Maruti WagonR ਦੇ ਨਵੇਂ ਇਲੈਕਟ੍ਰਿਕ ਮਾਡਲ ਦੀ ਤਿਆਰੀ, ਜਾਣੋ ਕੀ ਹੋ ਸਕਦੀ ਕੀਮਤ ਤੇ ਫੀਚਰਸ
WagonR ਦੇ ਇਲੈਕਟ੍ਰਿਕ ਵਰਜ਼ਨ ਨੂੰ ਵੀ ਹਾਲ ਹੀ 'ਚ ਸਪੌਟ ਕੀਤਾ ਗਿਆ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਦੇ ਲੌਂਚ ਕਰਨ ਦੀ ਤਿਆਰੀ 'ਚ ਹੈ।
Maruti WagonR : ਭਾਰਤ 'ਚ ਆਉਣ ਵਾਲਾ ਸਮਾਂ ਇਲੈਕਟ੍ਰੌਨਿਕ ਗੱਡੀਆਂ ਦਾ ਹੋਵੇਗਾ। ਅਜਿਹੇ 'ਚ ਕਾਰ ਕੰਪਨੀਆਂ ਇਸ ਸੈਗਮੇਂਟ 'ਚ ਦਾਅ ਲਾ ਰਹੀਆਂ ਹਨ। ਮਾਰੂਤੀ ਸੁਜ਼ੂਕੀ ਵੀ ਹੁਣ ਇਲੈਕਟ੍ਰੌਨਿਕ ਕਾਰਾਂ ਦੀ ਰੇਸ 'ਚ ਸ਼ਾਮਲ ਹੋਣ ਜਾ ਰਹੀ ਹੈ। ਖ਼ਬਰ ਇਹ ਹੈ ਕਿ ਕੰਪਨੀ ਆਪਣੀ ਪਾਪੂਲਰ ਕਾਰ ਵੈਗਨ-ਆਰ ਦਾ ਇਲੈਕਟ੍ਰਿਕ ਮਾਡਲ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਕਾਰ ਕਈ ਵਾਰ ਟੈਸਟਿੰਗ ਦੌਰਾਨ ਸਪੌਟ ਕੀਤੀ ਗਈ।
ਸਾਲ ਦੇ ਅੰਤ 'ਚ ਹੋ ਸਕਦੀ ਲੌਂਚ
WagonR ਦੇ ਇਲੈਕਟ੍ਰਿਕ ਵਰਜ਼ਨ ਨੂੰ ਵੀ ਹਾਲ ਹੀ 'ਚ ਸਪੌਟ ਕੀਤਾ ਗਿਆ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਦੇ ਲੌਂਚ ਕਰਨ ਦੀ ਤਿਆਰੀ 'ਚ ਹੈ। ਹਾਲਾਂਕਿ ਮੌਜੂਦਾ ਲੌਕ਼ਡਾਊਨ ਦੀ ਵਜ੍ਹਾ ਨਾਲ ਇਸ ਦੀ ਲੌਂਚਿੰਗ 'ਚ ਕੁਝ ਦੇਰੀ ਹੋ ਸਕਦੀ ਹੈ ਪਰ ਮੀਡੀਆ ਸੋਰਸ ਦੀ ਮੰਨੀਏ ਤਾਂ ਕੰਪਨੀ WagonR ਦੇ ਇਲੈਕਟ੍ਰਿਕ ਮਾਡਲ ਨੂੰ ਇਸ ਸਾਲ ਦੇ ਅੰਤ ਤਕ ਲੌਂਚ ਕਰ ਸਕਦੀ ਹੈ।
ਇੰਨੀ ਹੋ ਸਕਦੀ ਕੀਮਤ
ਇਸ ਕਾਰ 'ਚ ਕਈ ਐਡਵਾਂਸਡ ਫੀਚਰਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਸ ਬਾਰੇ ਕੰਪਨੀ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕੁਝ ਹੋਰ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ WagonR ਇਲੈਕਟ੍ਰਿਕ ਦੀ ਕੀਮਤ ਕਰੀਬ 9 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
ਖ਼ਾਸ ਗੱਲ ਇਹ ਹੈ ਕਿ ਇਕ ਵਾਰ ਫੁੱਲ ਚਾਰਜ ਕਰਨ 'ਤੇ 200 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀ ਹੈ। ਇਹ ਕਾਰ ਫਾਸਟ ਚਾਰਜਿੰਗ ਤੋਂ ਇਲਾਵਾ ਨੌਰਮਲ ਚਾਰਜਿੰਗ ਨੂੰ ਵੀ ਸਪੋਰਟ ਕਰੇਗੀ। ਨੌਰਮਲ ਚਾਰਜਿੰਗ 'ਚ ਇਸ ਕਾਰ ਨੂੰ ਫੁੱਲ ਚਾਰਜ ਹੋਣ 'ਚ ਕਰੀਬ 7 ਘੰਟੇ ਤਕ ਦਾ ਸਮਾਂ ਲੱਗ ਸਕਦਾ ਹੈ।
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
ਰਿਪੋਰਟਾਂ ਮੁਤਾਬਕ ਫਾਸਟ ਚਾਰਜਿੰਗ ਮੋਡ 'ਤੇ WagonR ਇਲੈਕਟ੍ਰਿਕ ਮਹਿਜ਼ ਇਕ ਘੰਟੇ 'ਚ ਹੀ 80 ਫੀਸਦ ਤਕ ਚਾਰਜ ਹੋ ਸਕਦੀ ਹੈ। ਕੰਪਨੀ ਨੇ ਇਸ ਕਾਰ ਨੂੰ ਭਾਰਤ ਨੂੰ ਹਰ ਕੰਡੀਸ਼ਨ 'ਚ ਟੈਸਟ ਕੀਤਾ ਹੈ। WagonR ਇਲੈਕਟ੍ਰਿਕ ਦਾ ਸਿੱਧਾ ਮੁਕਾਬਲਾ ਟਾਟਾ ਮੋਟਰਸ ਤੇ ਮਹਿੰਦਰਾ ਜਿਹੀਆਂ ਕਾਰ ਕੰਪਨੀਆਂ ਨਾਲ ਹੋਵੇਗਾ। ਜਿੰਨ੍ਹਾਂ ਦੀਆਂ ਕੁਝ ਇਲੈਕਟ੍ਰਿਕ ਕਾਰਾਂ ਫਿਲਹਾਲ ਬਜ਼ਾਰ 'ਚ ਮੌਜੂਦ ਹਨ।