ਪੜਚੋਲ ਕਰੋ
Advertisement
ਭਾਰਤ ਨਹੀਂ ਛੱਡੇਗਾ Harley Davidson, ਹੀਰੋ ਮੋਟੋਕਾਰਪ ਨਾਲ ਸਮਝੌਤੇ ਦਾ ਕੀਤਾ ਐਲਾਨ
ਹਾਰਲੇ-ਡੇਵਿਡਸਨ (Harley Davidson) ਨੇ ਆਪਣਾ ਕਾਰੋਬਾਰ ਭਾਰਤ 'ਚ ਬੰਦ ਕਰਨ ਦੇ ਐਲਾਨ ਤੋਂ ਬਾਅਦ ਹੁਣ ਹੀਰੋ ਮੋਟੋਕਾਰਪ ਨਾਲ ਇੱਕ ਸਮਝੌਤੇ ਦਾ ਐਲਾਨ ਕੀਤਾ ਹੈ।
ਹਾਰਲੇ-ਡੇਵਿਡਸਨ (Harley Davidson) ਨੇ ਆਪਣਾ ਕਾਰੋਬਾਰ ਭਾਰਤ 'ਚ ਬੰਦ ਕਰਨ ਦੇ ਐਲਾਨ ਤੋਂ ਬਾਅਦ ਹੁਣ ਹੀਰੋ ਮੋਟੋਕਾਰਪ ਨਾਲ ਇੱਕ ਸਮਝੌਤੇ ਦਾ ਐਲਾਨ ਕੀਤਾ ਹੈ। ਇਹ ਐਲਾਨ ਤੋਂ ਇਹ ਸਾਫ ਹੋ ਗਿਆ ਹੈ ਕਿ ਹੁਣ ਹਾਰਲੇ-ਡੇਵਿਡਸਨ ਭਾਰਤ ਵਿਚੋਂ ਅਲਵਿਦਾ ਨਹੀਂ ਕਹੇਗੀ। ਹਾਰਲੇ-ਡੇਵਿਡਸਨ ਬਾਈਕ ਹੁਣ ਭਾਰਤ ਵਿੱਚ ਹੀਰੋ ਮੋਟੋ ਕਾਰਪੋਰੇਸ਼ਨ ਵਲੋਂ ਬਣਾਈਆਂ ਜਾਣਗੀਆਂ। ਹੀਰੋ ਮੋਟੋ ਕਾਰਪੋਅਮ ਵੌਲਯੂਮ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਮੋਟਰਸਾਈਕਲ ਨਿਰਮਾਤਾ ਹੈ।
ਹਾਰਲੇ ਭਾਰਤ ਨੂੰ ਵਿਸ਼ਵ ਬਾਜ਼ਾਰ ਲਈ ਉਤਪਾਦਨ ਦਾ ਅਧਾਰ ਬਣਾਏਗਾ
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਗੋਲਡਮੈਨ ਹਾਰਲੇ ਡੇਵਿਡਸਨ ਨੂੰ ਹੀਰੋ ਨੂੰ ਸੌਦੇ ਲਈ ਸਲਾਹ ਦੇ ਰਿਹਾ ਹੈ। ਇਹ ਸਾਂਝੇਦਾਰੀ ਬਜਾਜ-ਟ੍ਰਾਇੰਫ ਵਰਗੀ ਹੋਵੇਗੀ। ਹਾਰਲੇ-ਡੇਵਿਡਸਨ ਅਤੇ ਹੀਰੋ ਮਿਲ ਕੇ ਪਲੇਟਫਾਰਮ ਦਾ ਵਿਕਾਸ ਕਰਨਗੇ ਅਤੇ ਭਾਰਤ ਨੂੰ ਵਿਸ਼ਵ ਬਾਜ਼ਾਰ ਲਈ ਉਤਪਾਦਨ ਦੇ ਅਧਾਰ ਵਜੋਂ ਇਸਤੇਮਾਲ ਕਰਨਗੇ। ਇਹ ਯੋਜਨਾ ਭਾਰਤ ਵਿੱਚ ਹਾਰਲੇ ਦੀ 'ਹਾਰਡਵੇਅਰ ਯੋਜਨਾ' ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗੀ। ਇਸ ਯੋਜਨਾ ਨਾਲ, ਹਾਰਲੇ ਡੇਵਿਡਸਨ 2025 ਤੱਕ ਭਾਰਤ ਵਿੱਚ ਇੱਕ ਲਾਭਕਾਰੀ ਕੰਪਨੀ ਬਣ ਸਕਦੀ ਹੈ।
ਮਿਡ-ਸਾਈਜ਼ ਮੋਟਰਸਾਈਕਲ ਦੇ ਲਿਹਾਜ਼ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਹਾਰਲੇ ਨਾਲ ਸਮਝੌਤੇ ਦੇ ਕਾਰਨ ਹੀਰੋ ਬਹੁਤ ਘੱਟ ਕੀਮਤ 'ਤੇ ਭਾਰਤ ਦੇ ਇਸ ਵੱਡੇ ਬਾਜ਼ਾਰ ਵਿੱਚ ਆਪਣਾ ਉਤਪਾਦ ਤਿਆਰ ਕਰਨ ਵਿੱਚ ਹਾਰਲੇ ਦੀ ਸਹਾਇਤਾ ਕਰੇਗਾ। ਉਧਰ, ਬਜਾਜ-ਟ੍ਰਾਇੰਫ ਸੌਦੇ ਤੋਂ ਬਾਅਦ, ਉਸਦਾ ਮੋਟਰਸਾਈਕਲ 2022 ਤੱਕ ਬਾਜ਼ਾਰ 'ਚ ਆਜਾਵੇਗਾ।ਇਸ ਤੋਂ ਇਲਾਵਾ ਰਾਇਲ ਐਨਫੀਲਡ ਦੋ-ਸਿਲੰਡਰ ਮੋਟਰਸਾਈਕਲ ਲਿਆ ਕੇ ਆਪਣੀ ਵੈਲਯੂ ਚੇਨ ਨੂੰ ਵਧਾਏਗੀ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement