ਨਵੀਂ ਦਿੱਲੀ: ਮਕਰ ਸੰਕ੍ਰਾਂਤੀ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ ਸੂਰਜ ਮਕਰ 'ਚ ਦਾਖਲ ਹੁੰਦਾ ਹੈ। ਲੋਕ ਸਵੇਰੇ ਨਹਾਉਣ ਤੇ ਪੂਜਾ ਪਾਠ ਕਰਨ ਤੋਂ ਬਾਅਦ ਦਾਨ ਕਰਦੇ ਹਨ। ਇਹ ਇੱਕ ਪੁਰਾਣਾ ਤਿਉਹਾਰ ਹੈ ਤੇ ਸੈਂਕੜੇ ਸਾਲਾਂ ਤੋਂ ਸਨਾਤਨ ਧਰਮ ਦਾ ਹਿੱਸਾ ਰਿਹਾ ਹੈ। ਇਸ ਦਿਨ ਪਤੰਗ ਉਡਾਉਣ ਦੇ ਮੁਕਾਬਲੇ ਦੇਸ਼ ਦੇ ਕਈ ਇਲਾਕਿਆਂ 'ਚ ਹੁੰਦੇ ਹਨ ਤੇ ਲੋਕ ਮੱਕੜ ਸੰਕ੍ਰਾਂਤੀ ਦੇ ਤਿਉਹਾਰ ਨੂੰ ਖੁਸ਼ੀ ਨਾਲ ਮਨਾਉਂਦੇ ਹਨ। ਇਸ ਦਿਨ ਤਿਲ, ਗੁੜ, ਗਜਕ ਤੇ ਮੂੰਗਫਲੀ ਵੰਡੀ ਤੇ ਖਾਧੀ ਜਾਂਦੀ ਹੈ।

ਕੁਝ ਖੇਤਰਾਂ 'ਚ ਇਸ ਤਿਉਹਾਰ ਨੂੰ ਖਿਚੜੀ ਕਿਹਾ ਜਾਂਦਾ ਹੈ। ਉਧਰ ਦੱਖਣ ਭਾਰਤ ', ਇਸ ਨੂੰ ਪੋਂਗਲ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਨਵੀਂ ਫਸਲ ਦੀ ਖੁਸ਼ੀ ਵੀ ਇਸ ਤਿਉਹਾਰ ਦੇ ਮਜ਼ੇ ਨੂੰ ਦੁੱਗਣਾ ਕਰ ਦਿੰਦੀ ਹੈ। ਉਂਝ ਇਹ ਪੁਰਾਣੇ ਤਿਉਹਾਰ ਮੁੱਖ ਤੌਰ 'ਤੇ ਕਿਸਾਨਾਂ ਦੇ ਤਿਉਹਾਰ ਹੁੰਦੇ ਹਨ, ਆਮ ਲੋਕਾਂ ਦੇ ਤਿਉਹਾਰ ਹੁੰਦੇ ਹਨ। ਜਿੱਥੇ ਮਕਰ ਸੰਕ੍ਰਾਂਤੀ ਆਪਣੀ ਜੋਤਿਸ਼ੀ ਮਹੱਤਤਾ ਕਾਰਨ ਅਹਿਮ ਹੈ, ਉੱਥੇ ਹੀ ਸਮਾਜ ਨੂੰ ਜੋੜਨ 'ਚ ਵੀ ਇਸ ਦੀ ਵੱਡੀ ਭੂਮਿਕਾ ਹੈ।

ਦੱਸ ਦੇਈਏ ਕਿ ਮਕਰ ਸੰਕ੍ਰਾਂਤੀ ਦੌਰਾਨ ਸੂਰਜ ਧਨੁ ਤੋਂ ਮਕਰ ਰਾਸ਼ੀ 'ਚ ਦਾਖਲ ਹੁੰਦਾ ਹੈ ਤੇ ਉੱਤਰਾਯਾਨ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅੱਜ ਤੋਂ ਹੀ ਮੌਸਮ ਥੋੜ੍ਹਾ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਇੱਕ ਸੰਕੇਤਕ ਹੈ ਕਿ ਹੁਣ ਬਸੰਤ ਆਉਣ ਵਾਲੀ ਹੈ। ਇਸ ਦਿਨ ਗੰਗਾ 'ਚ ਇਸ਼ਨਾਨ ਕਰਨਾ ਵੀ ਬਹੁਤ ਮਹੱਤਵ ਰੱਖਦਾ ਹੈ ਤੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਦੂਰ-ਦੂਰ ਤੋਂ ਗੰਗਾ ਨਦੀ 'ਚ ਇਸ਼ਨਾਨ ਕਰਨ ਲਈ ਆਉਂਦੇ ਹਨ।

Car loan Information:

Calculate Car Loan EMI