ਪੜਚੋਲ ਕਰੋ
Advertisement
ਹਾਰਲੇ ਡੇਵਿਡਸਨ ਨੇ ਸਿੱਖ ਬਾਈਕਰਾਂ ਲਈ ਬਣਾਈ ਬੁਲੇਟ ਪਰੂਫ਼ ‘ਟਫ਼’ ਦਸਤਾਰ
Pfaff ਹਾਰਲੇ ਡੇਵਿਡਸਨ ਕੰਪਨੀ ਨੇ ਦੋਪਹੀਆ ਵਾਹਨ ਚਲਾਉਣ ਵਾਲੇ ਸਿੱਖ ਡਰਾਇਵਰਾਂ ਲਈ ਇੱਕ ਅਜਿਹੀ ‘ਟਫ਼’ ਦਸਤਾਰ (Tough Turban) ਤਿਆਰ ਕੀਤੀ ਹੈ, ਜੋ ਬੁਲੇਟ ਪਰੂਫ਼ ਵੀ ਹੈ। ਕਿਸੇ ਸੰਭਾਵੀ ਹਾਦਸੇ ਦੌਰਾਨ ਚਾਲਕ ਨੂੰ ਸੱਟ ਨਹੀਂ ਲੱਗ ਸਕਦੀ ਕਿਉਂਕਿ ਇਸ ਨੂੰ ਜ਼ਰਾਬਖ਼ਤਰ ਵਾਂਗ ਸਖ਼ਤ ਧਾਤ ਦੀਆਂ ਜਾਲੀਆਂ ਨਾਲ ਤਿਆਰ ਕੀਤਾ ਗਿਆ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: Pfaff ਹਾਰਲੇ ਡੇਵਿਡਸਨ ਕੰਪਨੀ ਨੇ ਦੋਪਹੀਆ ਵਾਹਨ ਚਲਾਉਣ ਵਾਲੇ ਸਿੱਖ ਡਰਾਇਵਰਾਂ ਲਈ ਇੱਕ ਅਜਿਹੀ ‘ਟਫ਼’ ਦਸਤਾਰ (Tough Turban) ਤਿਆਰ ਕੀਤੀ ਹੈ, ਜੋ ਬੁਲੇਟ ਪਰੂਫ਼ ਵੀ ਹੈ। ਕਿਸੇ ਸੰਭਾਵੀ ਹਾਦਸੇ ਦੌਰਾਨ ਚਾਲਕ ਨੂੰ ਸੱਟ ਨਹੀਂ ਲੱਗ ਸਕਦੀ ਕਿਉਂਕਿ ਇਸ ਨੂੰ ਜ਼ਰਾਬਖ਼ਤਰ ਵਾਂਗ ਸਖ਼ਤ ਧਾਤ ਦੀਆਂ ਜਾਲੀਆਂ ਨਾਲ ਤਿਆਰ ਕੀਤਾ ਗਿਆ ਹੈ। ਵੇਖਣ ਨੂੰ ਕਿਸੇ ਨੂੰ ਵੀ ਇਹ ਆਮ ਦਸਤਾਰ ਵਰਗੀ ਜਾਪੇਗੀ ਪਰ ਇਹ ਵੱਡੇ ਤੋਂ ਵੱਡਾ ਝਟਕਾ ਤੇ ਧੱਕਾ ਝੱਲਣ ਦੇ ਸਮਰੱਥ ਹੋਵੇਗੀ।
Pfaff Harley Davidson (ਪਫ਼ੈਫ਼ ਹਾਰਲੇ ਡੇਵਿਡਸਨ) ਨਾਂ ਦੀ ਮੋਟਰ ਸਾਈਕਲ ਤਿਆਰ ਕਰਨ ਵਾਲੀ ਕੰਪਨੀ ਨੇ ਇਸ ਨੂੰ ਖ਼ਾਸ ਤੌਰ ਉੱਤੇ ਕੈਨੇਡਾ ਦੇ ਸਿੱਖ ਦੋ-ਪਹੀਆ ਚਾਲਕਾਂ ਲਈ ਤਿਆਰ ਕੀਤਾ ਹੈ। ਇਸ ਦੀ ਸਪਲਾਈ ਪੂਰੀ ਦੁਨੀਆ ਵਿੱਚ ਕੀਤੀ ਜਾਵੇਗੀ। ਇਹ ਜਾਣਕਾਰੀ ਹਾਰਲੇ ਡੇਵਿਡਸਨ ਦੇ ਬ੍ਰਾਂਡ ਮਾਰਕਿਟਿੰਗ ਮਾਹਿਰ ਬ੍ਰੈਂਡਨ ਡਰਮੈਨ ਨੇ ਦਿੱਤੀ।
1903 ’ਚ ਸਥਾਪਤ ਕੰਪਨੀ ਹਾਰਲੇ ਡੇਵਿਡਸਨ ਦੇ ਚੀਫ਼ ਕ੍ਰੀਏਟਿਵ ਅਫ਼ਸਰ ਜ਼ੈਕ ਮਰੂਏਹ ਨੇ ਕਿਹਾ ਕਿ ਇਹ ‘ਟਫ਼ ਟਰਬਨ’ ਸਿੱਖ ਦੋ ਪਹੀਆ ਚਾਲਕਾਂ ਤੇ ਪਿੱਛੇ ਬੈਠਣ ਵਾਲੀਆਂ ਸਵਾਰੀਆਂ ਦੋਵਾਂ ਨੂੰ ਵੱਡੀ ਸੁਰੱਖਿਆ ਪ੍ਰਦਾਨ ਕਰੇਗੀ। ਦਰਅਸਲ, ਅਜਿਹੀ ਨਿਵੇਕਲੀ ਦਸਤਾਰ ਤਿਆਰ ਕਰਨ ਪਿੱਛੇ ਡੈਨ ਕਮਿੰਗਜ਼ ਦੀ ਜ਼ੁਲੂ ਟੀਮ ਤੇ ਵਿਕ ਬਾਠ (ਪ੍ਰਵਾਸੀ ਪੰਜਾਬੀ) ਦਾ ਦਿਮਾਗ਼ ਹੈ।
Tough Turban ਭਾਵ ਟਫ਼ ਦਸਤਾਰ ਨੂੰ 3ਡੀ–ਪ੍ਰਿੰਟੇਡ ਚੇਨਮੇਲ ਅਤੇ ਅਜਿਹੇ ਕੰਪੋਜ਼ਿਟ ਫ਼ੈਬਰਿਕ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦੀ ਵਰਤੋਂ ਬੁਲੇਟ ਪਰੂਫ਼ ਕੱਪੜਿਆਂ ਵਿੱਚ ਹੁੰਦੀ ਹੈ। ਇਸ ਦਾ ਪੂਰਾ ਡਿਜ਼ਾਇਨ ਔਨਲਾਈਨ ਕਰ ਦਿੱਤਾ ਗਿਆ ਹੈ, ਤਾਂ ਜੋ ਦੁਨੀਆ ਵਿੱਚ ਕੋਈ ਵੀ ਅਜਿਹੀ ਸੁਰੱਖਿਆਤਮਕ ਦਸਤਾਰ ਤਿਆਰ ਕਰ ਸਕੇ।
ਕੰਪਨੀ ਮੁਤਾਬਕ ਇਹ ਵਿਸ਼ੇਸ਼ ਦਸਤਾਰ ਸਿੱਖ ਸਲਾਹਕਾਰਾਂ ਦੇ ਮਸ਼ਵਰੇ ਨਾਲ ਹੀ ਤਿਆਰ ਕੀਤੀ ਗਈ ਹੈ। ਇਹ ਵੇਖਣ ਨੂੰ ਰਵਾਇਤੀ ਦਸਤਾਰ ਵਰਗੀ ਹੀ ਹੋਵੇਗੀ ਪਰ ਅੰਦਰੋਂ ਬਹੁਤ ਮਜ਼ਬੂਤ ਰਹੇਗੀ। ਹਾਲੇ ਇਸ ਨੂੰ ਹੋਰ ਵਿਕਸਤ ਕੀਤਾ ਜਾ ਰਿਹਾ ਹੈ। ‘ਸਿੱਖ ਮੋਟਰਸਾਈਕਲ ਕਲੱਬ ਆਫ਼ ਓਂਟਾਰੀਓ’ ਇਸ ਦੀ ਟੈਸਟਿੰਗ (ਪਰਖ) ਤੇ ਇਸ ਦਾ ਡਿਜ਼ਾਇਨ ਸੁਧਾਰਨ ਵਿੱਚ ਮਦਦ ਕਰ ਰਿਹਾ ਹੈ।
ਕੈਨੇਡਾ ਦੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਜਿਹੇ ਸੂਬਿਆਂ ਵਿੱਚ ਸਿੱਖ ਡਰਾਇਵਰਾਂ ਨੂੰ ਦਸਤਾਰ ਸਜਾ ਕੇ ਭਾਵ ਬਿਨਾ ਹੈਲਮੈਟ ਦੇ ਮੋਟਰਸਾਈਕਲ ਚਲਾਉਣ ਦੀ ਆਜ਼ਾਦੀ ਹੈ ਪਰ ਹੋਰਨਾਂ ਰਾਜਾਂ ਵਿੱਚ ਅਜਿਹਾ ਨਹੀਂ ਹੈ। ਹੁਣ ਨਵੀਂ ‘ਟਫ਼ ਟਰਬਨ’ ਦੇ ਆਉਣ ਨਾਲ ਸਮੁੱਚੇ ਕੈਨੇਡਾ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮੈਟ ਦੇ ਬਾਈਕਸ ਚਲਾਉਣ ਦੀ ਇਜਾਜ਼ਤ ਮਿਲ ਜਾਵੇਗੀ।

Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement