ਪੜਚੋਲ ਕਰੋ

ਜੇਬ ’ਚ ਫ਼ਿੱਟ, ਸੜਕ ’ਤੇ ਹਿੱਟ, ਜਾਣੋ ਤੁਹਾਡੇ ਲਈ ਕਿਹੜੀ ਕਾਰ ਹੋਵੇਗੀ ਬਿਹਤਰ

ਕਾਰ ਖ਼ਰੀਦਣਾ ਹਰੇਕ ਦਾ ਸੁਫ਼ਨਾ ਹੁੰਦਾ ਹੈ ਪਰ ਕਾਰ ਖ਼ਰੀਦਣ ਲਈ ਲੱਖਾਂ ਦਾ ਬਜਟ ਚਾਹੀਦਾ ਹੈ। ਜੇ ਤੁਹਾਡਾ ਬਜਟ ਕੁਝ ਘੱਟ ਹੈ, ਤਾਂ ਤੁਸੀਂ ਇਨ੍ਹਾਂ ਕਾਰਾਂ ਬਾਰੇ ਵਿਚਾਰ ਕਰੋ ਕਿਉਂਕਿ ਇਹ ਤੁਹਾਡੀ ਜੇਬ ਲਈ ਵੀ ‘ਫ਼ਿੱਟ’ ਰਹਿਣਗੀਆਂ ਤੇ ਸੜਕ ਉੱਤੇ ਤਾਂ ਇਹ ਜ਼ਬਰਦਸਤ ‘ਹਿੱਟ’ ਹਨ ਹੀ।

ਨਵੀਂ ਦਿੱਲੀ: ਕਾਰ ਖ਼ਰੀਦਣਾ ਹਰੇਕ ਦਾ ਸੁਫ਼ਨਾ ਹੁੰਦਾ ਹੈ ਪਰ ਕਾਰ ਖ਼ਰੀਦਣ ਲਈ ਲੱਖਾਂ ਦਾ ਬਜਟ ਚਾਹੀਦਾ ਹੈ। ਜੇ ਤੁਹਾਡਾ ਬਜਟ ਕੁਝ ਘੱਟ ਹੈ, ਤਾਂ ਤੁਸੀਂ ਇਨ੍ਹਾਂ ਕਾਰਾਂ ਬਾਰੇ ਵਿਚਾਰ ਕਰੋ ਕਿਉਂਕਿ ਇਹ ਤੁਹਾਡੀ ਜੇਬ ਲਈ ਵੀ ‘ਫ਼ਿੱਟ’ ਰਹਿਣਗੀਆਂ ਤੇ ਸੜਕ ਉੱਤੇ ਤਾਂ ਇਹ ਜ਼ਬਰਦਸਤ ‘ਹਿੱਟ’ ਹਨ ਹੀ।

Maruti Wagon R: ਭਾਰਤ ’ਚ ਮਾਰੂਤੀ ਕਾਰ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ। ਮਾਰੂਤੀ ਦੀ ਹੈਚਬੈਕ ਕਾਰ ਵੈਗਨਆਰ ਵੀ ਲੋਕਾਂ ਦੀਆਂ ਮਨਪਸੰਦ ਕਾਰਾਂ ਵਿੱਚੋਂ ਇੱਕ ਹੈ। ਇਸ ਵਿੱਚ 1.2 ਲਿਟਰ ਦਾ ਇੰਜਣ ਜੋ 83Ps ਦੀ ਪਾਵਰ ਤੇ 113Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 4.66 ਲੱਖ ਰੁਪਏ ਹੈ।

Tata Tiyago: ਟਾਟਾ ਮੋਟਰਜ਼ ਦੀ ਇਸ ਕਾਰ ਵਿੱਚ BS6 ਇੰਜਣ ਹੈ ਤੇ ਇਸ ਦੇ ਛੇ ਵੇਰੀਐਂਟ ਹਨ। ਇਸ ਪੈਟਰੋਲ ਕਾਰ ਦਾ ਇੰਜਣ 1.2 ਲਿਟਰ ਦਾ ਹੈ, ਜੋ 86Ps ਦੀ ਪਾਵਰ ਤੇ 113Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਕਾਰ ਦੀ ਮਾਈਲੇਜ਼ 23 ਕਿਲੋਮੀਟਰ ਪ੍ਰਤੀ ਲਿਟਰ ਹੈ ਤੇ ਇਸ ਦੀ ਸ਼ੁਰੂਟਾਤੀ ਕੀਮਤ 4.60 ਲੱਖ ਰੁਪਏ ਹੈ।

Renault KWID: ਇਸ ਕਾਰ ਦੀ ਕੀਮਤ 2.92 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਕਾਰ ਵਿੱਚ 1.0 ਲਿਟਰ ਦਾ BS6 ਇੰਜਣ ਹੈ, ਜੋ 68Ps ਦੀ ਪਾਵਰ ਤੇ 91Nm ਦਾ ਟੌਰਕ ਦੇਣ ਦੇ ਸਮਰੱਥ ਹੈ। ਕੰਪਨੀ ਦਾ ਦਾਅਵਾ ਹੈ ਕਿ ਕਵਿੱਡ 25.1 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ।

Renault Kiger: ਇਹ ਸਭ ਤੋਂ ਸਸਤੀਆਂ ਸਬ ਕੰਪੈਕਟ SUV ਕਾਰਾਂ ਵਿੱਚ ਸ਼ਾਮਲ ਹੈ। ਤੁਹਾਨੂੰ 5 ਲੱਖ ਰੁਪਏ ’ਚ ਸ਼ਾਨਦਾਰ ਤੇ ਹਾਈ ਟੈੱਕ ਫ਼ੀਚਰਜ਼ ਇਸ ਕਾਰ ਵਿੰਚ ਮਿਲਣਗੇ। ਇਸ ਕਾਰ ਵਿੱਚ ਦੋ ਇੰਜਣ ਆਪਸ਼ਨ ਹਨ; ਜਿਨ੍ਹਾਂ ਵਿੱਚ BS6 ਸਟੈਂਡਰਡ ਵਾਲਾ 1.0 ਲਿਟਰ ਦਾ ਪੈਟਰੋਲ ਇੰਜਣ ਤੁਹਾਨੂੰ ਮਿਲੇਗਾ, ਜੋ 71bhp ਦੀ ਪਾਵਰ ਤੇ 96Nm ਦਾ ਟੌਰਕ ਜੈਨਰੇਟ ਕਰਦਾ ਹੈ। ਦੂਜਾ 1.0 ਲਿਟਰ ਦਾ ਟਰਬੋ ਚਾਰਜਡ ਪੈਟਰੋਲ ਇੰਜਣ ਹੈ, ਜੋ 99bhp ਦੀ ਪਾਵਰ ਅਤੇ 160Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਵਿੱਚ ਇੰਜਣ 5 ਸਪੀਡ ਮੈਨੂਅਲ, ਆਟੋਮੈਟਿਕ ਤੇ CTV ਗੀਅਰ ਬਾਕਸ ਦਿੱਤਾ ਗਿਆ ਹੈ।

Maruti Alto 800: ਮਾਰੂਤੀ ਸਭ ਤੋਂ ਪੁਰਾਣੀਆਂ ਤੇ ਹਰਮਨਪਿਆਰੀਆਂ ਪਰਿਵਾਰਕ ਕਾਰਾਂ ਵਿੱਚੋਂ ਇੱਕ ਹੈ। ਇਸ ਵਰ੍ਹੇ ਆਲਟੋ ਦਾ ਨਵਾਂ ਵਰਜ਼ਨ ਲਾਂਚ ਹੋਣਾ ਹੈ। ਇਹ 5 ਸੀਟਰ ਹੈਚਬੈਕ ਕਾਰ ਹੈ, ਜੋ 2.99 ਲੱਖ ਰੁਪਏ ਦੇ ਬਜਟ ਤੋਂ ਸ਼ੁਰੂ ਹੋ ਜਾਂਦਾ ਹੈ। ਆਲਟੋ ’ਚ 0.8 ਲਿਟਰ ਦਾ BS6 ਇੰਜਣ ਦਿੱਤਾ ਗਿਆ ਹੈ, ਜੋ 48Ps ਦੀ ਪਾਵਰ ਅਤੇ 69Nm ਦਾ ਟੌਰਕ ਦੇਣ ਦੇ ਸਮਰੱਥ ਹੈ। ਆਲਟੋ ਦੀ ਮਾਈਲੇਜ ਲਗਪਗ 22.5 ਕਿਲੋਮੀਟਰ ਪ੍ਰਤੀ ਲਿਟਰ ਹੈ।

ਟਾਪ ਹੈਡਲਾਈਨ

Cheapest Cars: ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?
Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ
Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ
Punjab News : ਪੰਜਾਬ ਕਾਂਗਰਸ ਦੇ ਆਗੂਆਂ ’ਤੇ ਵਾਟਰ ਕੈਨਨ ਦੀ ਵਰਤੋਂ , CM ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ ਕਾਂਗਰਸੀ
Punjab News : ਪੰਜਾਬ ਕਾਂਗਰਸ ਦੇ ਆਗੂਆਂ ’ਤੇ ਵਾਟਰ ਕੈਨਨ ਦੀ ਵਰਤੋਂ , CM ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ ਕਾਂਗਰਸੀ
Behbal Kalan Firing Case :  ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ , 11 ਸਤੰਬਰ ਨੂੰ ਚੰਡੀਗੜ੍ਹ 'ਚ ਹੋਵੇਗੀ ਪੁੱਛਗਿੱਛ
Behbal Kalan Firing Case :  ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ , 11 ਸਤੰਬਰ ਨੂੰ ਚੰਡੀਗੜ੍ਹ 'ਚ ਹੋਵੇਗੀ ਪੁੱਛਗਿੱਛ
Political News: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸਾਬਕਾ ਮੰਤਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਇਸ ਅਹੁਦੇ 'ਤੇ ਨਿਯੁਕਤ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸਾਬਕਾ ਮੰਤਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਇਸ ਅਹੁਦੇ 'ਤੇ ਨਿਯੁਕਤ...
Embed widget