Upcoming SUV Car: ਆਪਣਾ ਬਜਟ ਰੱਖੋ ਤਿਆਰ, ਬਾਜ਼ਾਰ 'ਚ ਆਉਣ ਵਾਲੀਆਂ ਨੇ 2 ਨਵੀਆਂ ਸ਼ਾਨਦਾਰ SUV, ਜਾਣੋ ਹਰ ਜਾਣਕਾਰੀ
Upcoming SUV Car: ਜੇ ਤੁਸੀਂ ਵੀ ਨਵੀਂ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। Hyundai Alcazar ਫੇਸਲਿਫਟ ਭਾਰਤੀ ਬਾਜ਼ਾਰ 'ਚ 9 ਸਤੰਬਰ ਨੂੰ ਅਤੇ ਟਾਟਾ ਕਰਵ 2 ਸਤੰਬਰ ਨੂੰ ਆਵੇਗੀ।
Upcoming SUV Car in India: ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ SUV ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਸਾਲ 2024 ਵਿੱਚ ਭਾਰਤ ਵਿੱਚ ਵਿਕਣ ਵਾਲੀਆਂ ਸਾਰੀਆਂ ਕਾਰਾਂ ਵਿੱਚੋਂ 52 ਪ੍ਰਤੀਸ਼ਤ SUV ਸਨ। ਅਗਲੇ ਮਹੀਨੇ ਭਾਰਤ ਦੀਆਂ ਦੋ ਵੱਡੀਆਂ ਕੰਪਨੀਆਂ ਹੁੰਡਈ ਇੰਡੀਆ ਅਤੇ ਟਾਟਾ ਮੋਟਰਸ ਆਪਣੀ ਨਵੀਂ ਮਿਡ-ਸਾਈਜ਼ SUV ਲਾਂਚ ਕਰਨ ਜਾ ਰਹੀਆਂ ਹਨ।
ਜੇਕਰ ਤੁਸੀਂ ਵੀ ਨਵੀਂ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ। Hyundai Alcazar ਫੇਸਲਿਫਟ ਭਾਰਤੀ ਬਾਜ਼ਾਰ 'ਚ 9 ਸਤੰਬਰ ਨੂੰ ਤੇ ਟਾਟਾ ਕਰਵ 2 ਸਤੰਬਰ ਨੂੰ ਆਵੇਗੀ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ SUV ਦੇ ਸੰਭਾਵਿਤ ਫੀਚਰਸ, ਪਾਵਰਟ੍ਰੇਨ ਅਤੇ ਕੀਮਤ ਬਾਰੇ।
Creta ਦੀ ਜ਼ਬਰਦਸਤ ਸਫਲਤਾ ਤੋਂ ਬਾਅਦ Hyundai ਨੇ ਹੁਣ ਆਪਣੀ ਮਸ਼ਹੂਰ SUV Alcazar ਦੇ ਫੇਸਲਿਫਟ ਮਾਡਲ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਸ ਨਵੇਂ ਮਾਡਲ 'ਚ ਕੰਪਨੀ ਨੇ ਲੈਵਲ-2 ADAS ਟੈਕਨਾਲੋਜੀ ਅਤੇ 70 ਤੋਂ ਜ਼ਿਆਦਾ ਕਨੈਕਟਡ ਫੀਚਰਸ ਨੂੰ ਜੋੜਿਆ ਹੈ। Hyundai Alcazar ਦੀ ਇਹ ਨਵੀਂ ਫੇਸਲਿਫਟ 9 ਸਤੰਬਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਹੋਵੇਗੀ।
ਇਸ ਗੱਡੀ 'ਚ 1.5-ਲੀਟਰ ਪੈਟਰੋਲ ਇੰਜਣ ਹੋਵੇਗਾ, ਜੋ 160bhp ਦੀ ਪਾਵਰ ਅਤੇ 253Nm ਦਾ ਟਾਰਕ ਦੇਵੇਗਾ। ਇਸ ਦੇ ਨਾਲ ਹੀ ਇਸ ਵਿੱਚ 1.5-ਲੀਟਰ ਡੀਜ਼ਲ ਇੰਜਣ ਦਾ ਵਿਕਲਪ ਵੀ ਹੋਵੇਗਾ, ਜੋ 116bhp ਦੀ ਪਾਵਰ ਅਤੇ 250Nm ਦਾ ਟਾਰਕ ਪੈਦਾ ਕਰੇਗਾ।
ਟਾਟਾ ਕਰਵ ਦਾ ICE (ਇੰਟਰਨਲ ਕੰਬਸ਼ਨ ਇੰਜਣ) ਵਰਜਨ ਭਾਰਤ ਵਿੱਚ 3 ਸਤੰਬਰ ਨੂੰ ਲਾਂਚ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟਾਟਾ ਨੇ ਇਸ ਮਾਡਲ ਦੇ ਇਲੈਕਟ੍ਰਿਕ ਵੇਰੀਐਂਟ ਨੂੰ ਮਈ 'ਚ ਭਾਰਤ 'ਚ ਲਾਂਚ ਕੀਤਾ ਸੀ। ਟਾਟਾ ਕਰਵ ਵਿੱਚ ਤਿੰਨ ਇੰਜਣ ਵਿਕਲਪ ਉਪਲਬਧ ਹੋਣਗੇ ਜਿਸ ਵਿੱਚ 1.2-ਲੀਟਰ ਪੈਟਰੋਲ ਇੰਜਣ, 1.2-ਲੀਟਰ GDI ਪੈਟਰੋਲ ਇੰਜਣ ਅਤੇ 1.5-ਲੀਟਰ ਡੀਜ਼ਲ ਇੰਜਣ ਸ਼ਾਮਲ ਹਨ।
ਕਾਰ ਦੀਆਂ ਵਿਸ਼ੇਸ਼ਤਾਵਾਂ ਵਿੱਚ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਵਾਇਰਲੈੱਸ ਚਾਰਜਿੰਗ ਅਤੇ ਵਾਇਰਲੈੱਸ ਸਮਾਰਟਫੋਨ ਕਨੈਕਟੀਵਿਟੀ ਵਰਗੀਆਂ ਤਕਨੀਕਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਸ SUV 'ਚ ADAS ਤਕਨੀਕ ਮਿਲਣ ਦੀ ਵੀ ਸੰਭਾਵਨਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।