ਪੜਚੋਲ ਕਰੋ
Advertisement
ਨੰਬਰ ਪਲੇਟ ਨੂੰ ਲੈ ਕੇ ਜਾਣ ਲਵੋ ਨਵੇਂ ਨਿਯਮ, ਨਹੀਂ ਤਾਂ ਹੋਵੋਗੇ ਔਖੇ
ਸੜਕੀ ਆਵਾਜਾਈ ਤੇ ਹਾਈਵੇ ਵੱਲੋਂ ਟੈਮਪ੍ਰੇਰੀ ਨੰਬਰ ਪਲੇਟਾਂ ਸਬੰਧੀ ਨਿਯਮਾਂ 'ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ 'ਚ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਨੂੰ ਹੁਣ ਗੈਰਕਾਨੂੰਨੀ ਗਤੀਵਿਧੀ ਮੰਨਿਆ ਜਾਵੇਗਾ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਸੜਕੀ ਆਵਾਜਾਈ ਤੇ ਹਾਈਵੇ ਵੱਲੋਂ ਟੈਮਪ੍ਰੇਰੀ ਨੰਬਰ ਪਲੇਟਾਂ ਸਬੰਧੀ ਨਿਯਮਾਂ 'ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ 'ਚ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਨੂੰ ਹੁਣ ਗੈਰਕਾਨੂੰਨੀ ਗਤੀਵਿਧੀ ਮੰਨਿਆ ਜਾਵੇਗਾ। ਅੱਜ ਅਸੀਂ ਤੁਹਾਨੂੰ ਨੰਬਰ ਪਲੇਟਾਂ ਨਾਲ ਸਬੰਧਤ ਨਿਯਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਨਾ ਸਿਰਫ ਗੈਰ ਕਾਨੂੰਨੀ ਹੈ, ਬਲਕਿ ਬਹੁਤ ਭਾਰੀ ਵੀ ਪੈ ਸਕਦਾ ਹੈ।
-ਹੁਣ ਵਾਹਨਾਂ ਦੀ ਅਸਥਾਈ ਤੌਰ 'ਤੇ ਰਜਿਸਟ੍ਰੇਸ਼ਨ ਲਈ ਨੰਬਰ ਪਲੇਟ ਪੀਲੀ ਹੋਵੇਗੀ ਤੇ ਇਸ 'ਤੇ ਲਾਲ ਰੰਗ ਨੰਬਰ ਤੇ ਅੱਖਰ ਲਿਖੇ ਹੋਣਗੇ। ਇਸ ਦੇ ਨਾਲ ਹੀ ਡੀਲਰਸ਼ਿਪਾਂ 'ਤੇ ਮੌਜੂਦ ਵਾਹਨਾਂ 'ਤੇ ਲਾਲ ਰੰਗ ਦੀਆਂ ਨੰਬਰ ਪਲੇਟਾਂ ਲੱਗਣਗੀਆਂ ਤੇ ਚਿੱਟੇ ਰੰਗ 'ਚ ਅੱਖਰ ਤੇ ਨੰਬਰ ਲਿਖੇ ਜਾਣਗੇ। ਹੁਣ ਇਸ ਨਿਯਮ ਦੀ ਪਾਲਣਾ ਨਾ ਕਰਨਾ ਗੈਰ ਕਾਨੂੰਨੀ ਹੋਵੇਗਾ।
-ਨਵੀਂ ਬਾਈਕ ਜਾਂ ਕਾਰ ਦੀ ਨੰਬਰ ਪਲੇਟ 'ਤੇ ਹੁਣ ਪੇਪਰ ਨਾਲ ਲਿਖਿਆ ਗੈਰ ਕਾਨੂੰਨੀ ਹੋਵੇਗਾ। ਦਰਅਸਲ ਅਪਰਾਧੀ ਜਾਂ ਚੋਰ ਵਧੇਰੇ ਆਰਜ਼ੀ ਨੰਬਰ ਪਲੇਟਾਂ ਵਾਲੇ ਵਾਹਨਾਂ ਨਾਲ ਜੁਰਮ ਕਰਦੇ ਹਨ। ਕਾਗਜ਼ 'ਤੇ ਲਿਖਿਆ ਨੰਬਰ ਪਲੇਟ ਬਦਲਣਾ ਕਾਫ਼ੀ ਸੌਖਾ ਹੈ। ਇਸ ਨੂੰ ਦੂਰੋਂ ਪੜ੍ਹਨਾ ਵੀ ਮੁਸ਼ਕਲ ਹੈ।
-Central Motor Vehicle Rules (CMVR) ਅਨੁਸਾਰ ਨੰਬਰ ਪਲੇਟ 'ਤੇ ਅਰੇਬਿਕ ਅੰਕਾਂ ਦੇ ਨਾਲ ਅੱਖਰਾਂ ਸਿਰਫ ਅੰਗਰੇਜ਼ੀ ਦੇ ਅਲਫ਼ਾਬੈਟ ਨੂੰ ਕੈਪੀਟਲ ਵਿੱਚ ਲਿਖਿਆ ਜਾਵੇਗਾ। ਉਦਾਹਰਣ ਦੇ ਲਈ ਤੁਹਾਨੂੰ ਨੰਬਰ ਪਲੇਟ 'ਤੇ ਇਸ ਤਰ੍ਹਾਂ ਲਿਖਣ ਦੀ ਜ਼ਰੂਰਤ ਹੈ (UP65 BH 1111)। ਤੁਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਲਿਖ ਸਕਦੇ (up bh 1111)। ਇਸ ਤੋਂ ਇਲਾਵਾ, ਤੁਸੀਂ ਇਸ ਨੂੰ ਕਿਸੇ ਹੋਰ ਖੇਤਰੀ ਭਾਸ਼ਾ ਵਿੱਚ ਨਹੀਂ ਲਿਖ ਸਕਦੇ।
-ਨੰਬਰ ਪਲੇਟ 'ਤੇ ਰਜਿਸਟਰ ਨੰਬਰ ਤੋਂ ਇਲਾਵਾ ਹੋਰ ਕੁਝ ਵੀ ਲਿਖਣਾ ਗੈਰ ਕਾਨੂੰਨੀ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement