ਮਹਿੰਦਰਾ Bolero 'ਚ ਹੋ ਸਕਦੇ ਕਈ ਬਦਲਾਅ, ਆਕਰਸ਼ਕ ਡਿਜ਼ਾਈਨ ਤੇ ਲੁੱਕ ਕਰ ਦੇਵੇਗੀ ਹੈਰਾਨ
ਭਾਰਤੀ ਬਾਜ਼ਾਰ ਦੀ ਮੋਹਰੀ ਆਟੋ ਕੰਪਨੀ ਮਹਿੰਦਰਾ ਇਸ ਸਾਲ ਕਈ ਕਾਰਾਂ ਨੂੰ ਅਪਡੇਟ ਕਰਨ ਜਾ ਰਹੀ ਹੈ। ਭਾਰਤ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਦੀ ਸਭ ਤੋਂ ਵੱਧ ਪਸੰਦ ਬਣ ਚੁੱਕੀ ਮਹਿੰਦਰਾ ਬੋਲੇਰੋ ਦਾ ਵੀ ਅਪਗ੍ਰੇਡਿਡ ਵੇਰੀਐਂਟ ਆਉਣ ਵਾਲਾ ਹੈ।
ਨਵੀਂ ਦਿੱਲੀ: ਭਾਰਤੀ ਬਾਜ਼ਾਰ ਦੀ ਮੋਹਰੀ ਆਟੋ ਕੰਪਨੀ ਮਹਿੰਦਰਾ ਇਸ ਸਾਲ ਕਈ ਕਾਰਾਂ ਨੂੰ ਅਪਡੇਟ ਕਰਨ ਜਾ ਰਹੀ ਹੈ। ਭਾਰਤ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਦੀ ਸਭ ਤੋਂ ਵੱਧ ਪਸੰਦ ਬਣ ਚੁੱਕੀ ਮਹਿੰਦਰਾ ਬੋਲੇਰੋ ਦਾ ਵੀ ਅਪਗ੍ਰੇਡਿਡ ਵੇਰੀਐਂਟ ਆਉਣ ਵਾਲਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਲਾਂਚ ਹੋਈ ਬੋਲੇਰੋ ਨੂੰ ਸਿਰਫ ਏਅਰਬੈਗਸ ਨਾਲ ਅਪਗ੍ਰੇਡ ਕੀਤਾ ਗਿਆ ਹੈ।
ਆਉਣ ਵਾਲਾ ਬੋਲੇਰੋ ਮਾਡਲ ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁੱਲ ਹੋਵੇਗਾ ਅਤੇ ਫੀਚਰਸ ਵੀ ਸ਼ਾਨਦਾਰ ਹੋਣਗੇ। ਮਸ਼ਹੂਰ Bolero SUV ਦੇ ਜਲਦੀ ਹੀ ਅੱਪਗ੍ਰੇਡ ਹੋਣ ਦੀ ਉਮੀਦ ਹੈ। ਕੰਪਨੀ ਨਵੀਂ ਬੋਲੇਰੋ, SUV 'ਚ ਕਾਸਮੈਟਿਕ ਬਦਲਾਅ ਕਰ ਸਕਦੀ ਹੈ। ਇਸ ਵਿੱਚ ਦੋਹਰੇ-ਟੋਨ ਬਾਹਰੀ ਸ਼ੇਡ ਤੇ ਇੱਕ ਨਵੀਂ ਮੋਨੋਟੋਨਸ ਕਲਰ ਸਕੀਮ ਸ਼ਾਮਲ ਹੋ ਸਕਦੀ ਹੈ। ਮਾਹਰਾਂ ਅਨੁਸਾਰ, ਕੰਪਨੀ ਕੰਟਰਾਸਟ ਡਿਊਲ-ਟੋਨ ਟ੍ਰੀਟਮੈਂਟ ਦੇ ਨਾਲ ਇੱਕ ਵੱਖਰਾ ਤੇ ਸ਼ਾਨਦਾਰ ਨਵਾਂ ਲਾਲ ਪੇਂਟ ਵੀ ਲਾਂਚ ਕਰ ਸਕਦੀ ਹੈ।
ਇਸ ਸਮੇਂ ਮਾਰਕੀਟ ਵਿੱਚ ਉਪਲਬਧ ਬੋਲੇਰੋ SUV ਤਿੰਨ ਵੱਖ-ਵੱਖ ਰੰਗਾਂ- ਲੇਕਸਾਈਡ ਬ੍ਰਾਊਨ, ਮਿਸਟ ਸਿਲਵਰ ਤੇ ਡਾਇਮੰਡ ਵ੍ਹਾਈਟ ਵਿੱਚ ਉਪਲਬਧ ਹੈ। ਪਰ 2022 ਮਹਿੰਦਰਾ ਬੋਲੇਰੋ ਵਿੱਚ ਫੇਸਲਿਫਟ ਦੇ ਸਮੁੱਚੇ ਡਿਜ਼ਾਈਨ ਤੇ ਸਟਾਈਲ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਬੋਲੇਰੋ ਆਪਣੀ ਵੱਖਰੀ ਪਛਾਣ ਬਣਾਈ ਰੱਖੇਗੀ। ਇਸ ਨਾਲ ਜਨਤਾ ਦੀ ਪਸੰਦ ਨਹੀਂ ਬਦਲੇਗੀ।
ਕੰਪਨੀ ਬੋਲੇਰੋ 2022 ਦੀਆਂ ਕੀਮਤਾਂ ਵੀ ਵਧਾ ਸਕਦੀ ਹੈ। ਜਿਸ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਮਹਿੰਦਰਾ ਬੋਲੇਰੋ 2022 ਦੇ ਅਪਡੇਟ ਤੋਂ ਬਾਅਦ ਕੀਮਤ 40,000 ਰੁਪਏ ਤੋਂ 50,000 ਰੁਪਏ ਤੱਕ ਵਧ ਸਕਦੀ ਹੈ। ਮੌਜੂਦਾ ਕਾਰ, SUV ਮਾਡਲ ਲਾਈਨਅੱਪ ਬੋਲੇਰੋ ਦੀ ਕੀਮਤ 8.71 ਲੱਖ ਰੁਪਏ - 9.70 ਲੱਖ ਰੁਪਏ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।