ਜੇਕਰ ਤੁਸੀਂ ਇਨ੍ਹਾਂ ਸਟੈੱਪਸ ਨੂੰ ਕਰੋਗੇ ਫਾਲੋ ਤਾਂ ਸੜਕ ਵਿਚਕਾਰ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ, ਵੱਧ ਜਾਵੇਗੀ ਤੁਹਾਡੇ ਇੰਜਣ ਦੀ ਲਾਈਫ਼
ਨਵੀਂ ਕਾਰ ਖਰੀਦਣ ਤੋਂ ਬਾਅਦ ਲੋਕ ਇਸ ਦੀ ਦੇਖਭਾਲ ਇਸ ਤਰ੍ਹਾਂ ਕਰਦੇ ਹਨ ਜਿਵੇਂ ਘਰ 'ਚ ਬੱਚੇ ਦਾ ਕੀਤਾ ਜਾਂਦਾ ਹੈ। ਕਾਰ 'ਤੇ ਹੋਏ ਪੇਂਟ ਅਤੇ ਚਮਕ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ..
Car Engine Tips : ਨਵੀਂ ਕਾਰ ਖਰੀਦਣ ਤੋਂ ਬਾਅਦ ਲੋਕ ਇਸ ਦੀ ਦੇਖਭਾਲ ਇਸ ਤਰ੍ਹਾਂ ਕਰਦੇ ਹਨ ਜਿਵੇਂ ਘਰ 'ਚ ਬੱਚੇ ਦਾ ਕੀਤਾ ਜਾਂਦਾ ਹੈ। ਕਾਰ 'ਤੇ ਹੋਏ ਪੇਂਟ ਅਤੇ ਚਮਕ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਪਰ ਇਸ ਦੌਰਾਨ ਲੋਕ ਇੰਜਣ ਵੱਲ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਨਹੀਂ ਸਮਝਦੇ, ਜਦਕਿ ਕਾਰ 'ਚ ਇੰਜਣ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਆਪਣੀ ਕਾਰ ਦੇ ਇੰਜਣ ਦਾ ਧਿਆਨ ਰੱਖ ਸਕਦੇ ਹੋ ਅਤੇ ਇਸ ਨਾਲ ਤੁਹਾਡੀ ਕਾਰ ਦੀ ਲਾਈਫ਼ ਵੀ ਵੱਧ ਜਾਵੇਗੀ।
ਕਾਰ ਦੀ ਸਰਵਿਸਿੰਗ
ਸਮੇਂ-ਸਮੇਂ 'ਤੇ ਕਾਰ ਦੀ ਸਰਵਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕਾਰ ਦੀ ਸਰਵਿਸ ਦੀ ਜ਼ਰੂਰਤ ਹਰ ਮੌਸਮ 'ਚ ਬਣੀ ਰਹਿੰਦੀ ਹੈ, ਭਾਵੇਂ ਕੋਈ ਵੀ ਮੌਸਮ ਹੋਵੇ। ਜੇਕਰ ਤੁਸੀਂ ਸਮੇਂ 'ਤੇ ਆਪਣੀ ਕਾਰ ਦੀ ਸਰਵਿਸ ਕਰਵਾ ਲੈਂਦੇ ਹੋ ਤਾਂ ਤੁਸੀਂ ਕਾਰ ਦੀਆਂ ਕਈ ਸਮੱਸਿਆਵਾਂ ਤੋਂ ਬੱਚ ਸਕਦੇ ਹੋ। ਹਮੇਸ਼ਾ ਸਮੇਂ-ਸਮੇਂ 'ਤੇ ਕਿਸੇ ਅਧਿਕਾਰਤ ਸੇਵਾ ਕੇਂਦਰ ਤੋਂ ਕਾਰ ਦੀ ਸਰਵਿਸ ਕਰਵਾ ਲਓ। ਸਰਵਿਸਿੰਗ ਕਰਵਾ ਲੈਣ ਨਾਲ ਤੁਹਾਡੀ ਕਾਰ ਸਾਲਾਂ ਤੱਕ ਚੱਲਦੀ ਹੈ ਅਤੇ ਤੁਹਾਡੀ ਕਾਰ ਦਾ ਇੰਜਣ ਬਿਹਤਰੀਨ ਤਰੀਕੇ ਨਾਲ ਕੰਮ ਕਰਦਾ ਹੈ।
ਇੰਜਣ ਆਇਲ
ਹਮੇਸ਼ਾ ਵਧੀਆ ਅਤੇ ਗੁਣਵੱਤਾ ਵਾਲੇ ਇੰਜਣ ਤੇਲ ਦੀ ਵਰਤੋਂ ਕਰੋ। ਜੇਕਰ ਤੁਸੀਂ ਵਧੀਆ ਇੰਜਣ ਆਇਲ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀ ਕਾਰ ਦੀ ਉਮਰ ਵਧਾਉਂਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਕਿਸੇ ਵੀ ਸਥਾਨਕ ਇੰਜਣ ਤੇਲ ਦੀ ਵਰਤੋਂ ਨਾ ਕਰੋ। ਸਿਰਫ਼ ਇੱਕ ਵਧੀਆ ਇੰਜਣ ਤੇਲ ਤੁਹਾਡੀ ਕਾਰ ਦੀ ਪਰਫ਼ਾਰਮੈਂਸ ਨੂੰ ਵਧੀਆ ਬਣਾ ਸਕਦਾ ਹੈ।
ਕਲੱਚ ਅਤੇ ਬ੍ਰੇਕ
ਕਾਰ ਚਲਾਉਂਦੇ ਸਮੇਂ ਹਮੇਸ਼ਾ ਬਗੈਰ ਕਾਰਨ ਕਲੱਚ ਅਤੇ ਬ੍ਰੇਕਾਂ ਦੀ ਵਰਤੋਂ ਨਾ ਕਰੋ। ਜਿੱਥੇ ਲੋੜ ਹੋਵੇ ਕਲੱਚ ਅਤੇ ਬ੍ਰੇਕਾਂ ਦੀ ਵਰਤੋਂ ਕਰੋ। ਜੇਕਰ ਤੁਸੀਂ ਵਾਰ-ਵਾਰ ਬੇਲੋੜੇ ਕਲੱਚਾਂ ਅਤੇ ਬ੍ਰੇਕਾਂ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਇੰਜਣ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਤੁਹਾਡੇ ਇੰਜਣ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਕਾਰ ਦੀ ਲਾਈਫ਼ ਵੀ ਘੱਟ ਹੋ ਜਾਂਦੀ ਹੈ।
ਰੇਡੀਏਟਰ ਅਤੇ ਕੂਲੈਂਟ
ਰੇਡੀਏਟਰ ਹਮੇਸ਼ਾ ਸਹੀ ਲੈਵਲ 'ਤੇ ਭਰਿਆ ਹੋਣਾ ਚਾਹੀਦਾ ਹੈ। ਸਾਨੂੰ ਇਸ 'ਚ ਕੂਲੈਂਟ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਇਹ ਦੋਵੇਂ ਚੀਜ਼ਾਂ ਇੰਜਣ ਨੂੰ ਵਧੀਆ ਢੰਗ ਨਾਲ ਕੰਮ ਕਰਨ 'ਚ ਮਦਦ ਕਰਦੀਆਂ ਹਨ।