Hyundai Alcazar ਤੋਂ ਲੈਕੇ Citroen C-5 ਤਕ, ਇਸ ਮਹੀਨੇ ਲੌਂਚ ਹੋਣਗੀਆਂ ਇਹ ਦਮਦਾਰ ਕਾਰਾਂ
ਅਪ੍ਰੈਲ 'ਚ ਵੀ ਕਈ ਸ਼ਾਨਦਾਰ ਕਾਰਾਂ ਦਸਤਕ ਦੇਣ ਜਾ ਰਹੀਆਂ ਹਨ। ਇਨ੍ਹਾਂ 'ਚ Citroen C-5 ਤੋਂ ਲੈਕੇ Hyundai Alcazar ਤਕ ਸ਼ਾਮਲ ਹਨ।
ਇਸ ਸਾਲ ਆਟੋਮੋਬਾਇਲ ਇੰਡਸਟਰੀ ਨੇ ਕਾਫੀ ਤੇਜ਼ੀ ਨਾਲ ਰਫਤਾਰ ਫੜੀ ਹੈ। ਪਿਛਲੇ ਤਿੰਨ ਮਹੀਨਿਆਂ 'ਚ ਇਕ ਤੋਂ ਵਧ ਕੇ ਇਕ ਕਾਰਾਂ ਲੌਂਚ ਹੋ ਰਹੀਆਂ ਹਨ। ਹੁਣ ਅਪ੍ਰੈਲ 'ਚ ਵੀ ਕਈ ਸ਼ਾਨਦਾਰ ਕਾਰਾਂ ਦਸਤਕ ਦੇਣ ਜਾ ਰਹੀਆਂ ਹਨ। ਇਨ੍ਹਾਂ 'ਚ Citroen C-5 ਤੋਂ ਲੈਕੇ Hyundai Alcazar ਤਕ ਸ਼ਾਮਲ ਹਨ। ਉੱਥੇ ਹੀ ਪਿਛਲੇ ਮਹੀਨੇ ਫੋਰਡ ਈਕੋਸਪੋਰਟ ਦੇ ਨਿਊ ਲੁੱਕ ਤੇ ਜੀਪ ਰੈਂਗਲਰ ਜਿਹੀਆਂ ਕਾਰਾਂ ਲੌਂਚ ਹੋਈਆਂ ਸਨ। ਆਓ ਜਾਣਦੇ ਹਾਂ ਇਸ ਮਹੀਨੇ ਕਿਹੜੀਆਂ ਕਾਰਾਂ ਲੌਂਚ ਹੋਣ ਜਾ ਰਹੀਆਂ ਹਨ।
Citroen C-5- ਇਸ ਮਹੀਨੇ Citroen C-5- ਏਅਰਕ੍ਰੌਸ ਕਾਰ ਭਾਰਤ 'ਚ ਆਪਣਾ ਡੈਬਿਊ ਕਰ ਰਹੀ ਹੈ। ਲੰਬੇ ਸਮੇਂ ਤੋਂ ਇਸ ਕਾਰ ਦੇ ਲੌਂਚ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਕਾਰ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ 6 ਅਪ੍ਰੈਲ ਤਕ ਇਸਦੀ ਬੁਕਿੰਗ ਕਰਵਾਉਂਦੇ ਹੋ ਤਾਂ ਕੰਪਨੀ ਤਹਾਨੂੰ ਕਈ ਆਫਰਸ ਦੇਵੇਗੀ। Citroen C-5 ਨੂੰ 7 ਅਪ੍ਰੈਲ ਨੂੰ ਲੌਂਚ ਕੀਤਾ ਜਾਵੇਗਾ। Citroen C-5 'ਚ 2.0 ਲੀਟਰ ਦਾ 4 ਸਲੰਡਰ ਡੀਜ਼ਲ ਇੰਜਣ ਦਿੱਤਾ ਜਾਵੇਗਾ। ਜੋ 177bhp ਦੀ ਪਾਵਰ 'ਤੇ 400mm ਦਾ ਪੀਕ ਟਾਰਕ ਜੈਨਰੇਟ ਕਰਦਾ ਹੈ। ਇਸ 'ਚ 8 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵਾਲਾ ਗੀਅਰਬੌਕਸ ਦਿੱਤਾ ਜਾਵੇਗਾ। ਮਾਇਲੇਜ ਦੇ ਮਾਮਲੇ 'ਚ ਵੀ ਇਸ ਨੂੰ ਕਾਫੀ ਦਮਦਾਰ ਕਾਰ ਮੰਨਿਆ ਜਾ ਰਿਹਾ ਹੈ। ਇਹ ਕਾਰ 18.6 ਕਿਲੋਮੀਟਰ ਪ੍ਰਤੀ ਲੀਟਰ ਮਾਇਲੇਜ ਦੇਵੇਗੀ।
Hyundai Alcazar- ਇਸ ਮਹੀਨੇ ਹੁੰਡਈ ਦੀ ਮੋਸਟ ਅਵੇਟਡ 7 ਸੀਟਰ ਐਸਯੂਵੀ ਅਲਕਜ਼ਰ ਵੀ ਲੌਂਚ ਹੋਣ ਵਾਲੀ ਹੈ। ਇਸ ਕਾਰ ਨੂੰ ਭਾਰਤ 'ਚ ਸੇਲ ਲਈ ਇਸ ਸਾਲ ਦੇ ਆਖੀਰ ਤਕ ਉਤਾਰਿਆ ਜਾ ਸਕਦਾ ਹੈ। ਹੁੰਡਈ ਅਲਕਜ਼ਰ 'ਚ 1.5 ਲੀਟਰ ਦਾ ਨੈਚੂਰਲੀ ਏਸਪਿਰੇਟਡ ਪੈਟਰੋਲ ਇੰਜਨ, 1.5 ਲੀਟਰ ਦਾ ਟਰਬੋਚਾਰਜਡ ਡੀਜਲ ਇੰਜਨ ਤੇ 1.4 ਲੀਟਰ ਦਾ ਟਰਬੋਚਾਰਜਡ ਪੈਟਰੋਲ ਇੰਜਨ ਦਿੱਤਾ ਜਾਵੇਗਾ। ਇਹ ਕਾਰ ਏਐਮਟੀ ਤੇ ਮੈਨੂਅਲ ਟ੍ਰਾਂਸਮਿਸ਼ਨ ਗੀਅਰਬੌਕਸ ਨਾਲ ਲੈਸ ਹੋਵੇਗੀ। ਕਾਰ ਦੀ ਕੀਮਤ 14 ਤੋਂ 20 ਲੱਖ ਦੇ ਵਿਚ ਹੋ ਸਕਦੀ ਹੈ।
Skoda KUSHAQ- ਸਕੌਡਾ ਦੀ ਐਸਯੂਵੀ ਕਾਰ ਕੁਸ਼ਤ ਤੋਂ ਪਰਦਾ ਉੱਠ ਚੁੱਕਾ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਮਹੀਨੇ ਇਹ ਕਾਰ ਲੌਂਚ ਹੋ ਸਕਦੀ ਹੈ। ਇਸ ਕਾਰ ਨੂੰ MQB-A0 ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਹ ਮੇਡ ਇਨ ਇੰਡੀਆ ਕਾਰ ਹੈ। ਇਸ ਕਾਰ 'ਚ 1.0 ਲੀਟਰ ਦਾ 3 ਸਲੰਡਰ ਟਰਬੋ ਪੈਟਰੋਲ ਇੰਜਣ ਮਿਲੇਗਾ। ਜੋ 110bhp ਦੀ ਪਾਵਰ ਦੇਵੇਗਾ ਤੇ ਦੂਜਾ 1.5 ਲੀਟਰ ਦਾ 4 ਸਲੰਡਰ ਟਰਬੋ ਪੈਟਰੋਲ ਇੰਜਣ, 147bhp ਦੀ ਪਾਵਰ ਦੇਵੇਗਾ। ਇਸ ਦੇ ਇੰਜਣ ਦੇ ਨਾਲ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੇ 7 ਸਪੀਡ ਡਾਇਰੈਕਟ ਸ਼ਿਫਟ ਗੀਅਰਬੌਕਸ ਦੀ ਆਪਸ਼ਨ ਮਿਲੇਗੀ। ਐਸਯੂਵੀ ਸੈਗਮੇਂਟ 'ਚ ਇਹ ਕਾਰ ਕੰਪੀਟੀਸ਼ਨ ਨੂੰ ਵਧਾਉਣ ਵਾਲੀ ਹੈ।