ਪੜਚੋਲ ਕਰੋ

How to Drive in Winter: ਧੁੰਦ 'ਚ ਚਲਾ ਰਹੇ ਹੋ ਗੱਡੀ ਤਾਂ ਇਨ੍ਹਾਂ 6 ਗੱਲਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਹੋ ਸਕਦੀ ਪ੍ਰੇਸ਼ਾਨੀ

Driving Tips : ਮੈਦਾਨੀ ਇਲਾਕਿਆਂ 'ਚ ਪਾਰਾ ਲਗਾਤਾਰ ਡਿੱਗ ਰਿਹਾ ਹੈ ਤੇ ਲੋਕ ਕੜਕਦੀ ਠੰਢ ਤੋਂ ਪ੍ਰੇਸ਼ਾਨ ਹਨ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਇਹੀ ਸਥਿਤੀ ਬਣੀ ਰਹੇਗੀ ਤੇ ਠੰਢ ਦੇ ਨਾਲ-ਨਾਲ ਧੁੰਦ ਲੋਕਾਂ ਨੂੰ..

Driving Tips : ਮੈਦਾਨੀ ਇਲਾਕਿਆਂ 'ਚ ਪਾਰਾ ਲਗਾਤਾਰ ਡਿੱਗ ਰਿਹਾ ਹੈ ਤੇ ਲੋਕ ਕੜਕਦੀ ਠੰਢ ਤੋਂ ਪ੍ਰੇਸ਼ਾਨ ਹਨ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਇਹੀ ਸਥਿਤੀ ਬਣੀ ਰਹੇਗੀ ਤੇ ਠੰਢ ਦੇ ਨਾਲ-ਨਾਲ ਧੁੰਦ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ। ਸਰਦੀਆਂ 'ਚ ਧੁੰਦ ਵਾਹਨ ਚਾਲਕਾਂ ਲਈ ਇੱਕ ਵੱਡੀ ਸਮੱਸਿਆ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਜਾਂਦੀ ਹੈ ਤੇ ਇਸ ਕਾਰਨ ਹਾਦਸੇ ਵਾਪਰਦੇ ਹਨ। ਜੇਕਰ ਤੁਸੀਂ ਵੀ ਇਸ ਮੌਸਮ 'ਚ ਸੜਕ 'ਤੇ ਗੱਡੀ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਬਹੁਤ ਧਿਆਨ ਨਾਲ ਚੱਲਣਾ ਚਾਹੀਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਟਿਪਸ ਦੱਸ ਰਹੇ ਹਾਂ ਜੋ ਤੁਹਾਨੂੰ ਠੰਢ ਤੇ ਧੁੰਦ 'ਚ ਡਰਾਈਵਿੰਗ ਕਰਦੇ ਸਮੇਂ ਅਪਣਾਉਣੇ ਚਾਹੀਦੇ ਹਨ।

1. ਸਪੀਡ 'ਚ ਨਾ ਚਲੋ
ਠੰਢ 'ਚ ਗੱਡੀ ਚਲਾਉਂਦੇ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਸਪੀਡ 'ਚ ਨਾ ਚੱਲੋ। ਗੱਡੀ ਘੱਟ ਰਫ਼ਤਾਰ ਨਾਲ ਚਲਾਓ। ਸਪੀਡ ਰੱਖੋ ਤਾਂ ਜੋ ਕਿਸੇ ਅਚਾਨਕ ਖ਼ਤਰੇ ਦੀ ਸਥਿਤੀ 'ਚ ਤੁਸੀਂ ਸਮੇਂ ਸਿਰ ਵਾਹਨ ਨੂੰ ਰੋਕ ਸਕੋ। ਦਰਅਸਲ, ਧੁੰਦ ਕਾਰਨ ਸਾਨੂੰ ਦੂਰੋਂ ਹੀ ਗੱਡੀ ਅੱਗੇ ਚੱਲਦੇ ਦੂਜੇ ਵਾਹਨ ਨਜ਼ਰ ਨਹੀਂ ਆਉਂਦੇ। ਕਈ ਵਾਰ ਨੇੜੇ ਦੀ ਵਿਜ਼ੀਬਿਲਟੀ ਵੀ ਖ਼ਰਾਬ ਹੁੰਦੀ ਹੈ। ਅਜਿਹੇ 'ਚ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਤੁਹਾਡੀ ਕਾਰ ਅੱਗੇ ਜਾ ਰਹੀ ਕਾਰ ਨਾਲ ਟਕਰਾ ਸਕਦੀ ਹੈ।

2. ਹੈੱਡਲਾਈਟਾਂ ਨੂੰ ਰੱਖੋ ਘੱਟ ਬੀਮ 'ਤੇ
ਧੁੰਦ 'ਚ ਵਿਜ਼ੀਬਿਲਟੀ ਲਈ ਤੁਹਾਨੂੰ ਆਪਣੀ ਕਾਰ ਦੀਆਂ ਹੈੱਡਲਾਈਟਾਂ ਨੂੰ ਘੱਟ ਬੀਮ 'ਤੇ ਰੱਖਣਾ ਚਾਹੀਦਾ ਹੈ। ਦਰਅਸਲ ਧੁੰਦ 'ਚ ਜੇਕਰ ਰੌਸ਼ਨੀ ਹਾਈ ਬੀਮ ਉੱਤੇ ਹੋਵੇ ਤਾਂ ਐਡਜਸਟਮੈਂਟ ਕਰਦੇ ਸਮੇਂ ਅੱਖਾਂ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਇਹ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਕਾਰ 'ਚ ਫੌਗ ਲੈਂਪ ਹੋਣਾ ਵੀ ਜ਼ਰੂਰੀ ਹੈ।

3. ਸਿਰਫ਼ ਗੱਡੀ ਚਲਾਉਣ 'ਤੇ ਦਿਓ ਧਿਆਨ
ਧੁੰਦ 'ਚ ਡਰਾਈਵਿੰਗ ਕਰਦੇ ਸਮੇਂ ਤੁਹਾਨੂੰ ਆਪਣਾ ਪੂਰਾ ਧਿਆਨ ਗੱਡੀ ਚਲਾਉਣ 'ਤੇ ਰੱਖਣਾ ਚਾਹੀਦਾ ਹੈ। ਤੁਹਾਨੂੰ ਕਿਸੇ ਵੀ ਗਤੀਵਿਧੀ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਤੁਹਾਡਾ ਧਿਆਨ ਭਟਕਾਉਂਦੀ ਹੈ। ਜਿਵੇਂ ਗੱਡੀ ਚਲਾਉਂਦੇ ਸਮੇਂ ਫ਼ੋਨ 'ਤੇ ਗੱਲ ਕਰਨਾ, ਵੀਡੀਓ ਦੇਖਣਾ ਜਾਂ ਕਾਰ ਦੇ ਪਿਛਲੇ ਪਾਸੇ ਬੈਠੇ ਵਿਅਕਤੀ ਨਾਲ ਪਿੱਛੇ ਮੁੜ-ਮੁੜ ਕੇ ਗੱਲ ਕਰਨਾ। ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਕਰਨ ਤੋਂ ਬਚਣਾ ਚਾਹੀਦਾ ਹੈ।

4. ਡੀਫੋਗਰ ਲਾ ਲਓ
ਧੁੰਦ 'ਚ ਡਰਾਈਵਿੰਗ ਕਰਦੇ ਸਮੇਂ ਧੁੰਦ ਜਾਂ ਭਾਫ਼ ਅਕਸਰ ਸ਼ੀਸ਼ੇ 'ਤੇ ਟਿਕ ਜਾਂਦੀ ਹੈ ਅਤੇ ਤੁਸੀਂ ਬਾਹਰ ਕੁਝ ਵੀ ਨਹੀਂ ਦੇਖ ਸਕਦੇ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ 'ਤੇ ਸ਼ੀਸ਼ੇ ਦੀ ਸਫਾਈ ਕਰਦੇ ਰਹੋ। ਇਸ ਸਮੱਸਿਆ ਨੂੰ ਹੱਲ ਕਰਨ ਲਈ ਡੀਫੋਗਰ ਸਭ ਤੋਂ ਵਧੀਆ ਆਪਸ਼ਨ ਹੈ। ਜੇਕਰ ਤੁਹਾਡੀ ਕਾਰ 'ਚ ਇਹ ਨਹੀਂ ਹੈ ਤਾਂ ਇਸ ਨੂੰ ਤੁਰੰਤ ਲਵਾ ਲਓ।

5. ਹੈਜ਼ਰਡ ਲਾਈਟਾਂ ਦੀ ਵਰਤੋਂ ਕਰਨ ਤੋਂ ਬਚੋ
ਇਸ ਮੌਸਮ 'ਚ ਗੱਡੀ ਚਲਾਉਂਦੇ ਸਮੇਂ ਤੁਹਾਨੂੰ ਹੈਜ਼ਰਡ ਹੈੱਡਲਾਈਟ ਦੀ ਵਰਤੋਂ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ। ਇਨ੍ਹਾਂ ਲਾਈਟਾਂ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਤੁਹਾਨੂੰ ਕਿਸੇ ਐਮਰਜੈਂਸੀ 'ਚ ਰੁਕਣਾ ਪਵੇ ਜਾਂ ਕਿਸੇ ਹੋਰ ਡਰਾਈਵਰ ਨੂੰ ਅਲਰਟ ਕਰਨਾ ਪਵੇ।

6. ਅੱਗੇ ਚੱਲਣ ਵਾਲੇ ਵਾਹਨਾਂ ਤੋਂ ਬਣਾਓ ਦੂਰੀ
ਧੁੰਦ 'ਚ ਗੱਡੀ ਚਲਾਉਂਦੇ ਸਮੇਂ ਤੁਹਾਨੂੰ ਆਪਣੇ ਅੱਗੇ ਵਾਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਦਰਅਸਲ ਹੋ ਸਕਦਾ ਹੈ ਕਿ ਧੁੰਦ 'ਚ ਉਨ੍ਹਾਂ ਨੂੰ ਅੱਗੇ ਕੋਈ ਖ਼ਤਰਾ ਹੋਵੇ ਜਾਂ ਅੱਗੇ ਕੋਈ ਗੱਡੀ ਖੜ੍ਹੀ ਮਿਲੇ। ਜੇਕਰ ਉਹ ਅਚਾਨਕ ਬ੍ਰੇਕ ਲਗਾ ਦਿੰਦਾ ਹੈ ਤੇ ਤੁਹਾਡੇ ਉਸ ਦੇ ਪਿੱਛੇ ਹੋਣ ਕਾਰਨ ਟੱਕਰ ਹੋ ਸਕਦੀ ਹੈ। ਇਸ ਲਈ ਸਹੀ ਦੂਰੀ ਰੱਖੋ, ਤਾਂ ਜੋ ਤੁਸੀਂ ਸਮੇਂ ਸਿਰ ਆਪਣੀ ਗੱਡੀ ਨੂੰ ਕਾਬੂ ਕਰ ਸਕੋ, ਭਾਵੇਂ ਉਹ ਐਮਰਜੈਂਸੀ 'ਚ ਬ੍ਰੇਕ ਲਗਾਉਣ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
Punjab News: ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
Punjab News: ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Punjab News: ਕੜਾਕੇ ਦੀ ਠੰਡ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਅੱਜ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ, ਨਹੀਂ ਖੁੱਲਣਗੇ ਸਕੂਲ, ਸਰਕਾਰੀ ਦਫ਼ਤਰ ਸਣੇ ਇਹ ਅਦਾਰੇ ਵੀ ਰਹਿਣਗੇ ਬੰਦ
Punjab News: ਕੜਾਕੇ ਦੀ ਠੰਡ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਅੱਜ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ, ਨਹੀਂ ਖੁੱਲਣਗੇ ਸਕੂਲ, ਸਰਕਾਰੀ ਦਫ਼ਤਰ ਸਣੇ ਇਹ ਅਦਾਰੇ ਵੀ ਰਹਿਣਗੇ ਬੰਦ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-01-2026)
Punjab Weather Today: ਪੰਜਾਬ-ਚੰਡੀਗੜ੍ਹ 'ਚ ਸ਼ੀਤ ਲਹਿਰ ਦਾ ਔਰੇਂਜ ਅਲਰਟ, ਸੰਘਣਾ ਕੋਹਰਾ; ਨਵਾਂਸ਼ਹਿਰ ‘ਚ ਪਹਿਲੀ ਵਾਰ ਜ਼ੀਰੋ ਡਿਗਰੀ ਤਾਪਮਾਨ, 2 ਦਿਨ ਮੀਂਹ ਦੀ ਵਾਰਨਿੰਗ
Punjab Weather Today: ਪੰਜਾਬ-ਚੰਡੀਗੜ੍ਹ 'ਚ ਸ਼ੀਤ ਲਹਿਰ ਦਾ ਔਰੇਂਜ ਅਲਰਟ, ਸੰਘਣਾ ਕੋਹਰਾ; ਨਵਾਂਸ਼ਹਿਰ ‘ਚ ਪਹਿਲੀ ਵਾਰ ਜ਼ੀਰੋ ਡਿਗਰੀ ਤਾਪਮਾਨ, 2 ਦਿਨ ਮੀਂਹ ਦੀ ਵਾਰਨਿੰਗ
Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
Embed widget