Car Care: ਕਾਰ ਦੀ ਇੰਝ ਵਧਾਓ ਮਾਈਲੇਜ਼, ਡਰਾਈਵਿੰਗ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੁਝ ਅਜਿਹੇ ਨੁਕਤਿਆਂ ਦਾ ਧਿਆਨ ਰੱਖ ਕੇ ਤੁਸੀਂ ਆਪਣੀ ਕਾਰ ਦੀ ਮਾਈਲੇਜ ਬਿਹਤਰ ਕਰ ਸਕਦੇ ਹੋ ਤੇ ਫ਼ਿਊਲ ਬਚਾ ਸਕਦੇ ਹੋ। ਇਸ ਲਈ ਤੁਹਾਨੂੰ ਮਕੈਨਿਕ ਕੋਲ ਜਾਣ ਦੀ ਲੋੜ ਨਹੀਂ ਹੈ।
How to increase your car's mileage: ਜੇ ਤੁਸੀਂ ਲੰਮੇ ਸਮੇਂ ਤੋਂ ਕਾਰ ਚਲਾ ਰਹੇ ਹੋ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਹਾਡੇ ਕਾਰ ਚਲਾਉਣ ਦਾ ਅੰਦਾਜ਼ ਮਾਈਲੇਜ ਨੂੰ ਪ੍ਰਭਾਵਿਤ ਕਰਦਾ ਹੈ। ਜੇ ਤੁਸੀਂ ਸਮੂਥ ਤਰੀਕੇ ਨਾਲ ਕਾਰ ਚਲਾਉਂਦੇ ਹੋ, ਤਾਂ ਕਾਰ ਬਿਹਤਰ ਮਾਈਲੇਜ ਦਿੰਦੀ ਹੈ। ਅਕਸਰ ਲੋਕ ਇਸ ਤੱਥ ਤੋਂ ਅਣਜਾਣ ਹੁੰਦੇ ਹਨ।
ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੁਝ ਅਜਿਹੇ ਨੁਕਤਿਆਂ ਦਾ ਧਿਆਨ ਰੱਖ ਕੇ ਤੁਸੀਂ ਆਪਣੀ ਕਾਰ ਦੀ ਮਾਈਲੇਜ ਬਿਹਤਰ ਕਰ ਸਕਦੇ ਹੋ ਤੇ ਫ਼ਿਊਲ ਬਚਾ ਸਕਦੇ ਹੋ। ਇਸ ਲਈ ਤੁਹਾਨੂੰ ਮਕੈਨਿਕ ਕੋਲ ਜਾਣ ਦੀ ਲੋੜ ਨਹੀਂ ਹੈ।
ਇੱਕ ਸਪੀਡ ਨਾਲ ਡ੍ਰਾਈਵ ਕਰੋ
ਜੇ ਤੁਸੀਂ ਆਪਣੀ ਕਾਰ ਨੂੰ ਇੱਕ ਸਪੀਡ ਨਾਲ ਚਲਾਉਣਗੇ, ਤਾਂ ਉਹ ਬਿਹਤਰ ਮਾਈਲੇਜ ਦੇਵੇਗੀ। ਤੁਸੀਂ ਵਾਰ–ਵਾਰ ਉਸ ਦੀ ਸਪੀਡ ਨੂੰ ਵੱਧ ਜਾਂ ਘੱਟ ਕਰੋਗੇ, ਤਾਂ ਉਸ ਦੀ ਮਾਈਲੇਜ ਪ੍ਰਭਾਵਿਤ ਹੋਵੇਗੀ। ਖ਼ਾਸ ਤੌਰ ਉੱਤੇ ਜੇ ਤੁਹਾਡੀ ਕਾਰ ਪੁਰਾਣੀ ਹੈ, ਤਾਂ ਤੁਹਾਨੂੰ ਜ਼ਿਆਦਾ ਸਾਵਧਾਨੀ ਨਾਲ ਚਲਾਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਤੁਸੀਂ ਸੋਚ–ਸਮਝ ਕੇ ਗੀਅਰ ਬਦਲੋ।
ਟਾਇਰ ਰੱਖੋ ਫ਼ਿੱਟ
ਜੇ ਤੁਸੀਂ ਲੌਂਗ ਡ੍ਰਾਈਵ ’ਤੇ ਜਾ ਰਹੇ ਹੋ, ਤਾਂ ਤੁਸੀਂ ਆਪਣੀ ਕਾਰ ਦੇ ਟਾਇਰ ਨੂੰ ਜ਼ਰੂਰ ਚੈੱਕ ਕਰ ਲਵੋ। ਉਨ੍ਹਾਂ ਵਿੱਚ ਹਵਾ ਚੈੱਕ ਕਰ ਲਵੋ ਤੇ ਇਹ ਵੇਖ ਲਵੋ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਜੇ ਤੁਹਾਡੀ ਕਾਰ ਦੇ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ, ਤਾਂ ਕਾਰ ਦੀ ਮਾਈਲੇਜ ਵੀ ਵਧੀਆ ਮਿਲੇਗੀ। ਪੁਰਾਣੇ ਜਾਂ ਵੱਧ ਇਸਤੇਮਾਲ ਕੀਤੇ ਟਾਇਰਾਂ ਨਾਲ ਡ੍ਰਾਈਵ ਕਰਨਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ।
ਓਵਰਲੋਡਿੰਗ ਨਾ ਕਰੋ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਰ ਵਿੱਚ ਜ਼ਿਆਦਾ ਸਵਾਰੀਆਂ ਹੋਣ ’ਤੇ ਉਸ ਦੀ ਮਾਈਲੇਜ ਪ੍ਰਭਾਵਿਤ ਹੁੰਦੀ ਹੈ। ਤੁਸੀਂ ਕਿਸੇ ਲੌਂਗ ਡ੍ਰਾਈਵ ਉੱਤੇ ਜਾਂਦੇ ਸਮੇਂ ਕਾਰ ਵਿੱਚ ਉਸ ਦੀ ਸਮਰੱਥਾ ਅਨੁਸਾਰ ਹੀ ਸਵਾਰੀਆਂ ਬਿਠਾਓ। ਤਦ ਹੀ ਤੁਹਾਡੀ ਕਾਰ ਬਿਹਤਰ ਤਰੀਕੇ ਆਪਣੀ ਕਾਰਗੁਜ਼ਾਰੀ ਵਿਖਾ ਸਕੇਗੀ। ਓਵਰਲੋਡਿੰਗ ਕਰਨਾ ਗ਼ੈਰ ਕਾਨੂੰਨੀ ਵੀ ਹੁੰਦਾ ਹੈ ਤੇ ਤੁਹਾਡਾ ਚਾਲਾਨ ਕੀਤਾ ਜਾ ਸਕਦਾ ਹੈ।
ਰੈੱਡ ਲਾਈਟ ਤੇ ਟ੍ਰੈਫ਼ਿਕ ’ਚ AC ਬੰਦ ਕਰ ਦੇਵੋ
ਗਰਮੀਆਂ ’ਚ ਜ਼ਿਆਦਾਤਰ ਲੋਕ ਕਾਰ ’ਚ ਏਸੀ ਵਰਤਦੇ ਹਨ। ਜੇ ਤੁਸੀਂ ਰੈੱਡ ਲਾਈਟ ਉੱਤੇ ਖੜ੍ਹੇ ਹੋ ਜਾਂ ਜ਼ਿਆਦਾ ਟ੍ਰੈਫ਼ਿਕ ’ਚੋਂ ਡ੍ਰਾਈਵ ਕਰ ਰਹੇ ਹੋ, ਤਾਂ ਤੁਹਾਨੂੰ ਆਪਣੀ ਕਾਰ ਦਾ ਏਸੀ ਬੰਦ ਕਰ ਦੇਣਾ ਚਾਹੀਦਾ ਹੈ। ਜਦੋਂ ਕਾਰ ਸਲੋਅ ਚੱਲ ਰਹੀ ਹੋਵੇ ਜਾਂ ਟ੍ਰੈਫ਼ਿਕ ਵਿੱਚ ਖੜ੍ਹੀ ਹੋਵੇ, ਤਾਂ ਉਸ ਵੇਲੇ ਏਸੀ ਚਲਾਉਣ ਨਾਲ ਉਸ ਦੇ ਇੰਜਣ ਉੱਤੇ ਲੋਡ ਵਧ ਜਾਂਦਾ ਹੈ ਤੇ ਮਾਈਲੇਜ ਪ੍ਰਭਾਵਿਤ ਹੁੰਦੀ ਹੈ।