ਮੰਦੀ ਦਾ ਅਸਰ! ਮਹਿੰਦਰਾ ਨੇ ਕੀਤੇ ਕਾਰਖ਼ਾਨੇ ਬੰਦ
ਸ਼ੇਅਰ ਬਾਜਾਰਾਂ ਨੂੰ ਭੇਜੀ ਸੂਚਨਾ ਵਿੱਚ ਕੰਪਨੀ ਨੇ ਕਿਹਾ ਕਿ ਉਸ ਨੇ ਇਸ ਤਿਮਾਹੀ ਦੌਰਾਨ ਵਾਧੂ ਉਤਪਾਦਨ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 9 ਅਗਸਤ, 2019 ਨੂੰ ਕੰਪਨੀ ਨੇ ਵੱਖ-ਵੱਖ ਕਾਰਖ਼ਾਨਿਆਂ ਵਿੱਚ 14 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਸੀ।
ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ ਨੇ ਮੌਜੂਦਾ ਤਿਮਾਹੀ ਵਿੱਚ ਆਪਣੀਆਂ ਆਟੋ ਫੈਕਟਰੀਆਂ ਵਿੱਚ 8 ਤੋਂ 17 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਕਰੀ ਦੇ ਨਾਲ ਉਤਪਾਦਨ ਦਾ ਤਾਲਮੇਲ ਬਿਠਾਉਣ ਲਈ ਇਹ ਕਦਮ ਚੁੱਕ ਰਹੀ ਹੈ। ਯਾਦ ਰਹੇ ਇਸ ਤੋਂ ਪਹਿਲਾਂ ਅਗਸਤ ਵਿੱਚ ਕੰਪਨੀ ਨੇ ਕਿਹਾ ਸੀ ਕਿ ਉਹ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ 8 ਤੋਂ ਆਪਣੀਆਂ ਵੱਖ-ਵੱਖ ਫੈਕਟਰੀਆਂ ਵਿੱਚ 8 ਤੋਂ 14 ਦਿਨਾਂ ਲਈ ਉਤਪਾਦਨ ਠੱਪ ਰੱਖੇਗੀ।
ਸ਼ੇਅਰ ਬਾਜਾਰਾਂ ਨੂੰ ਭੇਜੀ ਸੂਚਨਾ ਵਿੱਚ ਕੰਪਨੀ ਨੇ ਕਿਹਾ ਕਿ ਉਸ ਨੇ ਇਸ ਤਿਮਾਹੀ ਦੌਰਾਨ ਵਾਧੂ ਉਤਪਾਦਨ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 9 ਅਗਸਤ, 2019 ਨੂੰ ਕੰਪਨੀ ਨੇ ਵੱਖ-ਵੱਖ ਕਾਰਖ਼ਾਨਿਆਂ ਵਿੱਚ 14 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਸੀ।
ਘਰੇਲੂ ਆਟੋ ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ਤੱਕ ਖੇਤੀ ਉਪਕਰਣਾਂ ਦੇ ਖੇਤਰ ਵਿੱਚ ਇੱਕ ਤੋਂ ਤਿੰਨ ਦਿਨਾਂ ਤੱਕ ਉਤਪਾਦਨ ਬੰਦ ਕਰੇਗੀ। ਕੰਪਨੀ ਨੇ ਕਿਹਾ, 'ਵਾਹਨਾਂ ਦਾ ਢੁਕਵਾਂ ਭੰਡਾਰ ਹੋਣ ਦੀ ਵਜ੍ਹਾ ਕਰਕੇ ਪ੍ਰਬੰਧਣ ਨੂੰ ਅਜਿਹਾ ਨਹੀਂ ਲੱਗਦਾ ਕਿ ਇਸ ਨਾਲ ਬਾਜ਼ਾਰਾਂ ਵਿੱਚ ਉਸ ਦੇ ਵਾਹਨਾਂ ਦੀ ਉਪਲੱਬਧਾ 'ਤੇ ਅਸਰ ਪਏਗਾ।'
ਇਸ ਤੋਂ ਪਹਿਲਾਂ ਇਸੇ ਹਫਤੇ ਦੇ ਸ਼ੁਰੂ ਵਿੱਚ ਹਿੰਦੂਜਾ ਸਮੂਹ ਦੀ ਮੁੱਖ ਕੰਪਨੀ ਅਸ਼ੋਕ ਲੇਲੈਂਡ ਨੇ ਕਮਜ਼ੋਰ ਮੰਗ ਕਾਰਨ ਆਪਣੀਆਂ ਵੱਖ-ਵੱਖ ਨਿਰਮਾਣ ਫੈਕਟਰੀਆਂ ਵਿੱਚ 16 ਦਿਨਾਂ ਤਕ ਉਤਪਾਦਨ ਦਾ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਸੀ।