Lamborghini Urus Pearl Capsule Edition ਭਾਰਤ 'ਚ ਲੌਂਚ, ਕਾਰ ਦੀ ਰਫਤਾਰ ਕਰ ਦੇਵੇਗੀ ਹੈਰਾਨ
Lamborghini Urus ਦੀ ਭਾਰਤ 'ਚ ਐਕਸ-ਸ਼ੋਅਰੂਮ ਕੀਮਤ 3.15 ਕਰੋੜ ਰੁਪਏ ਤੋਂ ਸ਼ੁਰੂ ਹੈ। ਹਾਲਾਂਕਿ ਅਜੇ Pearl Capsule Edition ਦੀ ਕੀਮਤ ਦਾ ਖੁਲਾਸਾ ਕੰਪਨੀ ਨੇ ਨਹੀਂ ਕੀਤਾ।
ਨਵੀਂ ਦਿੱਲੀ: ਲਗਜ਼ਰੀ ਕਾਰਾਂ ਲਈ ਮਸ਼ਹੂਰ Lamborghini ਨੇ ਭਾਰਤ 'ਚ ਆਪਣੀ ਨਵੀਂ ਕਾਰ Urus Pearl Capsule Edition ਲੌਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਸਪੈਸ਼ਲ ਐਡੀਸ਼ਨ ਨੂੰ ਕੁਝ ਕੌਸਮੈਟਿਕ ਬਦਲਾਅ ਦੇ ਨਾਲ ਬਜ਼ਾਰ 'ਚ ਲਿਆਂਦਾ ਹੈ। ਇਸ ਕਾਰ ਦੀ ਸਪੀਡ ਤਹਾਨੂੰ ਹੈਰਾਨ ਕਰ ਦੇਵੇਗੀ। ਉੱਥੇ ਹੀ ਜੇਕਰ ਤੁਸੀਂ ਇਸ ਬਰਾਂਡ ਦੇ ਸ਼ੌਕੀਨ ਹੋ ਤਾਂ ਇਸ ਕਾਰ ਲਈ ਤਹਾਨੂੰ ਚੰਗੇ ਪੈਸੇ ਖਰਚਣੇ ਪੈਣਗੇ। ਤਹਾਨੂੰ ਦੱਸਦੇ ਹਾਂ ਕਾਰ ਦੇ ਲਾਜਵਾਬ ਫੀਚਰਸ ਬਾਰੇ।
ਕਾਰ ਰੰਗਾਂ 'ਚ ਮੌਜੂਦ ਹੈ ਕਾਰ
Lamborghini Urus ਦੀ ਭਾਰਤ 'ਚ ਐਕਸ-ਸ਼ੋਅਰੂਮ ਕੀਮਤ 3.15 ਕਰੋੜ ਰੁਪਏ ਤੋਂ ਸ਼ੁਰੂ ਹੈ। ਹਾਲਾਂਕਿ ਅਜੇ Pearl Capsule Edition ਦੀ ਕੀਮਤ ਦਾ ਖੁਲਾਸਾ ਕੰਪਨੀ ਨੇ ਨਹੀਂ ਕੀਤਾ। ਇਹ ਕਾਰ ਚਾਰ ਨਵੇਂ ਰੰਗਾਂ 'ਚ ਮੌਜੂਦ ਹੈ। ਇਸ ਲਈ ਹੁਣ ਇਨ੍ਹਾਂ 'ਚੋਂ ਕਿਸੇ ਵੀ ਰੰਗ 'ਚ ਤੁਸੀਂ ਕਾਰ ਖਰੀਦ ਸਕਦੇ ਹੋ। ਕੰਪਨੀ ਨੇ ਇਸ ਕਾਰ 'ਚ ਹਲਾਸ ਫਿਨਿਸ਼ਿੰਗ ਤੇ ਨਵੇਂ ਅਲੌਏ ਵੀਲਸ ਦਿੱਤੇ ਹਨ।
ਦਮਦਾਰ ਹੈ ਇੰਜਣ
ਜੇਕਰ ਇੰਜਣ ਦੀ ਗੱਲ ਕਰੀਏ ਤਾਂ Lamborghini Urus Pearl Capsule Edition 'ਚ 4.4 ਲੀਟਰ ਦਾ ਟਰਬੋਚਾਰਜਡ V8 ਇੰਜਣ ਦਿੱਤਾ ਗਿਆ ਹੈ। ਇਸ ਦੀ ਮੋਟਰ bhp ਦੀ ਮੈਕਸੀਮਮ ਪਾਵਰ 'ਤੇ 850Nm ਦਾ ਪੀਕ ਟਾਰਕ ਜੈਨਰੇਟ ਕਰਦੀ ਹੈ। ਇਹ ਇੰਜਣ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ 'ਚ ਆਲ ਵ੍ਹੀਲ ਡ੍ਰਾਇਵ ਦਿੱਤਾ ਹੈ।
ਸਪੀਡ ਕਰ ਦੇਵੇਗੀ ਹੈਰਾਨ
Lamborghini Urus Pearl Capsule Edition ਦੀ ਸਪੀਡ ਬਾਕਮਾਲ ਹੈ। ਇਹ ਕਾਰ ਦੁਨੀਆਂ ਦੀ ਸਭ ਤੋਂ ਤੇਜ਼ ਦੌੜਨ ਵਾਲੀ SUV 'ਚੋਂ ਇਕ ਹੈ। ਇਸ ਕਾਰ 'ਚ ਤਹਾਨੂੰ 305 kmph ਦੀ ਹਾਈ ਸਪੀਡ ਮਿਲੇਗੀ। ਦਾਅਵਾ ਕੀਤਾ ਗਿਆ ਹੈ ਕਿ ਸਿਰਫ 3.6 ਸਕਿੰਟ 'ਚ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜ੍ਹ ਸਕਦੀ ਹੈ।