(Source: Poll of Polls)
ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਜੇ ਤੁਹਾਨੂੰ ਰੋਜ਼ਾਨਾ ਦਫ਼ਤਰ ਜਾਣ ਜਾਂ ਫਿਰ ਨੇੜੇ-ਤੇੜੇ ਦੇ ਕੰਮਾਂ ਲਈ ਬਾਈਕ ਦੀ ਜ਼ਰੂਰਤ ਹੈ, ਤਾਂ ਸੈਂਕਡ ਹੈਂਡ ਬਾਈਕ ਤੁਹਾਡੇ ਲਈ ਵਧੀਆ ਵਿਕਲਪ ਹੈ। ਨਵੀਂਆਂ ਬਾਈਕਸ ਤੋਂ ਇਲਾਵਾ ਦੇਸ਼ ’ਚ ਸੈਕੰਡ ਹੈਂਡ ਬਾਈਕਸ ਦਾ ਬਾਜ਼ਾਰ ਬਹੁਤ ਵੱਡਾ ਹੈ।
Five tips to keep in mind when buying a second hand bike: ਜੇ ਤੁਹਾਨੂੰ ਰੋਜ਼ਾਨਾ ਦਫ਼ਤਰ ਜਾਣ ਜਾਂ ਫਿਰ ਨੇੜੇ-ਤੇੜੇ ਦੇ ਕੰਮਾਂ ਲਈ ਬਾਈਕ ਦੀ ਜ਼ਰੂਰਤ ਹੈ, ਤਾਂ ਸੈਂਕਡ ਹੈਂਡ ਬਾਈਕ ਤੁਹਾਡੇ ਲਈ ਵਧੀਆ ਵਿਕਲਪ ਹੈ। ਨਵੀਂਆਂ ਬਾਈਕਸ ਤੋਂ ਇਲਾਵਾ ਦੇਸ਼ ’ਚ ਸੈਕੰਡ ਹੈਂਡ ਬਾਈਕਸ ਦਾ ਬਾਜ਼ਾਰ ਬਹੁਤ ਵੱਡਾ ਹੈ ਪਰ ਨਵੀਂ ਬਾਈਕ ਖ਼ਰੀਦਣਾ ਜਿੰਨਾ ਆਸਾਨ ਹੈ, ਸੈਂਕੰਡ ਹੈਂਡ ਬਾਈਕ ਖ਼ਰੀਦਣਾ ਓਨਾ ਹੀ ਔਖਾ ਹੈ ਕਿਉਂਕਿ ਅਕਸਰ ਇਸ ਵਿੱਚ ਲੋਕਾਂ ਨਾਲ ਧੋਖਾਧੜੀ ਹੋ ਜਾਂਦੀ ਹੈ। ਪੁਰਾਣੀ ਬਾਈਕ ਖ਼ਰੀਦਦੇ ਸਮੇਂ ਇਨ੍ਹਾਂ ਪੰਜ ਨੁਕਤਿਆਂ ਦਾ ਧਿਆਨ ਜ਼ਰੂਰ ਰੱਖੋ:
ਸਰਵਿਸ ਰਿਕਾਰਡ ਚੈੱਕ ਕਰੋ
ਤੁਸੀਂ ਜਿਹੜੀ ਸੈਕੰਡ ਹੈਂਡ ਬਾਈਕ ਆਪਣੇ ਲਈ ਪਸੰਦ ਕੀਤੀ ਹੈ, ਉਸ ਦੇ ਸੌਦੇ ਨੂੰ ਕੋਈ ਅੰਤਿਮ ਰੂਪ ਦੇਣ ਤੋਂ ਪਹਿਲਾਂ ਬਾਈਕ ਦੀ ਸਰਵਿਸ ਹਿਸਟ੍ਰੀ ਵੇਖੋ। ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਬਾਈਕ ਦੀ ਸਰਵਿਸ ਕਦੋਂ ਤੇ ਕਿੰਨੀ ਵਾਰ ਹੋਈ ਹੈ। ਸਰਵਿਸ ਹਿਸਟ੍ਰੀ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਇੰਜਣ ਆਇਲ ਸਹੀ ਸਮੇਂ ’ਤੇ ਬਦਲਾਇਆ ਗਿਆ ਹੈ ਜਾਂ ਨਹੀਂ। ਇਸ ਤੋਂ ਇਲਾਵਾ ਗੱਡੀ ਦੀ RC ਠੀਕ ਤਰੀਕੇ ਚੈੱਕ ਕਰੋ।
ਇੰਸ਼ਓਰੈਂਸ
ਸੈਂਕੰਡ ਹੈਂਡ ਬਾਈਕ ਖ਼ਰੀਦਦੇ ਸਮੇਂ ਉਸ ਦਾ ਇੰਸ਼ਯੋਰੈਂਸ ਜ਼ਰੂਰ ਚੈੱਕ ਕਰੋ। ਕੀ ਇਸ ਇੰਸ਼ਯੋਰੈਂਸ ਦੇ ਦਸਤਾਵੇਜ਼ ਤੁਹਾਡੇ ਨਾਂ ਉੱਤੇ ਟ੍ਰਾਂਸਫ਼ਰ ਹੋ ਜਾਣਗੇ ਜਾਂ ਨਹੀਂ। ਬਾਈਕ ਵੇਚੇ ਜਾਣ ਦੀ ਤਰੀਕ ਤੱਕ ਉਸ ਦਾ ਰੋਡ ਟੈਕਸ ਅਦਾ ਕੀਤਾ ਗਿਆ ਹੈ ਜਾਂ ਨਹੀਂ-ਇਹ ਚੈੱਕ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
ਮਕੈਨਿਕ ਤੋਂ ਵੀ ਚੈੱਕ ਕਰਵਾਓ
ਕਿਸੇ ਸੈਕੰਡ ਹੈਂਡ ਬਾਈਕ ਬਾਰੇ ਕਿਸੇ ਸੌਦੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਆਪਣੇ ਜਾਣਕਾਰ ਮਕੈਨਿਕ ਤੋਂ ਇਸ ਨੂੰ ਜ਼ਰੂਰ ਚੈੱਕ ਕਰਵਾ ਲਵੋ। ਬਾਈਕ ਨੂੰ ਸਟਾਰਟ ਕਰ ਕੇ ਹੀ ਮਕੈਨਿਕ ਤੁਹਾਨੂੰ ਇਹ ਆਸਾਨੀ ਨਾਲ ਦੱਸ ਸਕਦਾ ਹੈ ਕਿ ਉਹ ਖ਼ਰੀਦਣ ਯੋਗ ਹੈ ਜਾਂ ਨਹੀਂ।
ਟੈਸਟ ਰਾਈਡ ਜ਼ਰੂਰ ਲਵੋ
ਜਿਹੜੀ ਬਾਈਕ ਤੁਸੀਂ ਖ਼ਰੀਦਣ ਜਾ ਰਹੇ ਹੋ, ਉਸ ਦੀ ਟੈਸਟ ਰਾਈਡ ਜ਼ਰੂਰ ਲਵੋ। ਉਸ ਨੂੰ ਚਲਾ ਕੇ ਵੇਖੇ ਬਗ਼ੈਰ ਕੋਈ ਸੌਦਾ ਫ਼ਾਈਨਲ ਨਾ ਕਰੋ। ਬਾਈਕ ਚਲਾ ਕੇ ਉਸ ਦੀ ਪਿਕਅੱਪ, ਗੀਅਰ ਸ਼ਿਫ਼ਟਿੰਗ, ਐਕਸੈਲਰੇਟਰ ਦਾ ਪਤਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿੱਚ ਕੋਈ ਖ਼ਰਾਬੀ ਤਾਂ ਨਈਂ।
NOC ਵੀ ਹੈ ਜ਼ਰੂਰੀ
ਬਾਈਕ ਖ਼ਰੀਦਦੇ ਸਮੇਂ ਬਾਈਕ ਮਾਲਕ ਤੋਂ ਉਸ ਦੀ NOC ਜ਼ਰੂਰ ਲਵੋ। ਨਾਲ ਹੀ ਚੇਤੇ ਰੱਖੋ ਕਿ ਬਾਈਕ ਉੱਤੇ ਕੋਈ ਲੋਨ ਤਾਂ ਨਹੀਂ ਚੱਲ ਰਿਹਾ। ਜੇ ਬਾਈਕ ਨੂੰ ਲੋਨ ਲੈ ਕੇ ਖ਼ਰੀਦਿਆ ਗਿਆ ਹੈ, ਤਾਂ ਤੁਹਾਨੂੰ ਉਸ ਵਿਅਕਤੀ ਤੋਂ ‘ਨੋ ਆਬਜੈਕਸ਼ਨ ਸਰਟੀਫ਼ਿਕੇਟ’ ਲੈਣਾ ਜ਼ਰੂਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :