ਪੜਚੋਲ ਕਰੋ
Advertisement
ਲੌਕਡਾਊਨ ਕਰਕੇ ਮੋਟੇ ਨੁਕਸਾਨ ਦੇ ਬਾਵਜੂਦ ਮਾਰੂਤੀ ਸੁਜ਼ੂਕੀ ਨੇ ਗਾਹਕਾਂ ਲਈ ਕੀਤਾ ਵੱਡਾ ਐਲਾਨ
ਕੋਰੋਨਾਵਾਇਰਸ ਦੇ ਸੰਕਰਮਣ ਦੇ ਫੈਲਣ ਨੂੰ ਰੋਕਣ ਲਈ ਲੌਕਡਾਊਨ ਦੌਰਾਨ ਆਟੋ ਉਦਯੋਗ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਸੰਕਰਮਣ ਦੇ ਫੈਲਣ ਨੂੰ ਰੋਕਣ ਲਈ ਲੌਕਡਾਊਨ ਦੌਰਾਨ ਆਟੋ ਉਦਯੋਗ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ।
ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਗਾਹਕਾਂ ਲਈ ਵਾਰੰਟੀ ਤੇ ਸੇਵਾ ਸਮਾਂ ਸੀਮਾ ਵਧਾ ਦਿੱਤੀ ਹੈ। ਐਮਐਸਆਈ ਨੇ ਇੱਕ ਬਿਆਨ ਵਿੱਚ ਕਿਹਾ, "ਜਿਨ੍ਹਾਂ ਗ੍ਰਾਹਕਾਂ ਦੀ ਵਾਹਨ ਫਰੀ ਸਰਵਿਸ, ਵਾਰੰਟੀ ਤੇ ਐਕਸਟੈਂਡਡ ਵਾਰੰਟੀ 15 ਮਾਰਚ, 2020 ਤੋਂ 30 ਅਪ੍ਰੈਲ, 2020 ਵਿੱਚ ਸਮਾਪਤ ਹੁੰਦੀ ਹੈ, ਉਹ ਹੁਣ 30 ਜੂਨ, 2020 ਤੱਕ ਵਧਾ ਦਿੱਤੀ ਗਈ ਹੈ।"
ਇਸ ਦੇ ਨਾਲ ਹੀ, ਭਾਰਤ ‘ਚ ਲਾਂਚ ਹੋਈਆਂ ਬਹੁਤ ਸਾਰੀਆਂ ਕਾਰਾਂ ਦੀ ਸ਼ੁਰੂਆਤ ਦੀ ਤਾਰੀਖ ਇਸ ਲੌਕਡਾਊਨ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹੁਣ ਗਾਹਕਾਂ ਨੂੰ ਇਸ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਭਾਰਤ ‘ਚ ਮਹਿੰਦਰਾ XUV300 Sportz ਐਡੀਸ਼ਨ, ਨਿਊ ਹੌਂਡਾ ਸਿਟੀ, ਹੌਂਡਾ WR-V ਫੇਸਲਿਫਟ, ਸਕੋਡਾ ਰੈਪਿਡ 1.0 TSI, Mercedes-Benz EQC ਸਮੇਤ ਕਈ ਕਾਰਾਂ ਦੀ ਲਾਂਚਿੰਗ ਮੁਲਤਵੀ ਕਰ ਦਿੱਤੀ ਗਈ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement