ਪੜਚੋਲ ਕਰੋ
Advertisement
24.12 kmpl ਦਾ ਮਾਈਲੇਜ ਦੇਣ ਵਾਲੀ Maruti ਦੀ ਇਸ ਕਾਰ ‘ਤੇ 48,000 ਰੁਪਏ ਦੀ ਛੂਟ, ਜਾਣੋ ਆਫਰਸ
ਮਾਰੂਤੀ ਸੁਜ਼ੂਕੀ ਇਸ ਸਮੇਂ ਆਪਣੀ ਮਸ਼ਹੂਰ ਕਾਰ ਡਿਜ਼ਾਇਰ ‘ਤੇ 48,000 ਰੁਪਏ ਤੱਕ ਦੀ ਛੂਟ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਵਿਚ ਵੱਖ-ਵੱਖ ਫਾਇਦੇ ਸ਼ਾਮਲ ਹਨ।
ਨਵੀਂ ਦਿੱਲੀ: Maruti Suzuki ਨੇ ਕਈ ਹਫਤਿਆਂ ਤੋਂ ਦੇਸ਼ ਵਿਆਪੀ ਲੌਕਡਾਊਨ (Lockdown) ਦੌਰਾਨ ਆਪਣੇ ਪਲਾਂਟਸ ਬੰਦ ਰੱਖੇ ਅਤੇ ਹੁਣ ਕੰਪਨੀ ਆਪਣੇ ਪਲਾਂਟ ਤੇ ਡੀਲਰਸ਼ਿਪ ਦੋਵਾਂ ‘ਤੇ ਸੁਰੱਖਿਆ ਨਾਲ ਕੰਮ ਕਰ ਰਹੀ ਹੈ। ਕਾਰ ਨਿਰਮਾਤਾ ਨੇ ਵਿਕਰੀ ਵਧਾਉਣ ਲਈ ਛੋਟ ਦੀ ਪੇਸ਼ਕਸ਼ ਕੀਤੀ ਹੈ। ਜੀ ਹਾਂ, ਮਾਰੂਤੀ ਸੁਜ਼ੂਕੀ ਨੇ ਹਾਲ ਹੀ ਵਿੱਚ ਆਪਣੀ ਡਿਜ਼ਾਇਰ Dzire ਫੇਸਲਿਫਟ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ ਅਤੇ ਕੰਪਨੀ ਇਸ ਗੱਡੀ ‘ਤੇ 48,000 ਰੁਪਏ ਤੱਕ ਦਾ ਮੁਨਾਫਾ ਪੇਸ਼ ਕਰ ਰਹੀ ਹੈ।
ਆਟੋ ਕਾਰ ਇੰਡੀਆ ਦੀ ਰਿਪੋਰਟ ਮੁਤਾਬਕ, ਮਾਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਹੈ ਕਿ ਉਹ Dzire ਦੇ ਸਾਰੇ ਵੈਰਿਅੰਟਸ ‘ਤੇ ਲਾਭ ਦੇ ਰਹੀ ਹੈ। ਇਨ੍ਹਾਂ ਫਾਈਦਿਆਂ ‘ਚ 20,000 ਰੁਪਏ ਦਾ ਫਲੈਟ ਨਕਦ ਛੂਟ ਸ਼ਾਮਲ ਹੈ। ਇਸ ਤੋਂ ਇਲਾਵਾ ਇਹ ਵਾਧੂ ਵੈਨੀਫੀਟ ਵਜੋਂ 3,000 ਰੁਪਏ ਦਾ ਲਾਭ ਅਤੇ 25,000 ਰੁਪਏ ਦਾ ਐਕਸਚੇਂਜ ਬੋਨਸ ਦੇ ਰਿਹਾ ਹੈ। ਮਾਰੂਤੀ ਸੁਜ਼ੂਕੀ ਡਿਜ਼ਾਇਰ ਨੂੰ ਇਸ ਸਾਲ ਅਪਡੇਟ ਕੀਤਾ ਗਿਆ ਹੈ ਅਤੇ ਇਸ ਦੇ ਸਾਹਮਣੇ ਸਿਰੇ ਨੂੰ ਥੋੜ੍ਹਾ ਅਪਡੇਟ ਕੀਤਾ ਗਿਆ ਹੈ ਅਤੇ ਨਾਲ ਹੀ ਕੰਪਨੀ ਨੇ ਇਸ ਨੂੰ ਇੱਕ ਹੋਰ ਪਾਵਰਫੁਲ ਇੰਜਨ ਦਿੱਤਾ ਹੈ। ਬੇਸ LXI ਵੇਰੀਐਂਟ ਤੋਂ ਕਾਰ ਦੀ ਸ਼ੁਰੂਆਤੀ ਕੀਮਤ 5.89 ਲੱਖ ਰੁਪਏ ਹੈ ਅਤੇ ਟਾਪ ਐਂਡ ZXI AMT ਵੇਰੀਐਂਟ ਦੀ ਕੀਮਤ 8.81 ਲੱਖ ਰੁਪਏ ਹੈ।
ਮਾਰੂਤੀ ਸੁਜ਼ੂਕੀ ਨੇ ਆਪਣੀ ਅਪਡੇਟ ਕੀਤੀ ਡਿਜ਼ਾਇਰ ‘ਚ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇਸ ਵਿੱਚ ਕੰਪਨੀ ਨੇ ਇੱਕ ਅਪਡੇਟ ਕੀਤਾ ਫਰੰਟ ਗਰਿੱਲ ਦਿੱਤਾ ਹੈ, ਜੋ ਕਿ ਹੁਣ ਇੱਕ ਸਿੰਗਲ ਯੂਨਿਟ ਦੇ ਰੂਪ ਵਿੱਚ ਇੱਕ ਵੱਡੀ ਤਬਦੀਲੀ ਹੈ। ਹਾਲਾਂਕਿ, Dzire ਨੂੰ ਨਵੇਂ ਫੌਗ ਲੈਂਪ, ਨਵੇਂ ਡਿਜ਼ਾਈਨ ਫਰੰਟ ਅਤੇ ਰੀਅਰ ਬੰਪਰ ਅਤੇ ਨਵੇਂ ਐਲਾਏ ਪਹੀਏ ਮਿਲਦੇ ਹਨ। ਇਸ ਦੇ ਨਾਲ ਹੀ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਨੂੰ ਇਸ ਦੇ ਕੈਬਿਨ ‘ਚ ਇੱਕ ਅਪਡੇਟਿਡ ਫੀਚਰ ਲਿਸਟ ਦੇ ਨਾਲ ਇੱਕ ਨਵਾਂ ਸਮਾਰਟਪਲੇ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਡਿਜ਼ਾਇਰ ਵਿਚ ਡਿਊਲ-ਟੋਨ ਫੈਬਰਿਕ ਅਪਸੋਲਸਟਰੀ ਅਤੇ ਫੌਕਸ ਵੁੱਡ ਲਈ ਨਵਾਂ ਟੈਕਸਟ ਦਿੱਤਾ ਗਿਆ ਹੈ। ਇਹ ਮਾਰਕੀਟ ਵਿੱਚ ਤਾਜ਼ੀ ਦਿੱਖ ਦਾ ਚਿਹਰਾ ਹੈ। ਇਹ ਮਾਰਕੀਟ ਵਿੱਚ ਫਰੈਸ਼ ਲੁੱਕ ਲੈ ਕੇ ਆਇਆ ਹੈ। ਵਧੇਰੇ ਫੀਚਰ ਦੇ ਤੌਰ ‘ਤੇ ਇਸ ਵਿੱਚ ਕਰੂਜ਼ ਕੰਟਰੋਲ ਸਿਸਟਮ ਦਿੱਤਾ ਗਿਆ ਹੈ। ਇਸਦੇ ਨਾਲ ਹੀ ਆਟੋਮੈਟਿਕ ਵਰਜ਼ਨ ਡਿਜ਼ਾਇਰ ਵਿੱਚ ਕੰਪਨੀ ਨੇ ESP ਅਤੇ ਹਿੱਲ ਹੋਲਡ ਅਸਿਸਟ ਦਿੱਤਾ ਹੈ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਡਿਜ਼ਾਇਰ ‘ਚ ਬੀਐਸ 6 ਸਟੈਂਡਰਡ ਨਾਲ ਲੈਸ 1.2 ਲੀਟਰ K12C ਡਿਊਲਜੈੱਟ ਇੰਜਣ ਦਿੱਤਾ ਗਿਆ ਹੈ, ਜੋ Baleno ‘ਚ ਵੀ ਉਪਲੱਬਧ ਹੈ। ਨਵਾਂ ਇੰਜਣ K12C ਇੰਜਣ ਦੀ ਥਾਂ ਲੈਂਦਾ ਹੈ। ਇਹ ਇੰਜਨ 90 PS ਦੀ ਵੱਧ ਤੋਂ ਵੱਧ ਪਾਵਰ ਅਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ। ਨਵੀਂ Dzire ਹੁਣ ਪੁਰਾਣੇ ਮਾਡਲ ਦੇ ਮੁਕਾਬਲੇ ਨਾਲੋਂ ਜ਼ਿਆਦਾ ਮਾਈਲੇਜ ਦਿੰਦੀ ਹੈ। ਮੈਨੁਅਲ ਵੇਰੀਐਂਟ 'ਤੇ 23.26 kmpl ਅਤੇ AMT ਵੇਰੀਐਂਟ 'ਤੇ 24.12 kmpl ਦਾ ਮਾਈਲੇਜ ਦਿੰਦੀ ਹੈ। ਜਦੋਂ ਕਿ ਪੁਰਾਣੀ Dzire ਵੱਧ ਤੋਂ ਵੱਧ 83PS ਦੀ ਪਾਵਰ ਤੇ ਇਸ ਨੇ 21.21 kmpl ਦਾ ਮਾਈਲੇਜ ਦਿੰਦੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement