ਪੜਚੋਲ ਕਰੋ
(Source: ECI/ABP News)
ਕਾਰ ਕੰਪਨੀ ਹੁੰਡਈ ਦਾ ਵੱਡਾ ਐਲਾਨ, 2025 ਤੱਕ ਕਰੇਗੀ ਧਮਾਕਾ
ਵੱਧ ਰਹੇ ਪ੍ਰਦੂਸ਼ਣ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕਾਰ ਕੰਪਨੀਆਂ ਬਿਜਲੀ 'ਤੇ ਚੱਲਣ ਵਾਲੇ ਵਾਹਨ ਬਣਾਉਣ 'ਤੇ ਜ਼ੋਰ ਦੇ ਰਹੀਆਂ ਹਨ। ਕਾਰ ਨਿਰਮਾਤਾ ਹੁੰਡਈ ਨੇ ਇਲੈਕਟ੍ਰਿਕ ਕਾਰ ਮਾਰਕੀਟ 'ਤੇ ਆਪਣਾ ਕਬਜ਼ਾ ਜਮਾਉਣ ਲਈ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਸਾਲ 2025 ਤੱਕ 44 ਇਲੈਕਟ੍ਰਿਕ ਕਾਰਾਂ ਮਾਰਕੀਟ ਵਿੱਚ ਪੇਸ਼ ਕੀਤੀਆਂ ਜਾਣਗੀਆਂ।
![ਕਾਰ ਕੰਪਨੀ ਹੁੰਡਈ ਦਾ ਵੱਡਾ ਐਲਾਨ, 2025 ਤੱਕ ਕਰੇਗੀ ਧਮਾਕਾ Hyundai to launch eco-friendly cars by 2025 ਕਾਰ ਕੰਪਨੀ ਹੁੰਡਈ ਦਾ ਵੱਡਾ ਐਲਾਨ, 2025 ਤੱਕ ਕਰੇਗੀ ਧਮਾਕਾ](https://static.abplive.com/wp-content/uploads/sites/5/2020/01/03132325/hyundai.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵੱਧ ਰਹੇ ਪ੍ਰਦੂਸ਼ਣ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕਾਰ ਕੰਪਨੀਆਂ ਬਿਜਲੀ 'ਤੇ ਚੱਲਣ ਵਾਲੇ ਵਾਹਨ ਬਣਾਉਣ 'ਤੇ ਜ਼ੋਰ ਦੇ ਰਹੀਆਂ ਹਨ। ਕਾਰ ਨਿਰਮਾਤਾ ਹੁੰਡਈ ਨੇ ਇਲੈਕਟ੍ਰਿਕ ਕਾਰ ਮਾਰਕੀਟ 'ਤੇ ਆਪਣਾ ਕਬਜ਼ਾ ਜਮਾਉਣ ਲਈ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਸਾਲ 2025 ਤੱਕ 44 ਇਲੈਕਟ੍ਰਿਕ ਕਾਰਾਂ ਮਾਰਕੀਟ ਵਿੱਚ ਪੇਸ਼ ਕੀਤੀਆਂ ਜਾਣਗੀਆਂ।
ਕੰਪਨੀ ਵੱਧ ਤੋਂ ਵੱਧ ਕਾਰਾਂ ਪੇਸ਼ ਕਰਕੇ ਇਲੈਕਟ੍ਰਿਕ ਕਾਰ ਮਾਰਕੀਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਇਸ ਐਲਾਨ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਕੀਤਾ। 44 ਇਲੈਕਟ੍ਰਿਕ ਕਾਰਾਂ ਵਿੱਚ 11 ਬੀਈਵੀ ਮਾਡਲਾਂ ਸ਼ਾਮਲ ਹਨ।
ਹੁੰਡਈ ਕੰਪਨੀ ਨਵੀਂ ਟੈਕਨਾਲੋਜੀ ਤੇ ਕਾਰੋਬਾਰ ਜਿਵੇਂ ਰੋਬੋਟਿਕਸ ਤੇ ਯੂਏਐਮ ਦੇ ਵਿਕਾਸ 'ਤੇ ਧਿਆਨ ਕੇਂਦਰਤ ਕਰੇਗੀ। ਕੰਪਨੀ ਅਨੁਸਾਰ 13 ਹਾਈਬ੍ਰਿਡ, 6 ਪਲੱਗਇਨ ਹਾਈਬ੍ਰਿਡ, 23 ਬੈਟਰੀ ਇਲੈਕਟ੍ਰਿਕ ਤੇ ਦੋ ਫਿਊਲ ਬੈਟਰੀ ਇਲੈਕਟ੍ਰਿਕ ਵਾਹਨ ਬਾਜ਼ਾਰ ਵਿੱਚ ਲਾਂਚ ਕੀਤੇ ਜਾਣਗੇ।
ਪਿਛਲੇ ਸਾਲ ਵੀ ਹੁੰਡਈ ਨੇ ਭਾਰਤ ਵਿੱਚ ਇਲੈਕਟ੍ਰਿਕ ਐਸਯੂਵੀ ਕੋਨਾ (ਹੁੰਡਈ ਕੋਨਾ) ਲਾਂਚ ਕੀਤੀ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)