ਆਪਣਾ 15ਵਾਂ ਜਨਮ ਦਿਨ ਮਨਾਉਣ ਮਹਿੰਦਰਾ ਟਰੈਕਟਰ ਚਲਾ ਪਾਰਟੀ ‘ਚ ਪਹੁੰਚੀ ਵਿਦੇਸ਼ੀ ਲੜਕੀ, ਵੀਡੀਓ ਵਾਇਰਲ
ਬ੍ਰਾਜ਼ਿਲ ਦੀ ਇੱਕ ਲੜਕੀ ਨੇ ਆਪਣੇ ਜਨਮ ਦਿਨ ਨੂੰ ਦਿਲਚਸਪ ਬਣਾਉਣ ਲਈ ਅਨੌਖਾ ਤਰੀਕਾ ਅਪਨਾਇਆ।
ਨਵੀਂ ਦਿੱਲੀ: ਬ੍ਰਾਜ਼ਿਲ ਦੀ ਇੱਕ ਲੜਕੀ ਨੇ ਆਪਣੇ ਜਨਮ ਦਿਨ ਨੂੰ ਦਿਲਚਸਪ ਬਣਾਉਣ ਲਈ ਅਨੌਖਾ ਤਰੀਕਾ ਅਪਨਾਇਆ।ਲੜਕੀ ਦਾ ਇਹ ਵੀਡੀਓ ਵੇਖ ਕੇ ਕਾਰੋਬਾਰੀ ਆਨੰਦ ਮਹਿੰਦਰਾ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਉਨ੍ਹਾਂ ਖੁਦ ਲੜਕੀ ਦੇ ਜਨਮ ਦਿਨ ਦੇ ਜਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ।
ਦਰਅਸਲਸ, 15 ਸਾਲ ਦੀ ਇਹ ਲੜਕੀ ਆਪਣੇ ਜਨਮ ਦਿਨ ਦੀ ਪਾਰਟੀ ਵਿੱਚ ਟਰੈਕਟਰ ਲੈ ਕੇ ਪਹੁੰਚੀ ਸੀ।ਲੜਕੀ ਨੂੰ ਟਰੈਕਟਰ ਚਲਾਉਂਦੇ ਵੇਖ ਉੱਥੇ ਪਹੁੰਚੇ ਮਹਿਮਾਨਾਂ ਨੇ ਤਾੜੀਆਂ ਵੱਜਾ ਕੇ ਉਸਦਾ ਸਵਾਗਤ ਕੀਤਾ।ਉਸਦੀ ਬ੍ਰਥਡੇਅ ਪਾਰਟੀ ‘ਤੇ ਪਹੁੰਚੇ ਲੋਕ ਉਸਦਾ ਕਿਸੇ ਸੈਲਿਬ੍ਰਿਟੀ ਵਾਂਗ ਸਵਾਗਤ ਕਰ ਉਸ ਨਾਲ ਤਸਵੀਰਾਂ ਖਿੱਚਵਾ ਰਹੇ ਸੀ।ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਲੜਕੀ ਜੋ ਟਰੈਕਟਰ ਚਲਾ ਕੇ ਪਹੁੰਚੀ ਉਹ ਟਰੈਕਟਰ ਮਹਿੰਦਰਾ ਕੰਪਨੀ ਦਾ ਹੈ।
The daughter of one of our Brazilian customers decided to have a unique celebration for her 15th Birthday (a big milestone in Brazilian culture). She likes Tractors and she loves the Mahindra brand! So our distributor lent the small tractor for the celebration. 👍🏽👍🏽👍🏽 pic.twitter.com/pwpyrkttgs
— anand mahindra (@anandmahindra) November 25, 2021
ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਚੇਅਰਮੈਨ ਨੇ ਲੜਕੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਾਡੇ ਬ੍ਰਾਜ਼ਿਲ ਦੇ ਇੱਕ ਗਾਹਕ ਦੀ ਬੇਟੀ ਨੇ ਆਪਣਾ 15ਵਾਂ ਜਨਮ ਦਿਨ ਵੱਖਰੇ ਅੰਦਾਜ਼ ‘ਚ ਮਨਾਉਣ ਦਾ ਫੈਸਲਾ ਕੀਤਾ।ਉਸਨੂੰ ਟਰੈਕਟਰ ਪਸੰਦ ਹੈ ਅਤੇ ਉਹ ਮਹਿੰਦਰਾ ਬ੍ਰਾਂਡ ਨੂੰ ਪਿਆਰ ਕਰਦੀ ਹੈ।ਇਸ ਲਈ ਸਾਡੇ ਡੀਲਰ ਨੇ ਬ੍ਰਥਡੇਅ ਸੈਲੀਬ੍ਰੇਸ਼ਨ ਦੇ ਲਈ ਇੱਕ ਛੋਟਾ ਟਰੈਕਟਰ ਦਿੱਤਾ ਹੈ।
ਬ੍ਰਾਜ਼ਿਲ ਦੀ ਸੰਸਕ੍ਰਿਤੀ ਵਿੱਚ ਲੜਕੀ ਦੇ 15ਵੇਂ ਜਨਮ ਦਿਨ ਨੂੰ ਬੇਹੱਦ ਖਾਸ ਮਨਿਆ ਜਾਂਦਾ ਹੈ।ਲੋਕ ਇਸ ਨੂੰ ਬਹੇੱਦ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।ਇਸ ਮੌਕੇ ਆਨੰਦ ਮਹਿੰਦਰਾ ਨੇ ਲੜਕੀ ਦੀ ਖੁਸ਼ੀ ਨੂੰ ਦੁਗਨਾ ਕਰ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :