ਪੜਚੋਲ ਕਰੋ
Advertisement
ਭਾਰਤ 'ਚ Honda ਦੀ BS6 ਰੇਂਜ ਦੇ 11 ਲੱਖ ਯੂਨਿਟ ਵਿਕੇ, Activa 125 ਸਾਬਿਤ ਹੋਈ ਮੀਲ ਪੱਥਰ
ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਦੋਪਹੀਆ ਵਾਹਨ ਦੀ ਵਿਕਰੀ 'ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੌਂਡਾ 2 ਵ੍ਹੀਲਰਜ਼ ਇੰਡੀਆ ਨੇ ਆਪਣੇ ਬੀਐਸ -6 ਵਾਹਨਾਂ ਦੀਆਂ 11 ਲੱਖ ਤੋਂ ਵੱਧ ਯੂਨਿਟ ਭਾਰਤ 'ਚ ਵੇਚੀਆਂ ਹਨ।
ਨਵੀਂ ਦਿੱਲੀ: ਕੋਰੋਨਾ 'ਚ ਜਿਥੇ ਜ਼ਿਆਦਾਤਰ ਕੰਪਨੀਆਂ ਬੰਦ ਹਨ। ਉਥੇ ਹੀ ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਦੋਪਹੀਆ ਵਾਹਨ ਦੀ ਵਿਕਰੀ 'ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੌਂਡਾ 2 ਵ੍ਹੀਲਰਜ਼ ਇੰਡੀਆ ਨੇ ਆਪਣੇ ਬੀਐਸ -6 ਵਾਹਨਾਂ ਦੀਆਂ 11 ਲੱਖ ਤੋਂ ਵੱਧ ਯੂਨਿਟ ਭਾਰਤ 'ਚ ਵੇਚੀਆਂ ਹਨ। ਇਸਦੇ ਨਾਲ, ਕੰਪਨੀ ਦੁਆਰਾ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸਦੇ ਬੀਐਸ -6 ਦੋ ਪਹੀਆ ਵਾਹਨ ਭਾਰਤੀ ਬਾਜ਼ਾਰ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਗਏ ਹਨ।
ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੇ ਸੇਲਜ਼ ਐਂਡ ਮਾਰਕੀਟਿੰਗ ਡਾਇਰੈਕਟਰ ਯਾਦਵਿੰਦਰ ਸਿੰਘ ਗੁਲੇਰੀਆ ਦਾ ਕਹਿਣਾ ਹੈ ਕਿ ਕੰਪਨੀ ਨੇ ਐਕਟਿਵਾ 125 ਨੂੰ ਬੀਐਸ 6 ਇੰਜਣ ਨਾਲ ਸਤੰਬਰ 2019 ਵਿੱਚ ਹੀ ਲਾਂਚ ਕੀਤਾ ਸੀ, ਜੋ ਕਿ ਤਕਰੀਬਨ ਨੌਂ ਮਹੀਨਿਆਂ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਇਆ ਹੈ। ਇੱਥੇ ਇਹ ਵੀ ਨੋਟ ਕਰਨ ਦੀ ਜ਼ਰੂਰਤ ਹੈ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਆਟੋ ਸੈਕਟਰ ਲਈ ਸਭ ਤੋਂ ਭੈੜਾ ਰਿਹਾ ਹੈ, ਜੋ ਇਸ ਪ੍ਰਾਪਤੀ ਨੂੰ ਹੋਰ ਵਿਸ਼ੇਸ਼ ਬਣਾਉਂਦੇ ਹਨ।
ਹੁਣ ਜ਼ਿਆਦਾ ਕਿਰਾਇਆ ਨਹੀਂ ਲੈ ਸਕਣਗੀਆਂ ਏਅਰਲਾਈਨਜ਼, ਹਵਾਬਾਜ਼ੀ ਮੰਤਰਾਲੇ ਨੇ ਕੀਤਾ ਐਲਾਨ
ਸੇਲਜ਼ ਐਂਡ ਮਾਰਕੇਟਿੰਗ ਦੇ ਡਾਇਰੈਕਟਰ ਯਾਦਵਿੰਦਰ ਸਿੰਘ ਗੁਲੇਰੀਆ ਦਾ ਕਹਿਣਾ ਹੈ ਕਿ "ਇਹ ਹੌਂਡਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਹੌਂਡਾ ਦੇ 11 ਅਪਗ੍ਰੇਡ ਕੀਤੇ ਬੀਐਸ -6 ਮਾਡਲਾਂ ਨੇ ਭਾਰਤ 'ਚ ਗਾਹਕਾਂ ਦਾ ਭਰੋਸਾ ਜਿੱਤ ਲਿਆ ਹੈ।" ਹੌਂਡਾ ਦਾ ਕਹਿਣਾ ਹੈ ਕਿ ਕੰਪਨੀ ਨੇ ਪਹਿਲਾਂ ਹੀ 2019-20 ਵਿੱਤੀ ਸਾਲ ਦੌਰਾਨ ਅਕਤੂਬਰ ਤੋਂ ਮਾਰਚ ਦੇ ਵਿਚਕਾਰ ਬੀਐਸ 6 ਦੋਪਹੀਆ ਵਾਹਨਾਂ ਦੇ 6.5 ਲੱਖ ਯੂਨਿਟ ਵੇਚੇ ਸੀ। ਪਿਛਲੇ ਚਾਰ ਮਹੀਨਿਆਂ ਵਿੱਚ ਹੋਰ 2.5 ਲੱਖ ਵਾਹਨਾਂ ਦੀ ਵਿਕਰੀ ਤਾਲਾਬੰਦੀ ਦੇ ਵਿਚਕਾਰ ਰਹੀ ਹੈ। ਐਕਟਿਵਾ 6 ਜੀ, ਡੀਓ, ਸੀਬੀ ਯੂਨੀਕੋਰਨ 160 ਅਤੇ ਸੀਬੀ ਸ਼ਾਈਨ 125 ਸਭ ਤੋਂ ਪਸੰਦ ਕੀਤੇ ਗਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਪੰਜਾਬ
Advertisement