ਬੁਲੇਟ ਨੂੰ ਟੱਕਰ ਦੇਣ ਵਾਲੇ ਜਾਵਾ ਮੋਟਰਸਾਈਕਲ ਨੇ ਕੀਤਾ ਕਮਾਲ, ਵਿਕਰੀ ਦਾ ਰਿਕਾਰਡ
ਜਾਵਾ ਮੋਟਰਸਾਇਕਲ ਹੁਣ ਤੱਕ ਭਾਰਤ ’ਚ ਆਪਣੇ ਤਿੰਨ ਮੋਟਰਸਾਇਕਲਜ਼ ਲਾਂਚ ਕਰ ਚੁੱਕੀ ਹੈ। ਇਨ੍ਹਾਂ ਵਿੱਚ JAWA, JAWA FORTY TWO ਤੇ JAWA PERAK ਜਿਹੀਆਂ ਬਾਈਕਸ ਸ਼ਾਮਲ ਹਨ।
ਨਵੀਂ ਦਿੱਲੀ: ਕੋਰੋਨਾ ਦੇ ਚੱਲਦਿਆਂ ਵੀ ਜਾਵਾ ਮੋਟਰਸਾਈਕਲ ਨੇ ਭਾਰਤ ’ਚ ਜ਼ਬਰਦਸਤ ਕਮਾਈ ਕੀਤੀ ਹੈ। ਕੰਪਨੀ ਨੇ ਹੁਣ ਤੱਕ ਦੇਸ਼ ਵਿੱਚ 50 ਹਜ਼ਾਰ ਤੋਂ ਵੱਧ ਬਾਈਕਸ ਵੇਚ ਦਿੱਤੀਆਂ ਹਨ। ਜਾਵਾ ਨੇ ਸਾਲ 2018 ’ਚ ਬਾਈਕ ਲਾਂਚ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਵਧੀਆ ਹੁੰਗਾਰਾ ਮਿਲਿਆ। ਅਪ੍ਰੈਲ 2019 ’ਚ ਕੰਪਨੀ ਨੇ ਬਾਈਕਸ ਦੀ ਡਿਲੀਵਰੀ ਸ਼ੁਰੂ ਕੀਤੀ ਸੀ। ਭਾਵੇਂ ਇਸ ਤੋਂ ਬਾਅਦ ਇਸ ਵਰ੍ਹੇ ਕੰਪਨੀ ਨੂੰ ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਨੁਕਸਾਨ ਝੱਲਣਾ ਪਿਆ।
ਜਾਵਾ ਮੋਟਰਸਾਇਕਲ ਹੁਣ ਤੱਕ ਭਾਰਤ ’ਚ ਆਪਣੇ ਤਿੰਨ ਮੋਟਰਸਾਇਕਲਜ਼ ਲਾਂਚ ਕਰ ਚੁੱਕੀ ਹੈ। ਇਨ੍ਹਾਂ ਵਿੱਚ JAWA, JAWA FORTY TWO ਤੇ JAWA PERAK ਜਿਹੀਆਂ ਬਾਈਕਸ ਸ਼ਾਮਲ ਹਨ। ਜਾਵਾ ਪੇਰਾਕ ਸਭ ਤੋਂ ਆਖ਼ਰ ’ਚ ਲਾਂਚ ਕੀਤੀ ਹੈ।
ਜਾਵਾ ਪੇਰਾਕ ਦੇਸ਼ ਦੀ ਸਭ ਤੋਂ ਸਸਤੀ ਫ਼ੈਕਟਰੀ ਮੇਡ ਬੋਂਬਰ ਬਾਈਕ ਹੈ। ਬੋਂਬਰ ਲੁੱਕ ਦੇਣ ਲਈ ਇਸ ਵਿੱਚ ਰੈਟਰੋ-ਥੀਮ ਟੀਅਰ-ਡ੍ਰੌਪ ਫ਼ਿਊਏਲ ਟੈਂਕ, ਰਾਊਂਡ ਹੈੱਡਲੈਂਪ, ਸਿੰਗਲ–ਪੌਡ ਇੰਸਟਰੂਮੈਂਟ ਕਲੱਸਟਰ, ਇੰਟੈਗ੍ਰੇਟਡ ਟੈਲਲਾਈਟ ਨਾਲ ਫ਼ਲੋਟਿੰਗ ਸਿੰਗਲ ਸੀਟ, ਬਲੈਕ ਵਾਇਰ ਸਪੋਕ ਵ੍ਹੀਲਜ਼, ਬਾਰ ਐਂਡ ਮਿਰਰਜ਼ ਜਿਹੇ ਫ਼ੀਚਰਜ਼ ਦਿੱਤੇ ਗਏ ਹਨ।
ਬਾਈਕ ਦੇ ਫ਼੍ਰੰਟ ’ਚ ਟੈਲੀਸਕੋਪਿਕ ਫ਼ੌਕਰਜ਼ ਤੇ ਰੀਅਰ ’ਚ 7 ਸਟੈੱਪ ਐਡਜਸਟੇਬਲ ਮੋਨੋਸ਼ੌਕ ਸਸਪੈਂਸ਼ਨ ਦਿੱਤੇ ਗਏ ਹਨ। ਇਸ ਵਿੱਚ 280 mm ਤੇ ਪਿਛਲੇ ਪਾਸੇ 240 mm ਡਿਸਕ ਬ੍ਰੇਕ ਦਿੱਤੇ ਗਏ ਹਨ। ਜਾਵਾ ਦੀ ਇਹ ਬਾਈਕ ਡਿਊਏਲ-ਚੈਨਲ ਏਬੀਐਸ ਨਾਲ ਲੈਸ ਹੈ।
ਕਲਾਸਿਕ ਬਾਈਕਸ ਬਣਾਉਣ ਵਾਲੀ ਕੰਪਨੀ ਜਾਵਾ ਦਾ ਭਾਰਤ ’ਚ ਮੁੱਖ ਮੁਕਾਬਲਾ ਰਾਇਲ ਇਨਫ਼ੀਲਡ ਭਾਵ ਬੁਲੇਟ ਮੋਟਰਸਾਈਕਲ ਨਾਲ ਹੀ ਹੈ। ਬੁਲੇਟ ਦਾ ਭਾਰਤ ’ਚ ਕਾਫ਼ੀ ਕ੍ਰੇਜ਼ ਹੈ। ਇਸੇ ਲਈ ਜਾਵਾ ਲਈ ਟਫ਼-ਫ਼ਾਈਟ ਦੇਣਾ ਆਪਣੇ-ਆਪ ਵਿੱਚ ਚੁਣੌਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ