ਤੁਸੀਂ ਵੀ ਮੋਟਰਸਾਇਕਲ ’ਤੇ ਬਿਠਾਉਂਦੇ ਹੋ ਬੱਚੇ? ਦੇਣਾ ਪੈ ਸਕਦਾ ਜੁਰਮਾਨਾ! ਵਿਸਥਾਰ ’ਚ ਜਾਣੋ ਮੋਟਰ-ਵਹੀਕਲ ਐਕਟ
ਜੇ ਤੁਸੀਂ ਵੀ ਮੋਟਰਸਾਇਕਲ ਉੱਤੇ ਬੱਚਿਆਂ ਨੂੰ ਬਿਠਾਉਂਦੇ ਹੋ, ਤਾਂ ਇਹ ਨਿਯਮ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਨਵੇਂ ਮੋਟਰ-ਵਹੀਕਲ ਐਕਟ ਮੁਤਾਬਕ ਚਾਰ ਸਾਲ ਤੋਂ ਵੱਧ ਉਮਰ ਦਾ ਬੱਚਾ ਹੁਣ ਤੀਜੀ ਸਵਾਰੀ ’ਚ ਗਿਣਿਆ ਜਾਵੇਗਾ।
ਨਵੀਂ ਦਿੱਲੀ: ਹੁਣ ਸਭ ਕੁਝ ਆਨਲਾਈਨ ਹੋ ਰਿਹਾ ਹੈ। ਟ੍ਰੈਫ਼ਿਕ ਪੁਲਿਸ ਵੀ ਹੁਣ ਵੱਡੇ ਪੱਧਰ ਉੱਤੇ ਆੱਨਲਾਈਨ ਚਲਾਨ ਕੱਟ ਰਹੀ ਹੈ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਸੜਕ ਉੱਤੇ ਪੁਲਿਸ ਤੁਹਾਨੂੰ ਰੋਕੇਗੀ, ਉਦੋਂ ਹੀ ਚਾਲਾਨ ਕਟੇਗਾ, ਸਗੋਂ ਹੁਣ ਟ੍ਰੈਫ਼ਿਕ ਪੁਲਿਸ ਨੇ ਸੜਕਾਂ ’ਤੇ ਕੈਮਰੇ ਲਵਾ ਦਿੱਤੇ ਹਨ। ਜੇ ਤੁਸੀਂ ਕਦੇ ਕੋਈ ਨਿਯਮ ਤੋੜਿਆ, ਤਾਂ ਚਾਲਾਨ ਸਿੱਧਾ ਤੁਹਾਡੇ ਘਰ ਪੁੱਜ ਜਾਵੇਗਾ।
ਚਾਰ ਸਾਲ ਤੋਂ ਵੱਧ ਉਮਰ ਦਾ ਬੱਚਾ ਮੰਨਿਆ ਜਾਵੇਗਾ ਤੀਜੀ ਸਵਾਰੀ
ਜੇ ਤੁਸੀਂ ਵੀ ਮੋਟਰਸਾਇਕਲ ਉੱਤੇ ਬੱਚਿਆਂ ਨੂੰ ਬਿਠਾਉਂਦੇ ਹੋ, ਤਾਂ ਇਹ ਨਿਯਮ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਨਵੇਂ ਮੋਟਰ-ਵਹੀਕਲ ਐਕਟ ਮੁਤਾਬਕ ਚਾਰ ਸਾਲ ਤੋਂ ਵੱਧ ਉਮਰ ਦਾ ਬੱਚਾ ਹੁਣ ਤੀਜੀ ਸਵਾਰੀ ’ਚ ਗਿਣਿਆ ਜਾਵੇਗਾ। ਜੇ ਤੁਸੀਂ ਦੋ ਜਣੇ ਬਾਈਕ ’ਤੇ ਜਾ ਰਹੇ ਹੋ ਤੇ ਤੁਹਾਡੇ ਨਾਲ ਕੋਈ ਬੱਚਾ ਵੀ ਹੈ ਅਤੇ ਉਸ ਦੀ ਉਮਰ ਚਾਰ ਸਾਲ ਤੋਂ ਵੱਧ ਹੈ, ਤਾਂ ਤੁਹਾਡਾ ਚਲਾਨ ਕਟ ਸਕਦਾ ਹੈ।
ਜੇ ਕੋਈ ਇਕੱਲਾ ਵਿਅਕਤੀ ਚਾਰ ਸਾਲ ਤੋਂ ਵੱਧ ਦੇ ਬੱਚੇ ਨੂੰ ਆਪਣੇ ਨਾਲ ਲਿਜਾ ਰਿਹਾ ਹੈ, ਤਾਂ ਉਸ ਬੱਚੇ ਲਈ ਵੀ ਹੈਲਮੈਟ ਪਹਿਨਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ’ਤੇ ਸੈਕਸ਼ਨ 194A ਅਨੁਸਾਰ 1,000 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।
16 ਤੋਂ 18 ਸਾਲ ਦੀ ਉਮਰ ਦੇ ਬੱਚੇ ਵੀ ਚਲਾ ਸਕਦੇ ਹਨ ਦੋ–ਪਹੀਆ ਵਾਹਨ
ਦੇਸ਼ ’ਚ ਦੋ-ਪਹੀਆ ਲਾਇਸੈਂਸ ਦੋ ਲੈਵਲ ਉੱਤੇ ਦਿੱਤਾ ਜਾਂਦਾ ਹੈ। ਪਹਿਲਾ ਲੈਵਲ 16 ਤੋਂ 18 ਸਾਲ ਤੱਕ ਦਾ ਉਮਰ ਦੇ ਲੋਕਾਂ ਲਈ ਹੈ ਤੇ ਦੂਜਾ ਲੈਵਲ 18 ਤੋਂ ਵੱਧ ਉਮਰ ਵਾਲਿਆਂ ਲਈ ਹੁੰਦਾ ਹੈ। ਇੰਝ ਹੁਣ 16 ਤੋਂ 18 ਸਾਲ ਦੀ ਉਮਰ ਵਾਲੇ ਬੱਚੇ ਵੀ ਟੂ-ਵ੍ਹੀਲਰ ਚਲਾ ਸਕਦੇ ਹਨ। ਪਰ ਉਨ੍ਹਾਂ ਨੂੰ ਸਿਰਫ਼ ਬਿਨਾ ਗੀਅਰ ਵਾਲੇ ਦੋ-ਪਹੀਆ ਵਾਹਨ ਚਲਾਉਣ ਦੀ ਹੀ ਇਜਾਜ਼ਤ ਹੈ। ਇਸ ਵਿੱਚ ਇਹ ਸ਼ਰਤ ਵੀ ਹੈ ਕਿ ਵਾਹਨ ਵੱਧ ਤੋਂ ਵੱਧ 50CC ਦਾ ਹੋਵੇ।
ਦੂਜੇ ਲੈਵਲ ਦੇ ਲਾਇਸੈਂਸ ਭਾਵ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਜਿਹੜਾ ਲਾਇਸੈਂਸ ਬਣਦਾ ਹੈ, ਉਸ ਵਿੱਚ ਕੋਈ ਸ਼ਰਤ ਨਹੀਂ ਹੈ।
ਹਾਰਨ ਵਜਾਉਣ ’ਤੇ ਦੇਣਾ ਪੈ ਸਕਦਾ ਹੈ ਜੁਰਮਾਨਾ
ਜੇ ਤੁਸੀਂ ਆਪਣਾ ਵਾਹਨ ਸੜਕ ਕੰਢੇ ਰੋਕ ਕੇ ਮੋਬਾਇਲ ’ਤੇ ਗੱਲ ਕਰਨ ਲੱਗਦੇ ਹੋ, ਤਾਂ ਹੁਣ ਤੁਹਾਨੂੰ ਪਹਿਲਾਂ ਇਹ ਵੇਖਣਾ ਹੋਵੇਗਾ ਕਿ ਕਿਤੇ ਤੁਸੀਂ ‘ਸਾਈਲੈਂਟ ਜ਼ੋਨ’ ’ਚ ਤਾਂ ਨਹੀਂ ਹੋ ਕਿਉਂਕਿ ‘ਸਾਈਲੈਂਟ ਜ਼ੋਨ’ ’ਚ ਗੱਡੀ ਰੋਕ ਕੇ ਮੋਬਾਇਲ ਉੱਤੇ ਗੱਲ ਕਰਨ ਉੱਤੇ ਵੀ ਤੁਹਾਨੂੰ 1,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ‘ਸਾਈਲੈਂਟ ਜ਼ੋਨ’ ’ਚ ਹਾਰਨ ਵਜਾਉਣ ਉੱਤੇ ਵੀ 1,000 ਰੁਪਏ ਦਾ ਚਲਾਨ ਕੱਟਣ ਦੀ ਵਿਵਸਥਾ ਹੈ।
ਨਵੇਂ ਨਿਯਮ ਤਹਿਤ ਜੁਰਮਾਨਾ
ਦੇਸ਼ ’ਚ ਲਗਾਤਾਰ ਵਧਦੇ ਜਾ ਰਹੇ ਸੜਕ ਹਾਦਸਿਆਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ New Traffic Rules 2020 ਲਾਗੂ ਕਰ ਦਿੱਤੇ ਹਨ। ਜੇ ਹੁਣ ਤੁਸੀਂ ਕੋਈ ਵੀ ਟ੍ਰੈਫ਼ਿਕ ਨਿਯਮ ਤੋੜੋਗੇ, ਤਾਂ ਤੁਹਾਨੂੰ ਦੁੱਗਣਾ ਜੁਰਮਾਨਾ ਅਦਾ ਕਰਨਾ ਹੋਵੇਗਾ।
· ਰੈੱਡ ਲਾਈਟ ਉਲੰਘਣ ’ਤੇ – 500 ਰੁਪਏ ਜੁਰਮਾਨਾ
· ਬਿਨਾ ਲਾਇਸੈਂਸ ਗੱਡੀ ਚਲਾਉਣ ’ਤੇ – 5,000 ਰੁਪਏ ਜੁਰਮਾਨਾ
· ਓਵਰ ਸਪੀਡਿੰਗ – 1,000 ਰੁਪਏ ਜੁਰਮਾਨਾ
· ਸੜਕ ’ਤੇ ਸਟੰਟਬਾਜ਼ੀ ਕਰਨਾ – 5,000 ਰੁਪਏ ਜੁਰਮਾਨਾ
· ਰੇਸਿੰਗ ਕਰਨਾ – 5,000 ਰੁਪਏ ਜੁਰਮਾਨਾ
· ਹੈਲਮੈੱਟ ਨਾ ਪਹਿਨਣ ’ਤੇ – 1,000 ਰੁਪਏ ਜੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਇਸੈਂਸ ਰੱਦ
· ਬਿਨਾ ਇੰਸ਼ਯੋਰੈਂਸ ਗੱਡੀ ਚਲਾਉਣ ’ਤੇ 2,000 ਰੁਪਏ ਜੁਰਮਾਨਾ
ਇਹ ਵੀ ਪੜ੍ਹੋ: Xiaomi Launch New AC: Xioami ਨੇ ਲਾਂਚ ਕੀਤਾ ਨਵਾਂ ਏਸੀ, ਬੇਹੱਦ ਘੱਟ ਆਏਗਾ ਬਿਜਲੀ ਦਾ ਬਿੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin