਸ ਦੇ STD (O) ਵੈਰੀਐਂਟ ਦੀ ਕੀਮਤ 4.23 ਲੱਖ ਤੋਂ ਘਟ ਕੇ 3.69 ਲੱਖ ਰੁਪਏ ਹੋ ਗਈ ਹੈ। ਯਾਨੀ ਗ੍ਰਾਹਕਾਂ ਨੂੰ ਲਗਭਗ 53,100 ਰੁਪਏ ਦੀ ਬਚਤ ਹੋ ਰਹੀ ਹੈ। Alto K10 ਆਪਣੀ ਕਿਫਾਇਤੀ ਕੀਮਤ ਅਤੇ ਭਰੋਸੇਮੰਦ ਪ੍ਰਦਰਸ਼ਨ ਕਾਰਨ ਹਾਲੇ ਵੀ ਲੋਕਪ੍ਰਿਯ ਹੈ।

Renault Kwid
Renault Kwid ਹੁਣ ਭਾਰਤ ਦੀ ਤੀਜੀ ਸਭ ਤੋਂ ਸਸਤੀ ਕਾਰ ਹੈ। ਇਸ ਦੇ 1.0 RXE ਵੈਰੀਐਂਟ ਦੀ ਕੀਮਤ ਪਹਿਲਾਂ 4.69 ਲੱਖ ਰੁਪਏ ਸੀ, ਜੋ ਹੁਣ ਘਟ ਕੇ 4.29 ਲੱਖ ਰੁਪਏ ਹੋ ਗਈ ਹੈ। ਇਸ ‘ਤੇ ਲਗਭਗ 40,000 ਰੁਪਏ ਦਾ ਛੋਟ ਮਿਲ ਰਿਹਾ ਹੈ। SUV ਵਰਗੀ ਸਟਾਈਲਿੰਗ ਅਤੇ ਬਜਟ-ਫ੍ਰੈਂਡਲੀ ਕੀਮਤ ਇਸਨੂੰ ਐਂਟਰੀ-ਲੇਵਲ ਗ੍ਰਾਹਕਾਂ ਲਈ ਵਧੀਆ ਵਿਕਲਪ ਬਣਾਉਂਦੀ ਹੈ।


Tata Tiago
Tata Tiago ਭਾਰਤ ਦੀ ਚੌਥੀ ਸਭ ਤੋਂ ਸਸਤੀ ਕਾਰ ਹੈ। ਪਹਿਲਾਂ ਇਸਦੇ XE ਵੈਰੀਐਂਟ ਦੀ ਕੀਮਤ 4.99 ਲੱਖ ਰੁਪਏ ਸੀ, ਪਰ GST ਘਟਾਉਣ ਤੋਂ ਬਾਅਦ ਹੁਣ ਇਹ 4.57 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸਦਾ ਮਤਲਬ ਹੈ ਕਿ ਗਾਹਕਾਂ ਨੂੰ ਲਗਭਗ 42,500 ਰੁਪਏ ਦਾ ਫਾਇਦਾ ਹੋਇਆ ਹੈ। ਮਜ਼ਬੂਤ ਬਿਲਡ ਕੁਆਲਿਟੀ ਅਤੇ ਸਟਾਈਲਿਸ਼ ਲੁਕ ਦੇ ਕਾਰਨ Tiago ਇਸ ਕੀਮਤ ਪਾਇੰਟ ‘ਤੇ ਵੈਲਯੂ ਫਾਰ ਮਨੀ ਕਾਰ ਹੈ।


Maruti Celerio
Maruti Celerio ਵੀ ਭਾਰਤ ਦੀ ਸਸਤੀ ਕਾਰਾਂ ਦੀ ਲਿਸਟ ਵਿੱਚ ਸ਼ਾਮਲ ਹੈ। ਇਸਦੇ LXI ਵੈਰੀਐਂਟ ਦੀ ਕੀਮਤ ਪਹਿਲਾਂ 5.64 ਲੱਖ ਰੁਪਏ ਸੀ, ਜੋ ਹੁਣ ਘੱਟ ਹੋ ਕੇ 4.69 ਲੱਖ ਰੁਪਏ ਰਹਿ ਗਈ ਹੈ। ਇਸ ਨਾਲ ਗਾਹਕਾਂ ਨੂੰ ਲਗਭਗ 94,100 ਰੁਪਏ ਦੀ ਬਚਤ ਮਿਲਦੀ ਹੈ। ਇਹ ਤਕਰੀਬਨ 17% ਦੀ ਕਟੌਤੀ ਹੈ, ਜਿਸ ਨਾਲ Celerio ਹੋਰ ਵੀ ਕਿਫਾਇਤੀ ਵਿਕਲਪ ਬਣ ਗਈ ਹੈ।

ਦੱਸ ਦਈਏ ਕਿ ਨਵੀਂ GST ਸਲੈਬ ਲਾਗੂ ਹੋਣ ਤੋਂ ਬਾਅਦ Maruti S-Presso 3.50 ਲੱਖ ਤੋਂ ਸ਼ੁਰੂ ਹੋ ਕੇ ਦੇਸ਼ ਦੀ ਸਭ ਤੋਂ ਸਸਤੀ ਕਾਰ ਬਣ ਗਈ ਹੈ। ਇਸਦੇ ਨਾਲ Alto K10, Kwid, Tiago ਅਤੇ Celerio ਵਰਗੀਆਂ ਕਾਰਾਂ ਵੀ ਹੁਣ 5 ਲੱਖ ਤੋਂ ਘੱਟ ਕੀਮਤ ਵਿੱਚ ਉਪਲਬਧ ਹਨ। ਜੇ ਤੁਸੀਂ ਬਜਟ ਵਿੱਚ ਨਵੀਂ ਕਾਰ ਖਰੀਦਣੀ ਚਾਹੁੰਦੇ ਹੋ, ਤਾਂ ਇਹ ਸਮਾਂ ਬਹੁਤ ਸਹੀ ਹੈ।

ਟਾਪ ਹੈਡਲਾਈਨ

Cheapest Cars: ਸਸਤੀਆਂ ਹੋਈਆਂ ਮਾਰੂਤੀ ਸੁਜ਼ੂਕੀ ਦੀਆਂ ਇਹ SUV ਕਾਰਾਂ! ਖਰੀਦਣ ਦਾ ਗੋਲਡਨ ਮੌਕਾ, 1.35 ਰੁਪਏ ਤੱਕ ਦੀ ਬੱਚਤ ਦਾ ਮੌਕਾ...
ਸਸਤੀਆਂ ਹੋਈਆਂ ਮਾਰੂਤੀ ਸੁਜ਼ੂਕੀ ਦੀਆਂ ਇਹ SUV ਕਾਰਾਂ! ਖਰੀਦਣ ਦਾ ਗੋਲਡਨ ਮੌਕਾ, 1.35 ਰੁਪਏ ਤੱਕ ਦੀ ਬੱਚਤ ਦਾ ਮੌਕਾ...
Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
BJP Leader Resign: ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
Embed widget