Mahindra ਦੀ ਸਭ ਤੋਂ ਸਸਤੀ Scorpio ਹੋਈ ਲੌਂਚ, Creta, Seltos ਤੇ Harrier ਤੋਂ ਵੀ ਸਸਤੀ
ਮਹਿੰਦਰਾ (Mahindra) ਨੇ ਆਪਣੀ ਸਭ ਤੋਂ ਮਸ਼ਹੂਰ ਐਸਯੂਵੀ, ਸਕਾਰਪੀਓ (Scorpio) ਦਾ ਨਵਾਂ ਬੇਸ ਵੇਰੀਐਂਟ ਲਾਂਚ ਕੀਤਾ ਹੈ।ਨਵੀਂ ਸਕਾਰਪੀਓ ਦੇ ਬੇਸ ਵੇਰੀਐਂਟ ਦੀ ਕੀਮਤ ਹੁੰਡਈ ਕ੍ਰੇਟਾ, ਕੀਆ ਸੇਲਟੋਸ, ਟਾਟਾ ਹੈਰੀਅਰ ਅਤੇ ਐਮ ਜੀ ਹੈਕਟਰ ਦੇ ਬੇਸ ਵੇਰੀਐਂਟ ਦੇ ਨੇੜੇ ਰੱਖੀ ਗਈ ਹੈ। ਹੁਣ ਮਹਿੰਦਰਾ ਸਕਾਰਪੀਓ ਐਸਯੂਵੀ ਸੇਗਮੈਂਟ ਕਾਰਾਂ ਲਈ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ।
ਨਵੀਂ ਦਿੱਲੀ: ਕੌਮਪੈਕਟ ਐਸਯੂਵੀ ਸੈਗਮੈਂਟ ਵਿੱਚ ਵਾਹਨਾਂ ਦੀ ਵੱਧਦੀ ਮੰਗ ਦੇ ਮੱਦੇਨਜ਼ਰ, ਮਹਿੰਦਰਾ (Mahindra) ਨੇ ਇਸ ਹਿੱਸੇ ਲਈ ਇੱਕ ਜ਼ਬਰਦਸਤ ਚੁਣੌਤੀ ਪੇਸ਼ ਕੀਤੀ ਹੈ। ਮਹਿੰਦਰਾ ਨੇ ਆਪਣੀ ਸਭ ਤੋਂ ਮਸ਼ਹੂਰ ਐਸਯੂਵੀ, ਸਕਾਰਪੀਓ (Scorpio) ਦਾ ਨਵਾਂ ਬੇਸ ਵੇਰੀਐਂਟ ਲਾਂਚ ਕੀਤਾ ਹੈ।
ਨਵੀਂ ਸਕਾਰਪੀਓ ਦੇ ਬੇਸ ਵੇਰੀਐਂਟ ਦੀ ਕੀਮਤ ਹੁੰਡਈ ਕ੍ਰੇਟਾ, ਕੀਆ ਸੇਲਟੋਸ, ਟਾਟਾ ਹੈਰੀਅਰ ਅਤੇ ਐਮ ਜੀ ਹੈਕਟਰ ਦੇ ਬੇਸ ਵੇਰੀਐਂਟ ਦੇ ਨੇੜੇ ਰੱਖੀ ਗਈ ਹੈ। ਹੁਣ ਮਹਿੰਦਰਾ ਸਕਾਰਪੀਓ ਐਸਯੂਵੀ ਸੇਗਮੈਂਟ ਕਾਰਾਂ ਲਈ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ।
ਮਹਿੰਦਰਾ ਨੇ ਸਕਾਰਪੀਓ ਦਾ ਨਵਾਂ S3+ ਨਾਮ ਦਾ ਸਭ ਤੋਂ ਸਸਤਾ ਵੇਰੀਐਂਟ ਲੌਂਚ ਕੀਤਾ ਹੈ। ਇਹ ਉਨ੍ਹਾਂ ਗਾਹਕਾਂ ਲਈ ਹੈ ਜਿਨ੍ਹਾਂ ਦਾ ਬਜਟ ਸੀਮਤ ਹੈ। ਮੌਜੂਦਾ ਸਕਾਰਪੀਓ ਦੇ ਵੇਰੀਐਂਟ ਦੀਆਂ ਐਕਸ-ਸ਼ੋਅਰੂਮ ਦੀਆਂ ਕੀਮਤਾਂ 12.68 ਲੱਖ ਤੋਂ 16.53 ਲੱਖ ਦੇ ਵਿਚਕਾਰ ਹਨ।ਇਸ ਦੇ ਨਾਲ ਹੀ, ਨਵੇਂ S3+ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 11.99 ਲੱਖ ਰੁਪਏ ਹੈ।
ਸਕਾਰਪੀਓ ਦੇ ਨਵੇਂ ਰੂਪ ਵਿੱਚ ਵਨ ਟੱਚ ਲੇਨ ਇੰਡੀਕੇਟਰ, ਆਟੋ ਡੋਰ ਲੌਕ, ਸੈਂਟਰਲ ਲੈਂਪ, ਸਾਈਡ ਅਤੇ ਰੀਅਰ ਫੁੱਟ ਸਟੈਪਸ, ਸੈਂਟਰਲ ਲਾਕਿੰਗ ਅਤੇ ਰੀਅਰ ਡੈਮਿਸਟਰ ਵਰਗੀਆਂ ਵਿਸ਼ੇਸ਼ਤਾਵਾਂ ਹਨ। ਇਸ ਤੋਂ ਇਲਾਵਾ ਡਿਊਲ ਫਰੰਟ ਏਅਰਬੈਗਸ, ਰੀਅਰ ਪਾਰਕਿੰਗ ਸੈਂਸਰਸ, ਈਬੀਡੀ ਦੇ ਨਾਲ ਏਬੀਐਸ ਅਤੇ ਪਾਵਰ ਸਟੀਰਿੰਗ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ।
S3+ ਬੇਸ ਮਾਡਲ ਵਿੱਚ ਸਿਲਵਰ ਸਟੀਲ ਰਿਮ, ਐਲਈਡੀ ਟੇਲ ਲੈਂਪ, ਫਰੰਟ ਯੂਐਸਬੀ ਚਾਰਜਿੰਗ ਪੋਰਟ ਅਤੇ ਮੈਨੂਅਲ ORVMs ਹਨ। ਤੁਹਾਨੂੰ 7 ਅਤੇ 8 ਸੀਟਰ ਦਾ ਵਿਕਲਪ ਮਿਲਦਾ ਹੈ। ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ S3+ ਵਿੱਚ ਸਕਾਈ ਰੈਕ ਵੀ ਲਗਾ ਸਕਦੇ ਹੋ। ਇਸ 'ਚ ਤੁਹਾਨੂੰ ਪੁਰਾਣਾ 2.2 ਲੀਟਰ mHawk ਡੀਜ਼ਲ ਇੰਜਣ ਮਿਲੇਗਾ ਜੋ 120 ਪੀਐਸ ਦੀ ਪਾਵਰ ਅਤੇ 280 nm ਦਾ ਟਾਰਕ ਦਿੰਦਾ ਹੈ। ਤੁਹਾਨੂੰ ਇਸ ਵਿੱਚ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਮਿਲੇਗੀ, ਜਦੋਂ ਕਿ ਦੂਜੇ ਵੇਰੀਐਂਟ 'ਚ 6-ਸਪੀਡ' ਟ੍ਰਾਂਸਮਿਸ਼ਨ ਹੈ।
ਹੁੰਡਈ ਕਰੇਟ, ਕਿਆ ਸੇਲਟੋਸ ਅਤੇ ਟਾਟਾ ਹੈਰੀਅਰ ਵਰਗੀਆਂ ਕਾਰਾਂ ਨੂੰ ਸਕਾਰਪੀਓ ਦੀ S3+ ਟੱਕਰ ਦੇਵੇਗੀ।ਤੁਹਾਨੂੰ ਦੱਸ ਦੇਈਏ ਕਿ ਹੁੰਡਈ ਕ੍ਰੇਟਾ 9.99 ਲੱਖ ਤੋਂ 17.53 ਲੱਖ ਰੁਪਏ ਦੇ ਵਿਚਾਲੇ ਮਿਲਦੀ ਹੈ। ਇਸ ਦੇ ਨਾਲ ਹੀ, ਕਿਆ ਸੇਲਟੋਸ ਵੀ 9.89 ਲੱਖ ਤੋਂ 17.45 ਲੱਖ ਦੇ ਵਿਚਕਾਰ ਆਉਂਦੀ ਹੈ।ਟਾਟਾ ਹੈਰੀਅਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 13.99 ਤੋਂ ਸ਼ੁਰੂ ਹੁੰਦੀ ਹੈ।