ਫ਼ਰਵਰੀ ਮਹੀਨੇ ਇਨ੍ਹਾਂ SUVs ’ਤੇ ਮਿਲ ਰਹੀ ਭਾਰੀ ਛੋਟ
ਜੇ ਤੁਸੀਂ ਵੀ ਇਸ ਸੈਗਮੈਂਟ ਦੀ ਕਾਰ ਲੈਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਇਹ ਮਹੀਨਾ ਤੁਹਾਡੇ ਲਈ ਸਰਬੋਤਮ ਹੈ। ਫ਼ਰਵਰੀ ਮਹੀਨੇ 4 ਮੀਟਰ SUV ਸੈਗਮੈਂਟ ਦੀਆਂ ਸ਼ਾਨਦਾਰ ਕਾਰਾਂ ਉੱਤੇ ਵੱਡਾ ਡਿਸਕਾਊਂਟ ਮਿਲ ਰਿਹਾ ਹੈ।

ਭਾਰਤੀ ਆਟੋ ਬਾਜ਼ਾਰ ਵਿੱਚ ਹੁਣ 4 ਮੀਟਰ SUV ਸੈਗਮੈਂਟ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਹੈਚਬੈਕ ਤੇ ਛੋਟੀ ਐੱਸਯੂਵੀ ਦੇ ਮੁਕਾਬਲੇ ਵੱਧ ਖ਼ਰੀਦਿਆ ਜਾ ਰਿਹਾ ਹੈ। ਜੇ ਤੁਸੀਂ ਵੀ ਇਸ ਸੈਗਮੈਂਟ ਦੀ ਕਾਰ ਲੈਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਇਹ ਮਹੀਨਾ ਤੁਹਾਡੇ ਲਈ ਸਰਬੋਤਮ ਹੈ। ਫ਼ਰਵਰੀ ਮਹੀਨੇ 4 ਮੀਟਰ SUV ਸੈਗਮੈਂਟ ਦੀਆਂ ਸ਼ਾਨਦਾਰ ਕਾਰਾਂ ਉੱਤੇ ਵੱਡਾ ਡਿਸਕਾਊਂਟ ਮਿਲ ਰਿਹਾ ਹੈ।
Maruti Suzuki Vitara Brezza
ਮਾਰੂਤੀ ਸੁਜ਼ੂਕੀ ਵੱਲੋਂ ਵਿਟਾਰਾ ਬ੍ਰੈਜ਼ਾ ਉੱਤੇ 35,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਵਿੱਚ 10,000 ਰੁਪਏ ਦਾ ਕੈਸ਼ ਬੈਨੇਫ਼ਿਟ, 20,000 ਰੁਪਏ ਦਾ ਐਕਸਚੇਂਜ ਬੋਨਸ ਤੇ 4,000 ਰੁਪਏ ਤੱਕ ਦਾ ਕਾਰਪੋਰੇਟ ਬੋਨਸ ਮਿਲ ਰਿਹਾ ਹੈ। ਇਸ ਕਾਰ ਨੂੰ 7.39 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਘਰ ਲਿਜਾਂਦਾ ਜਾ ਸਕਦਾ ਹੈ।
Toyota Urban Cruiser
ਜੇ ਤੁਸੀਂ ਇਸ ਮਹੀਨੇ Toyota ਦੀ ਅਰਬਨ ਕਰੂਜ਼ਰ ਖ਼ਰੀਦਦੇ ਹੋ, ਤਾਂ ਫ਼ਰਵਰੀ ਮਹੀਨੇ ’ਚ ਖ਼ਰੀਦਣ ਲਈ 15,000 ਰੁਪਏ ਤੱਕ ਦਾ ਕੈਸ਼ ਡਿਸਕਾਊਂਟ ਅਤੇ 20000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇਸ ਕਾਰ ਦੀ ਕੀਮਤ ਅੱਠ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Tata Nexon
ਇਸ ਕਾਰ ਉੱਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇਸ ਕਾਰ ਦੀ ਕੀਮਤ 7.0 ਲੱਖ ਰੁਪਏ ਤੋਂ ਸ਼ੁਰੂ ਹੋ ਕੇ 12.70 ਲੱਖ ਰੁਪਏ ਤੱਕ ਹੈ।






















