ਹੁਣ ਨਵੇਂ ਅੰਦਾਜ਼ 'ਚ Hyundai i20, ਬੁਕਿੰਗ ਸ਼ੁਰੂ, 5 ਨਵੰਬਰ ਨੂੰ ਹੋਵੇਗੀ ਲਾਂਚ
ਮੰਨਿਆ ਜਾ ਰਿਹਾ ਹੈ ਕਿ Elite i20 ਦੀ ਕੀਮਤ ਪੁਰਾਣੀ i20 ਤੋਂ ਥੋੜ੍ਹੀ ਵੱਧ ਹੋ ਸਕਦੀ ਹੈ। ਨਵੀਂ i20 ਚਾਰ ਵੇਰੀਐਂਟ ਵਿੱਚ ਉਪਲਬਧ ਹੋਵੇਗੀ। ਇਸ ਵਿੱਚ ਮੈਗਨਾ, ਸਪੋਰਟਜ਼, ASTA ਤੇ ASTA (O) ਵੇਰੀਐਂਟ ਸ਼ਾਮਲ ਹੋਣਗੇ। ਇਹ ਕਾਰ ਪੈਟਰੋਲ, ਡੀਜ਼ਲ ਤੇ ਟਰਬੋ ਪੈਟਰੋਲ BS6 ਇੰਜਣ ਨਾਲ ਲੈਸ ਹੋਵੇਗੀ।
ਨਵੀਂ ਦਿੱਲੀ: ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ‘ਹੁੰਡਈ’ (Hyundai) ਦੀ ਪ੍ਰੀਮੀਅਮ ਹੈਚਬੈਕ i20 (ਆਈ 20) ਦਾ ਨਵਾਂ ਮਾਡਲ Elite ਅਗਲੇ ਮਹੀਨੇ ਲਾਂਚ ਕੀਤੀ ਜਾਵੇਗਾ। ਕੰਪਨੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ Elite i20 ਨੂੰ 5 ਨਵੰਬਰ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ। ਇਸ ਕਾਰ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਇਸ ਨੂੰ 21 ਹਜ਼ਾਰ ਰੁਪਏ ਦੀ ਟੋਕਨ ਰਾਸ਼ੀ ਨਾਲ ਬੁੱਕ ਕੀਤਾ ਜਾ ਸਕਦਾ ਹੈ।
ਕੰਪਨੀ ਨੇ ਹਾਲੇ ਇਸ ਕਾਰ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਂਝ
ਨਵੀਂ ਹੁੰਡਈ i20 ਗਲੋਬਲ ਡਿਜ਼ਾਇਨ ਫ਼ਿਲਾਸਫ਼ੀ ਉੱਤੇ ਆਧਾਰਤ ਹੋਵੇਗੀ। ਇਹ ਕਾਰ ਸਪੋਰਟੀ ਲੁੱਕ ਨਾਲ ਆਵੇਗੀ। ਇਸ ਦੀ ਹੈੱਡਲਾਈਟ ਪ੍ਰੋਜੈਕਟਰ ਹੈੱਡ ਲੈਂਪਸ ਨਾਲ ਸਲੀਕ LED DRLs, ਤਿਕੋਨੀ ਫ਼ੌਗ ਲੈਂਪ ਹਾਊਸਿੰਗ ਨਾਲ ਸ਼ਾਰਕ ਫ਼ਿਨ ਐਂਟੀਨਾ, ਡਿਊਏਲ ਟੋਨ ਅਲਾਇ ਵ੍ਹੀਲਜ਼ ਤੇ ਟੇਲ ਲੈਂਪਸ ਦੇ ਨਾਲ-ਨਾਲ ਰਿਫ਼ਲੈਕਟਰ ਤੇ ਕ੍ਰੋਮ ਸਟਿੱਪ ਸ਼ਾਮਲ ਹਨ। ਇਸ ਦੇ ਪਿਛਲੇ ਪਾਸੇ ਬਿਹਤਰੀਨ ਵਾਈਪਰ ਦਿੱਤਾ ਗਿਆ ਹੈ।
ਨਵੀਂ Hyundai i20 ਵਿੱਚ ਬਹੁਤ ਸਾਰੇ ਨਵੇਂ ਫ਼ੀਚਰਜ਼ ਹੋਣਗੇ। ਇਸ ਵਿੱਚ 10.25 ਇੰਚ ਸਕ੍ਰੀਨ ਦਾ ਫ਼ੁੱਲ ਡਿਜੀਟਲ ਇੰਸਟਰੂਮੈਂਟ ਕੰਸੋਲ ਮਿਲੇਗਾ। ਇਸ ਦੇ ਨਾਲ ਹੀ ਐਂਡ੍ਰਾਇਡ ਆੱਟੋ ਤੇ ਐਪਲ ਕਾਰ–ਪਲੇਅ ਨਾਲ 10.25 ਇੰਚ ਟੱਚ–ਸਕ੍ਰੀਨ ਇਨਫ਼ੋਟੇਨਮੈਂਟ ਸਿਸਟਮ, ਐਂਬੀਐਂਟ ਲਾਈਟਿੰਗ, ਵਾਇਰਲੈੱਸ ਸਮਾਰਟਫ਼ੋਨ ਚਾਰਜ, ਕੀ-ਲੈੱਸ ਐਂਟਰੀ, ਪੁਸ਼ ਬਟਨ ਸਮਾਰਟ ਤੇ Bose ਪ੍ਰੀਮੀਅਮ ਆੱਡੀਓ ਸਿਸਟਮ ਜਿਹੇ ਫ਼ੀਚਰਜ਼ ਵੀ ਇਸ ਵਿੱਚ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ਵਿੱਚ ਹਵਾਦਾਰ ਸੀਟਾਂ, 6 ਏਅਰਬੈਗ, ਰਿਵਰਸ ਕੈਮਰਾ ਤੇ ਆੱਡੀਓ ਕੰਟਰੋਲ ਜਿਹੇ ਫ਼ੀਚਰਜ਼ ਵੀ ਮਿਲਣਗੇ।
ਨਵਾਂਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਖਬਰ! ਪੈਸੇ ਨਾ ਮਿਲਣ 'ਤੇ ਨੌਜਵਾਨ ਵੱਲੋਂ ਮਾਪਿਆਂ ਦਾ ਕਤਲ
ਨਵੀਂ Hyundai i20 ਵਿੱਚ 1.2 ਲਿਟਰ ਨੈਚੁਰਲੀ ਐਸਪੀਰੇਟਡ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 83 hp ਦੀ ਪਾੱਵਰ ਤੇ 113 Nm ਟੌਰਕ ਜੈਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ 1 ਲਿਟਰ ਟਰਬੋ ਪੈਟਰੋਲ ਦਾ ਵਿਕਲਪ ਵੀ ਦਿੱਤਾ ਜਾਵੇਗਾ, ਜੋ 120 hp ਦੀ ਪਾਵਰ ਤੇ 172 Nm ਟੌਰਕ ਦੇਣ ਦੇ ਸਮਰੱਥ ਹੋਵੇਗਾ। ਡੀਜ਼ਲ ਵਿੱਚ 1.5 ਲਿਟਰ ਇੰਜਣ ਦਾ ਵਿਕਲਪ ਦਿੱਤਾ ਜਾਵੇਗਾ, ਜੋ 100 hp ਦੀ ਪਾਵਰ ਤੇ 240 Nm ਦਾ ਟੌਰਕ ਦੇਵੇਗਾ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਮੈਨੂਅਲ ਟ੍ਰਾਂਸਮਿਸ਼ਨ, ਇੱਕ ਏਐਮਟੀ, iMT ਤੇ ਵੇਰੀਐਂਟ ਦੇ ਆਧਾਰ ਉੱਤੇ 6 ਸਪੀਡ ਡਿਊਲ ਕਲੱਚ ਆਟੋਮੈਟਿਕ ਸ਼ਾਮਲ ਕੀਤਾ ਜਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ