Car Tips: ਲੰਬੇ ਸਮੇਂ ਤੋਂ ਬੰਦ ਪਈ ਕਾਰ ਜੇ ਨਹੀਂ ਹੋ ਰਹੀ ਸਟਾਰਟ ਤਾਂ ਕਰੋ ਇਹ ਜ਼ਰੂਰੀ ਕੰਮ
ਲੰਬੇ ਸਮੇਂ ਤੋਂ ਖੜ੍ਹੇ (ਬੰਦ) ਵਾਹਨ ਚਾਲੂ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ, ਕਿਉਂਕਿ ਇਹ ਬੈਟਰੀ ਨੂੰ ਸਿੱਧਾ ਪ੍ਰਭਾਵਤ ਕਰਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਮਹੱਤਵਪੂਰਨ ਸੁਝਾਅ ਦੱਸ ਰਹੇ ਹਾਂ ਜੋ ਤੁਹਾਡੀ ਕਾਰ ਲਈ ਲਾਭਕਾਰੀ ਸਿੱਧ ਹੋ ਸਕਦੇ ਹਨ।
ਨਵੀਂ ਦਿੱਲੀ: ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ ਕਾਰ ਦੀ ਲੰਬੇ ਸਮੇਂ ਤਕ ਲੋੜ ਨਹੀਂ ਪੈਂਦੀ ਜਿਸ ਕਰਕੇ ਸਾਡੀ ਕਾਰ ਬੰਦ ਹੀ ਖੜ੍ਹੀ ਰਹਿੰਦੀ ਹੈ। ਜੇਕਰ ਤੁਹਾਡੀ ਕਾਰ ਵੀ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਖੜ੍ਹੀ ਹੈ ਅਤੇ ਹੁਣ ਤੁਹਾਨੂੰ ਆਪਣੇ ਬੰਦ ਵਾਹਨ ਨੂੰ ਸਟਾਰਟ ਕਰਨ ਵਿੱਚ ਮੁਸ਼ਕਲਾਂ ਆ ਰਹੀ ਹੈ, ਤਾਂ ਇਹ ਬੈਟਰੀ ਨੂੰ ਸਿੱਧਾ ਪ੍ਰਭਾਵਤ ਕਰਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਮਹੱਤਵਪੂਰਨ ਸੁਝਾਅ ਦੱਸ ਰਹੇ ਹਾਂ ਜੋ ਤੁਹਾਡੀ ਕਾਰ ਲਈ ਲਾਭਕਾਰੀ ਸਿੱਧ ਹੋ ਸਕਦੇ ਹਨ।
ਜੇ ਕਾਰ ਸੈਲਫ ਸਟਾਰਟ ਨਹੀਂ ਹੋ ਰਹੀ ਹੈ, ਇਸ ਨੂੰ ਧੱਕਾ ਲਾ ਕੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ, ਪਰ ਨਿਰੰਤਰ ਸੈਲਫ ਸਟਾਰਟ ਕਰਨ ਦੀ ਕੋਸ਼ਿਸ਼ ਨਾ ਕਰੋ, ਇਹ ਸੈਲਫ ਸਟਾਰਟ ਨੂੰ ਵਿਗਾੜ ਸਕਦਾ ਹੈ ਤੇ ਜੇ ਕਾਰ ਸ਼ੁਰੂ ਨਹੀਂ ਹੋਈ ਤਾ ਇਹ ਬੈਟਰੀ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਤੁਸੀਂ ਜੰਪਰ ਕੇਬਲ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਹਫਤੇ ‘ਚ 3 ਵਾਰ ਆਪਣੀ ਕਾਰ ਸਟਾਰਟ ਕਰਨੀ ਚਾਹੀਦੀ ਹੈ, ਇੰਜਨ ਨੂੰ 10 ਤੋਂ 15 ਮਿੰਟ ਲਈ ਚਾਲੂ ਹੋਣ ਦਿਓ।
ਇਸ ਤੋਂ ਇਲਾਵਾ ਵਾਹਨ ਦੀ ਹੈੱਡਲਾਈਟ ਵੀ ਚਾਲੂ ਕਰੋ। ਕਾਰ ਦੇ ਹੈਂਡ ਬ੍ਰੇਕ ਨੂੰ ਹਟਾ ਕੇ ਇਸ ਦੀ ਜਗ੍ਹਾ ਟਾਇਰ ਸਟਾਪਰ ਵੀ ਲਾਇਆ ਜਾ ਸਕਦਾ ਹੈ।
ਟਾਇਰਾਂ ਦੇ ਪ੍ਰੈਸ਼ਰ ਦੀ ਜਾਂਚ ਕਰੋ। ਸਮਾਰਟ ਹਾਈਬ੍ਰਿਡ ਤਕਨੀਕ ਤੇ ਲਿਥੀਅਮ ਆਇਨ ਬੈਟਰੀਆਂ ਵਾਲੇ ਵਾਹਨਾਂ ਨੂੰ ਮਹੀਨੇ ‘ਚ ਇਕ ਵਾਰ ਬੈਟਰੀ ਚੈੱਕ ਕਰਨ ਦੀ ਜ਼ਰੂਰਤ ਹੈ। ਕਾਰ ਨੂੰ ਧੋ ਲਓ ਤੇ ਜੇ ਅਜਿਹਾ ਕਰਨਾ ਸੰਭਵ ਨਹੀਂ ਹੈ, ਤਾਂ ਕਾਰ ਨੂੰ ਗਿੱਲੇ ਕੱਪੜੇ ਨਾਲ ਸਾਫ ਰੱਖੋ।
ਜੇ ਤੁਹਾਡੀ ਕਾਰ ਬਾਹਰ ਖੜ੍ਹੀ ਹੈ, ਤਾਂ ਇਸ ਨੂੰ ਬਾਕਾਇਦਾ ਬਾਹਰ ਤੋਂ ਸਾਫ਼ ਕੀਤਾ ਜਾ ਸਕਦਾ। ਇੱਕ ਲੰਬੇ ਸਮੇਂ ਤੋਂ ਖੜ੍ਹੀ ਕਾਰ ਦੀ ਸਰਵਿਸ ਇੱਕ ਵਾਰ ਜ਼ਰੂਰ ਕਰੋ। ਤਾਂ ਕਿ ਜੇ ਕੋਈ ਕਮੀ ਹੈ, ਤਾਂ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਖੋਜਿਆ ਧਰਤੀ ਦਾ ਸਭ ਤੋਂ ਪੁਰਾਣਾ ਕੰਕਾਲ, ਜਾਣਕੇ ਹੋਵੋਗੇ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin