Honda New Car: ਭਾਰਤ 'ਚ ਅਗਲੇ ਸਾਲ ਲਾਂਚ ਹੋ ਸਕਦੀ ਹੈ Honda SUV RS ਕੰਸੈਪਟ ਕਾਰ, ਲੁੱਕ ਹੈ ਸ਼ਾਨਦਾਰ
Honda Motor ਨੇ ਆਪਣੀ Honda SUV RS ਸੰਕਲਪ ਕਾਰ ਇੰਡੋਨੇਸ਼ੀਆ ਵਿੱਚ ਲਾਂਚ ਕਰ ਦਿੱਤੀ ਹੈ। ਉਮੀਦ ਹੈ ਕਿ ਇਹ SUV ਅਗਲੇ ਸਾਲ ਭਾਰਤ 'ਚ ਆ ਸਕਦੀ ਹੈ।
Honda New Car: ਜੇਕਰ ਤੁਸੀਂ ਥੋੜਾ ਵੱਖਰਾ, ਨਵੀਂ ਅਤੇ ਚੰਗੀ SUV ਕਾਰ ਦੀ ਤਲਾਸ਼ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਹੌਂਡਾ ਮੋਟਰ ਕੰਪਨੀ ਦੀ ਇੰਡੋਨੇਸ਼ੀਆਈ ਯੂਨਿਟ PT Honda Prospect Motor ਨੇ ਆਪਣੀ Honda SUV RS ਸੰਕਲਪ ਕਾਰ ਲਾਂਚ ਕੀਤੀ ਹੈ। ਫਿਲਹਾਲ ਇਸ ਕਾਰ ਨੂੰ ਇੰਡੋਨੇਸ਼ੀਆ 'ਚ ਹੀ ਲਾਂਚ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ 5-ਸੀਟਰ SUV ਨੂੰ ਅਗਲੇ ਸਾਲ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਕਾਰ 'ਚ ਕੀ ਖਾਸ ਹੈ।
ਦਮਦਾਰ ਹੋਵੇਗਾ ਇੰਜਣ
Honda SUV RS ਵਿੱਚ 1.5-ਲੀਟਰ i-VTEC ਅਤੇ i-DTEC ਇੰਜਣ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਹਾਈਬ੍ਰਿਡ ਸਿਸਟਮ ਹੋਣ ਦੀ ਵੀ ਗੱਲ ਚੱਲ ਰਹੀ ਹੈ। ਹਾਲਾਂਕਿ ਭਾਰਤ 'ਚ ਹਾਈਬ੍ਰਿਡ ਵਰਜ਼ਨ ਦੇ ਆਉਣ ਦੀ ਉਮੀਦ ਘੱਟ ਹੈ। ਖ਼ਬਰਾਂ ਮੁਤਾਬਕ ਇਸ ਕਾਰ 'ਚ ਅਲਾਏ ਵ੍ਹੀਲ ਵੀ ਹੋਣਗੇ। ਇਸ ਤੋਂ ਇਲਾਵਾ ਇਸ ਦੇ ਬੰਪਰ ਚੌੜੇ ਅਤੇ ਵੱਡੇ ਹੋਣਗੇ। ਜੋ ਇਸ ਨੂੰ ਹੋਰ ਕਾਰਾਂ ਤੋਂ ਵੱਖ ਕਰ ਦੇਵੇਗਾ।
ਸ਼ਾਨਦਾਰ ਲੁੱਕ
ਕੰਪਨੀ ਨੇ ਇਸ ਕਾਰ ਨੂੰ ਹੌਂਡਾ ਸਿਟੀ ਅਤੇ ਹੌਂਡਾ BR-V ਪਲੇਟਫਾਰਮ 'ਤੇ ਤਿਆਰ ਕੀਤਾ ਹੈ। Honda SUV RS ਦੀ ਲੁੱਕ ਦੀ ਗੱਲ ਕਰੀਏ ਤਾਂ ਇਹ ਕਾਫੀ ਹੱਦ ਤੱਕ Honda HR-V ਵਰਗੀ ਦਿਖਾਈ ਦਿੰਦੀ ਹੈ। ਇਸ ਕਾਰ 'ਚ ਰੈਪ-ਰਾਊਂਡ ਹੈੱਡਲੈਂਪਸ ਇਸ ਨੂੰ ਕਾਫੀ ਆਕਰਸ਼ਕ ਬਣਾਉਂਦੇ ਹਨ। ਇਸ ਤੋਂ ਇਲਾਵਾ ਇਸ ਦੀ ਫਰੰਟ ਲੁੱਕ ਗ੍ਰਿਲ ਵੀ ਲੁੱਕ ਨੂੰ ਨਿਖਾਰਦੀ ਹੈ। ਕਾਰ ਦੇ ਪਿਛਲੇ ਹਿੱਸੇ ਦੀ ਗੱਲ ਕਰੀਏ ਤਾਂ ਤੁਹਾਨੂੰ ਪਿਛਲੇ ਪਾਸੇ ਹੋਰੀਜੌਂਟਲ LED ਟੇਲਲੈਂਪਸ ਮਿਲਣਗੇ।
ਇਨ੍ਹਾਂ ਕਾਰਾਂ ਦਾ ਹੋਵੇਗਾ ਮੁਕਾਬਲਾ
ਜੇਕਰ ਇਸ ਕਾਰ ਨੂੰ ਭਾਰਤ 'ਚ ਲਾਂਚ ਕੀਤਾ ਜਾਂਦਾ ਹੈ, ਤਾਂ ਇਹ ਮਿਡ-ਸਾਈਜ਼ SUV ਸੈਗਮੈਂਟ 'ਚ ਪਹਿਲਾਂ ਤੋਂ ਮੌਜੂਦ Kia Seltos ਅਤੇ Hyundai Creta ਕਾਰਾਂ ਨਾਲ ਮੁਕਾਬਲਾ ਕਰੇਗੀ। ਇਸ ਤੋਂ ਇਲਾਵਾ ਇਸ ਨੂੰ ਨਿਸਾਨ ਕਿਕਸ, ਰੇਨੋ ਡਸਟਰ, ਐਮਜੀ ਐਸਟਰ, ਵੋਲਕਸਵੈਗਨ ਤਾਈਗੁਨ ਅਤੇ ਸਕੋਡਾ ਕਿਊਸ਼ਾਕ ਨਾਲ ਵੀ ਮੁਕਾਬਲਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਤੁਸੀਂ ਵੀ ਜਿੱਤਣਾ ਚਾਹੁੰਦੇ ਹੋ 40 ਲੱਖ, RBI ਦੇ ਰਿਹਾ ਹੈ ਇਹ ਮੌਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: