ਪੜਚੋਲ ਕਰੋ
Advertisement
ਆ ਗਿਆ ਫੈਸਟੀਵਲ ਸੀਜ਼ਨ, ਹੁਣ ਖਰੀਦੋ ਬਿਹਤਰੀਨ ਡਿਸਕਾਉਂਟ 'ਤੇ ਕਾਰ, ਜਾਣੋ Datsun ਤੇ Hyundai ਦੇ ਆਫਰ
ਡੈਟਸਨ ਆਪਣੇ Datsun RediGo ਤੇ Datsun Go 'ਤੇ ਹਜ਼ਾਰਾਂ ਰੁਪਏ ਦੀ ਛੂਟ ਦੇ ਰਹੀ ਹੈ। ਇਹ ਆਫਰ ਸਿਰਫ 30 ਸਤੰਬਰ ਤੱਕ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਜਲਦੀ ਹੀ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕਾਰ ਕੰਪਨੀਆਂ ਪਹਿਲਾਂ ਹੀ ਗਾਹਕਾਂ ਨੂੰ ਲੁਭਾਉਣ ਵਾਲੇ ਆਫਰ ਪੇਸ਼ ਕਰ ਰਹੀ ਹੈ। ਡੈਟਸਨ ਵੀ ਇਸ ਵਿਚ ਪਿੱਛੇ ਨਹੀਂ। ਕੰਪਨੀ ਸਤੰਬਰ ਵਿੱਚ ਆਪਣੀਆਂ ਕਾਰਾਂ 'ਤੇ ਖਾਸ ਛੂਟ ਦੇ ਰਹੀ ਹੈ। ਆਓ ਜਾਣਦੇ ਹਾਂ ਕਿਹੜੀ ਕਾਰ 'ਤੇ ਕੀ ਆਫਰ ਮਿਲ ਰਿਹਾ ਹੈ।
Datsun RediGo 'ਤੇ ਮਿਲ ਰਿਹਾ ਇਹ ਆਫਰ:
ਡੈਟਸਨ ਆਪਣੀ ਐਂਟਰੀ ਲੈਵਲ ਹੈਚਬੈਕ Datsun RediGo 'ਤੇ 29,500 ਰੁਪਏ ਦਾ ਆਫਰ ਪੇਸ਼ ਕਰ ਰਹੀ ਹੈ। ਇਨ੍ਹਾਂ ਵਿੱਚੋਂ, 7,500 ਦੇ ਬੁਕਿੰਗ ਬੈਨੀਫਿਟ ਤੇ 15,000 ਰੁਪਏ ਤੱਕ ਦੇ ਐਕਸਚੇਂਜ ਆਫਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ ਕਾਰ 'ਤੇ 7,000 ਰੁਪਏ ਤੱਕ ਦੀ ਕਾਰਪੋਰੇਟ ਆਫਰ ਵੀ ਪੇਸ਼ ਕੀਤਾ ਜਾ ਰਹੀ ਹੈ। ਇਹ ਆਫਰ 30 ਸਤੰਬਰ ਤੱਕ ਹੈ ਜਾਂ ਸਟਾਕ ਖਤਮ ਤਕ ਰਹੇਗਾ।
Datsun Go 'ਤੇ ਵੀ ਮਿਲ ਰਿਹਾ ਇਹ ਆਫਰ:
ਜੇਕਰ ਤੁਸੀਂ ਸਤੰਬਰ ਵਿੱਚ Datsun Go ਖਰੀਦ ਦੇ ਹੋ ਤਾਂ ਤੁਹਾਨੂੰ 54,500 ਰੁਪਏ ਤੱਕ ਦੇ ਬੈਨੀਫਿਟ ਮਿਲਣਗੇ। ਇਨ੍ਹਾਂ 'ਚ 20,000 ਰੁਪਏ ਤੱਕ ਦੀ ਨਕਦ ਛੂਟ ਤੇ ਐਕਸਚੇਂਜ ਆੱਫਰ ਦੇ ਲਾਭ ਸ਼ਾਮਲ ਹਨ। ਸਿਰਫ ਇਹ ਹੀ ਨਹੀਂ, ਇਸ 'ਤੇ 7,500 ਰੁਪਏ ਤੱਕ ਦਾ ਬੁਕਿੰਗ ਬੈਨੀਫਿਟ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਕਾਰ ਨੂੰ ਖਰੀਦਣ 'ਤੇ 7,000 ਰੁਪਏ ਦਾ ਕਾਰਪੋਰੇਟ ਆਫਰ ਵੀ ਉਪਲਬਧ ਹੈ।
Hyundai ਦੀਆਂ ਕਾਰਾਂ 'ਤੇ ਵੀ ਮਿਲ ਰਿਹਾ ਡਿਸਕਾਊਂਟ:
Hyundai ਵੀ ਆਪਣੀਆਂ ਕਾਰਾਂ 'ਤੇ 50,000 ਤੋਂ ਜ਼ਿਆਦਾ ਦੀ ਛੂਟ ਦੇ ਰਹੀ ਹੈ। Hyundai Aura, Hyundai Grand i10 Nios, Hyundai Santro, Hyundai i20 ਤੇ Hyundai Grand i10 'ਤੇ ਹਜ਼ਾਰਾਂ ਰੁਪਏ ਤਕ ਦਾ ਡਿਸਕਾਉਂਟ ਮਿਲ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement